spot_img
Homeਮਾਝਾਗੁਰਦਾਸਪੁਰਮਲੇਰੀਆ ਬੁਖਾਰ ਸਬੰਧੀ ਸੈਮੀਨਾਰ ਲਗਾਇਆ

ਮਲੇਰੀਆ ਬੁਖਾਰ ਸਬੰਧੀ ਸੈਮੀਨਾਰ ਲਗਾਇਆ

ਕਾਦੀਆਂ 22 ਜੂਨ (ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਦੇ ਦਿਸਾ ਨਿਰਦੇਸ ਅਤੇ ਸੀਨੀਅਰ ਮੈਡੀਕਲ ਅਫਸਰ ਭਾਮ ਜੀ ਦੀ ਅਗਵਾਈ ਹੇਠ ਸਬ ਸੈਂਟਰ ਘੱਸ ਵਿਖੇ ਮਲੇਰੀਆ ਬੁਖਾਰ ਸਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਤਹਿਤ ਡੇਂਗੂ ,ਮਲੇਰੀਆ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਨੇ ਦਸਿਆ ਕਿ ਅਪਣੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਦੇ ਅੰਦਰ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ, ਕੂਲਰਾਂ ਦੇ ਪਾਣੀ ਨੂੰ ਹਫਤੇ ਬਾਅਦ ਸੁਕਾਇਆ ਜਾਵੇ , ਟੋਭਿਆਂ ਤੇ ਛੱਪੜਾਂ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ , ਮੱਛਰ ਭਜਾਊ ਕਰੀਮਾਂ , ਮੱਛਰਦਾਨੀਆਂ ਦੀ ਵਰਤੋਂ, ਪੂਰੇ ਤਨ ਢੱਕਦੇ ਕਪੜੇ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਸੁਕਰਵਾਰ ਨੂੰ ਡਰਾਈਡੇ ਕਰਕੇ ਮਨਾਇਆ ਜਾਵੇ ਤਾਂ ਜੋ ਇਸ ਨਾਮੁਰਾਦ ਬੁਖਾਰ ਤੋਂ ਬਚਾਅ ਹੋ ਸਕੇ।
ਇਸ ਮੌਕੇ ਤੇ ਬੁਖਾਰ ਦੇ ਮਰੀਜ਼ਾਂ ਦੇ ਖੂਨ ਦੀ ਜਾਂਚ ਕੀਤੀ ਗਈ। ਸੀ ਐਚ ਓ ਹਰਮਨ ਕੌਰ, ਅਮਰਿੰਦਰ ਸਿੰਘ, ਕੁਲਦੀਪ ਕੁਮਾਰ , ਰਾਜਵਿੰਦਰ ਕੌਰ ਏਨਮ ਅਤੇ ਆਸ਼ਾ ਵਰਕਰਜ ਆਦਿ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments