spot_img
Homeਮਾਝਾਗੁਰਦਾਸਪੁਰਯੋਗ ਸ਼ਰੀਰਕ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ :- ਐਸ ਐਮ ਓ...

ਯੋਗ ਸ਼ਰੀਰਕ ਤੰਦਰੁਸਤੀ ਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ :- ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ

ਕਾਦੀਆ 21 ਜੂਨ (ਸੁਰਿੰਦਰ ਕੌਰ)

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਜੀ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਅਗੁਵਾਈ ਹੇਠ ਸੀ.ਐਚ.ਸੀ ਭਾਮ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਆਯੁਰਵੈਦਿਕ ਮੈਡੀਕਲ ਅਫਸਰ ਡਾਕਟਰ ਸੁਮੀਤ ਸੈਣੀ ਵਲੋਂ ਸਮੂਹ ਸਟਾਫ ਨੂੰ ਯੋਗ ਕਰਵਾਉਂਦੇ ਹੋ ਦਸਿਆ ਕਿ ਯੋਗ ਇਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜਿਹੜਾ ਤਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ‘ਯੋਗ’ ਸ਼ਬਦ ਸੰਸਕ੍ਰਿਤ ਭਾਸ਼ਾ ਵਿਚੋਂ ਲਿਆ ਗਿਆ ਹੈ, ਜਿਸ ਦਾ ਅਰਥ ਜੁੜਨਾ, ਇਕਜੁੱਟ ਹੋਣਾ ਹੈ, ਤੇ ਇਸਨੂੰ ਸਰੀਰ ਤੇ ਚੇਤਨਾ ਦਾ ਪ੍ਰਤੀਕ ਚਿੰਨ੍ਹ ਮੰਨਿਆ ਜਾਂਦਾ ਹੈ। ਇਸ ਸਾਲ ਦਾ ਥੀਮ ਮਨੁੱਖਤਾ ਲਈ ਯੋਗਾ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਦੇ ਨਾਲ ਨਾਲ ਭਾਈਚਾਰਕ ਸਾਂਝ ‘ਤੇ ਕੇਂਦਰਤ ਹੈ।ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਦਸਿਆ ਕਿ ਯੋਗ ਮਨੁੱਖ ਨੂੰ ਲੰਬਾ ਜੀਵਨ ਪ੍ਰਦਾਨ ਕਰਦਾ ਹੈ। ਯੋਗ ਆਸਣਾਂ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ। ਇਸ ਲਈ ਸਾਨੂੰ ਯੋਗ ਕਰਨਾ ਚਾਹੀਦਾ ਹੈ।ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਤੰਦਰੁਸਤ ਮਾਨਸਿਕਤਾ ਪੈਦਾ ਕਰਦਾ ਹੈ।ਅੱਜ ਦੇ ਪ੍ਰੋਗਰਾਮ ਦੌਰਾਨ ਯੋਗ ਟ੍ਰੇਨਰ ਡਾਕਟਰ ਸੁਮੀਤ ਸੈਣੀ ਅਤੇ ਆਕਾਸ਼ ਵਲੋ ਸਟਾਫ ਨੂੰ ਵੱਖ-ਵੱਖ ਯੋਗ ਆਸਨ ਕਰਵਾਏ ਗਏ ਅਤੇ ਯੋਗ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ, ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਸੰਦੀਪ, ਡਾਕਟਰ ਅਨੁਮਾਨਦੀਪ ਸਿੰਘ,ਬੀ ਈ ਈ ਸੁਰਿੰਦਰ ਕੌਰ,ਨਰਸਿੰਗ ਸਿਸਟਰ ਰਵਿੰਦਰ ਕੌਰ, ਹਰਭਜਨ ਕੌਰ ,ਰਾਜਵਿੰਦਰ ਕੌਰ, ਪ੍ਰਭਜੋਤ ਕੌਰ, ਸਿਮਰਨ ਕੌਰ,ਜਸਬੀਰ ਸਿੰਘ, ਸਰਬਜੀਤ ਸਿੰਘ ,ਵਨੀਤ ਸਿੰਘ, ਅੰਜਲੀ,ਬਰਿੰਦਰ ਕੌਰ,ਕਵੰਲਜੀਤ ਸਿੰਘ ਅਤੇ ਹੋਰ ਸਟਾਫ ਆਦਿ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments