spot_img
Homeਮਾਝਾਗੁਰਦਾਸਪੁਰਕਾਦੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ।

ਕਾਦੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ।

 

ਕਾਦੀਆਂ 21ਜੂਨ (ਸਲਾਮ ਤਾਰੀ ) :- ਅੱਜ ਰਾਸ਼ਟਰੀਆ ਯੋਗ ਦਿਵਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਮੰਡਲ ਕਾਦੀਆਂ ਵੱਲੋਂ ਸ਼ਾਖਾ ਦੌਰਾਨ ਅੰਤਰਰਾਸ਼ਟਰੀ ਯੋਗ ਦਿਵਸ ਐਸ ਪੀ ਇਨਕਲੇਵ ਰਜ਼ਾਦਾ ਰੋਡ ਕਾਦੀਆਂ ਵਿਖੇ ਮਨਾਇਆ ਗਿਆ । ਜਿਸਦੀ ਅਗਵਾਈ ਬਲਾਕ ਕਾਦੀਆਂ ਦੇ ਆਗੂ ਸ. ਦਰਸ਼ਨ ਸਿੰਘ ਭਾਟੀਆ ਜੀ ਨੇ ਕੀਤੀ ਅਤੇ ਯੋਗਾ ਸਿਖਾਉਣ ਦੀ ਕਾਰਵਾਈ ਸ੍ਰੀ ਨਰੇਸ਼ ਕੁਮਾਰ ਚੋਪੜਾ ਜੀ ਨੇ ਨਿਭਾਈ । ਇਸ ਮੌਕੇ ਵਰਿੰਦਰ ਪ੍ਰਭਾਕਰ ਜੀ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਤੋਂ 8 ਸਾਲ ਪਹਿਲਾਂ 21 ਜੂਨ ਨੂੰ ਸਮੂਹ ਸੰਸਾਰ ਨੂੰ ਯੋਗ ਮਨਾਉਣ ਦੀ ਅਪੀਲ ਕੀਤੀ ਸੀ । ਤੁਹਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਵੇਗੀ ਕਿ ਸ੍ਰੀ ਨਰਿੰਦਰ ਮੋਦੀ ਜੀ ਦੀ ਇਕ ਅਪੀਲ ਤੇ ਹੀ ਪਹਿਲੇ ਸਾਲ ਸਾਰੇ ਸੰਸਾਰ ਵਿੱਚੋਂ 196 ਦੇਸ਼ਾਂ ਨੇ 21 ਜੂਨ ਵਾਲੇ ਦਿਨ ਨੂੰ ਯੋਗਾ ਦਿਵਸ ਵਜੋਂ ਮਨਾਇਆ ਅਤੇ ਜੋ ਅੱਜ ਤੱਕ ਸਮੂਹ ਸੰਸਾਰ ਵਿੱਚ 21 ਜੂਨ ਯੋਗਾ ਦਿਵਸ ਵਜੋਂ ਮਨਾਉਂਦੇ ਹਨ । ਉਨ੍ਹਾਂ ਅੱਗੇ ਦੱਸਿਆ ਕਿ ਉਸੇ ਲੜੀ ਤਹਿਤ ਕਾਦੀਆਂ ਵਿਚ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਜੂਨ ਨੂੰ ਇਹ ਯੋਗ ਦਿਵਸ ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਅੱਜ ਸ਼ਾਖ਼ਾ ਵਿੱਚ ਮਨਾਇਆ ਗਿਆ ਹੈ । ਇਸ ਮੌਕੇ ਵਰਿੰਦਰ ਖੋਸਲਾ ਜੀ ਨੇ ਦੱਸਿਆ ਕਿ ਜੋ ਸਰੀਰ ਨੂੰ ਜਿੱਥੇ ਤੰਦਰੁਸਤ ਰੱਖਦਾ ਹੈ ਉਥੇ ਸਰੀਰ ਦਾ ਮਾਨਸਿਕ ਤਣਾਓ ਨੂੰ ਵੀ ਖ਼ਤਮ ਕਰਦਾ ਹੈ ਅਤੇ ਯੋਗ ਹਰ ਵਿਅਕਤੀ ਨੂੰ ਅਪਨਾਉਣਾ ਚਾਹੀਦਾ ਹੈ । ਇਸ ਮੌਕੇ ਵਿਲੀਅਮ ਭਾਟੀਆ ਜੀ ਨੇ ਦੱਸਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਪ੍ਰੇਰਨਾ ਸਦਕਾ ਯੋਗ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ । ਇਸ ਮੌਕੇ ਨਰੇਸ਼ ਜੀ ਅਰੋੜਾ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜੋਗਿੰਦਰਪਾਲ ਨੰਦੂ, ਕੁਲਵਿੰਦਰ ਕੌਰ ਗੁਰਾਇਆ, ਰਾਜੀਵ ਭਾਟੀਆ, ਵਿਪਨ ਪ੍ਰਾਸ਼ਰ, ਅਰੁਣ ਜੀ ਭਾਟੀਆ, ਬਲਦੇਵ ਸੁਰੀ ਜੀ, ਜੋਗਿੰਦਰਪਾਲ ਭੁੱਟੋ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ, ਗੁਲਸ਼ਨ ਵਰਮਾ ਜੀ, ਪ੍ਰਦੀਪ ਸਹਿਗਲ, ਨਰੇਸ਼ ਕੁਮਾਰ ਚੋਪੜਾ, ਦੀਪਕ ਭਨੋਟ, ਡਿੰਪਲ ਭਨੋਟ, ਲਾਡੀ ਮਹਾਜਨ ਗਾਰਮੈਂਟਸ ਵਾਲੇ, ਰਜਿੰਦਰ ਭਾਟੀਆ ਟੈਲੀਕਾਮ ਵਾਲੇ ਸੁਮੀਤ ਭਾਰੀ ਗਿਣਤੀ ਵਿੱਚ ਕਾਦੀਆਂ ਤੇ ਆਲੇ ਦੁਆਲੇ ਦੇ ਲੋਕ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments