spot_img
Homeਮਾਝਾਗੁਰਦਾਸਪੁਰ25 ਜੂਨ ਨੂੰ ਸੀ ਐੱਚ ਸੀ ਭਾਮ ਵਿਖੇ ਯੂ ਡੀ ਆਈ ਡੀ...

25 ਜੂਨ ਨੂੰ ਸੀ ਐੱਚ ਸੀ ਭਾਮ ਵਿਖੇ ਯੂ ਡੀ ਆਈ ਡੀ ਦੇ ਕੈੰਪ ਸਬੰਧੀ ਮੀਟਿੰਗ ਦਾ ਆਯੋਜਨ

ਹਰਚੋਵਾਲ,23 ਜੂਨ ( ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਸਮੂਹ ਫੀਲਡ ਸਟਾਫ ਦੀ ਮੀਟਿੰਗ ਕੀਤੀ ਗਈ। ਜਿਸਦਾ ਉਦੇਸ਼ ਏਰੀਆ ਵਿਚ ਦਿਵਯੰਗ ਲੋਕਾਂ ਦੀ ਭਾਲ ਕਰਕੇ ਉਹਨਾਂ ਦੇ ਹੰਡੀਕੈਪ ਸਰਟੀਫਿਕੇਟ ਬਨਵਾਉਣੇ ਹਨ। ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਿਤੀ 25 ਜੂਨ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਹੰਡੀਕੈਪ ਕੈੰਪ ਲਗਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ ਵੱਖ ਮਾਹਿਰ ਡਾਕਟਰ ਹਾਜਿਰ ਹੋ ਰਹੇ ਹਨ। ਇਲਾਕੇ ਵਾਸੀਆਂ ਨੂੰ ਅਪੀਲ ਹੈ ਕੇ ਜੇਕਰ ਕਿਸੇ ਦਾ ਦਿਵਯਾਂਗ ਸਰਟੀਫਿਕੇਟ ਨਹੀਂ ਬਣਿਆ ਹੈ ਤਾਂ ਉਹ ਆਪਣੇ ਏਰੀਆ ਦੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਕਰਕੇ file ਭਰ ਕੇ ਸੀ ਐੱਚ ਸੀ ਭਾਮ ਪਹੁੰਚਣ। ਸਾਡਾ ਮੁੱਖ ਮੰਤਵ ਹਰ ਦਿਵਯੰਗ ਨੂੰ ਉਸਦਾ ਸਰਟੀਫਿਕੇਟ ਦਿਵਾਉਣਾ ਹੈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ , ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਸਮੂਹ ਸੀ ਐਚ ਓ, ਸਮੂਹ ਫੀਲਡ ਸਟਾਫ ਹਾਜਿਰ ਰਿਹਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments