spot_img
Homeਮਾਝਾਗੁਰਦਾਸਪੁਰਜ਼ੋਆ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ

ਜ਼ੋਆ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ

ਕਾਦੀਆਂ 22 ਜੁਨ (ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡਾ. ਜਤਿੰਦਰ ਸਿੰਘ ਗਿੱਲ (ਸੀਨੀਅਰ ਮੈਡੀਕਲ ਅਫ਼ਸਰ ਭਾਮ) ਜੀ ਦੀ ਅਗਵਾਈ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ ਰਜ਼ੋਆ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਆਏ ਹੋਏ ਲੋਕਾਂ ਨੂੰ ਮਲੇਰੀਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਬਾਰੇ ਪ੍ਰੇਰਿਤ ਕੀਤਾ। ਸੀ.ਐਚ. ਓ ਹਰਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮਲੇਰੀਆ ਦਾ ਮੱਛਰ ਸਾਫ਼ ਪਾਣੀ ਉੱਪਰ ਪੈਦਾ ਹੁੰਦਾ ਹੈ ਇਸਲਈ ਆਪਣੇ ਘਰਾਂ ਵਿੱਚ ਕੂਲਰਾਂ, ਗਮਲਿਆਂ, ਟਾਇਰਾਂ ਆਦਿ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਹੈਲਥ ਇੰਸਪੈਕਟਰ ਮਨਿੰਦਰ ਸਿੰਘ ਅਤੇ ਮਨਜੀਤ ਰਾਜ ਨੇ ਲੋਕਾਂ ਨੂੰ ਬੁਖਾਰ, ਕਮਜੋਰੀ ਆਦਿ ਲੱਛਣਾਂ ਦੇ ਹੋਣ ਤੇ ਮਲੇਰੀਆ ਟੈਸਟ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਏ.ਐਨ.ਐਮ ਕੰਵਲਜੀਤ ਕੌਰ, ਆਸ਼ਾ ਵਰਕਰ ਸੁਨੀਤਾ, ਪਰਮਜੀਤ, ਗੁਰਮੀਤ,ਰਾਣੀ, ਅਮਨਿੰਦਰ, ਸਤਿੰਦਰ, ਰਾਣੀ ਆਦਿ ਹਾਜ਼ਿਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments