ਕਾਦੀਆਂ 25 ਜੂਨ (ਸਲਾਮ ਤਾਰੀ ) :- ਅੱਜ ਸਿਹਤ ਵਿਭਾਗ ਕਾਦੀਆਂ ਵੱਲੋਂ ਸਿਹਤ ਵਿਭਾਗ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਦੀ ਅਗਵਾਈ ਵਿੱਚ ਡੇਂਗੂ ਮਲੇਰੀਆ ਬਾਰੇ ਜਾਗਰੂਕ ਕਰਨ ਲਈ ਫਰਨੀਚਰ ਵਾਲੀਆਂ ਦੁਕਾਨਾਂ ਤੇ ਜਾ ਕੇ ਉਨ੍ਹਾਂ ਦੀ ਲੇਬਰ ਵਾਲੇ ਬੰਦਿਆਂ ਨੂੰ ਡੇਂਗੂ ਤੇ ਮਲੇਰੀਆ ਬਾਰੇ ਜਾਗਰੂਕ ਕੀਤਾ ਅਤੇ ਡੇਗੂ ਮਲੇਰੀਆ ਬੁਖਾਰ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਮਲੇਰੀਆ ਬੁਖਾਰ ਇੱਕ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਖੜ੍ਹੇ ਤੇ ਸਾਫ਼ ਪਾਣੀ ਉਪਰ ਰਹਿਦਾ ਤੇ ਆਪਣੀ ਪੈਦਾਵਾਰ ਵਧਾਉਂਦਾ ਹੈ I ਇਹ ਮੱਛਰ ਰਾਤ ਤੇ ਸਵੇਰ ਸਮੇਂ ਕੱਟਦੇ ਹਨ l ਮਲੇਰੀਆ ਬੁਖਾਰ ਦੇ ਲੱਛਣ ਠੰਢ ਤੇ ਕਾਬੇ ਨਾਲ ਬੁਖਾਰ,ਤੇਜ ਬੁਖਾਰ ਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਸਰੀਰ ਨੂੰ ਪਸੀਨਾ ਆਉਣਾ ਆਦਿ ਹੁੰਦੇ ਹਨ, ਅਜਿਹੇ ਲੱਛਣ ਕਿਸੇ ਵਿਅਕਤੀ ਨੂੰ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਜਾ ਕਿ ਆਪਣੇ ਖੂਨ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਜਾਂਚ ਕਰਨ ਉਪਰੰਤ ਮਲੇਰੀਆ ਬੁਖ਼ਾਰ ਨਿੱਕਲੇ ਤਾਂ ਇਸ ਦੀ ਦਵਾਈ ਸਾਰੇ ਹੈਲਥ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ I ਮਲੇਰੀਆ ਬੁਖਾਰ ਤੋਂ ਬਚਾਓ ਦੇ ਤਰੀਕੇ ਘਰਾਂ ਦੇ ਵਿੱਚ ਰੱਖੇ ਕੁਲਰਾਂ ਦੇ ਪਾਣੀ, ਫਰਿਜ਼ਾ ਦੀਆਂ ਵੇਸਟ ਪਾਣੀ ਦੀਆਂ ਟਰੇਆ ਵਿੱਚੋ ਪਾਣੀ, ਟੁੱਟੇ -ਭੱਜੇ ਬਰਤਨਾ ਵਿੱਚ ਬਰਸਾਤਾਂ ਦੇ ਪਏ ਪਾਣੀ, ਪਸ਼ੂਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ ਪਏ ਪਾਣੀ, ਤੇ ਹੋਰ ਟੋਇਆ ਵਿੱਚ ਬਰਸਾਤਾਂ ਦੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਇਹ ਸਾਰੇ ਪਏ ਪਾਣੀ ਨੂੰ ਹਫ਼ਤੇ ਦੇ ਹਰ ਸ਼ੁੱਕਰਵਾਰ ਡ੍ਰਾਈ -ਡੇ ਮਨਾਉਣ ਤੇ ਕੱਢ ਦੇਣਾ ਤੇ ਚੰਗੀ ਤਰਾਂ ਸਾਫ਼ ਕਰਕੇ ਸਕਾਉਣਾ ਚਾਹੀਦਾ ਹੈ ਤੇ ਖੜੇ ਪਾਣੀ ਉਪਰ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ l ਮੱਛਰ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀਆਂ ਕਰੀਮਾ, ਦੀ ਵਰਤੋਂ ਕਰਨੀ ਚਾਹੀਦੀ ਹੈ l ਇਸ ਮੌਕੇ ਹੈਲਥ ਇੰਸਪੈਕਟਰ ਡਾ. ਕੁਲਬੀਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵਿੱਚ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ, ਯੁਗਰਾਜ, ਸਿੰਘ, ਨਰਿੰਦਰ ਸਿੰਘ, ਆਦ ਹਾਜਰ ਸਨ।