spot_img
Homeਮਾਝਾਗੁਰਦਾਸਪੁਰਪ੍ਰੈੱਸ ਕਲੱਬ ਕਾਦੀਆਂ ਦੀ ਚੋਣ ਸਬੰਧੀ  ਇਕ ਜ਼ਰੂਰੀ ਮੀਟਿੰਗ ਹੋਈ

ਪ੍ਰੈੱਸ ਕਲੱਬ ਕਾਦੀਆਂ ਦੀ ਚੋਣ ਸਬੰਧੀ  ਇਕ ਜ਼ਰੂਰੀ ਮੀਟਿੰਗ ਹੋਈ

ਕਾਦੀਆਂ 20 ਜੂਨ (ਸਲਾਮ ਤਾਰੀ ) :- ਪ੍ਰੈੱਸ ਕਲੱਬ ਕਾਦੀਆਂ ਦੀ ਚੋਣ ਸਬੰਧੀ  ਇਕ ਜ਼ਰੂਰੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਲਾਡੀ ਅਤੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਟੀਆ ਦੀ ਅਗਵਾਈ ਵਿੱਚ ਮਨੋਜ ਰੈਸਟੋਰੈਂਟ ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਹੋਈ । ਇਸ ਮੀਟਿੰਗ ਵਿੱਚ ਸਵਰਨ ਸਿੰਘ ਲਾਡੀ, ਕੁਲਵਿੰਦਰ ਸਿੰਘ ਭਾਟੀਆ, ਅਸ਼ੋਕ ਨਈਅਰ, ਦਵਿੰਦਰ ਸਿੰਘ ਕਾਹਲੋ, ਅਸ਼ਵਨੀ ਵਰਮਾ, ਮੁਕੇਸ਼ ਵਰਮਾ, ਮਨਜੀਤ   ਸਿੰਘ ਮੋਨੂ, ਸੁਰਿੰਦਰ ਛਾਬੜਾ, ਸੰਜੀਵ ਸੂਰੀ, ਸੰਦੀਪ ਸਿੰਘ ਬੱਬਲੂ, ਮੁਨੀਰਾ ਸਲਾਮ ਤਾਰੀ, ਗੁਰਮੁਖ ਸਿੰਘ, ਦਵਿੰਦਰ ਸਿੰਘ, ਮੈਡਮ ਸੁਖਵਿੰਦਰ ਕੌਰ ਆਦਿ ਪੱਤਰਕਾਰ ਹਾਜ਼ਰ ਹੋਏ। ਇਸ ਮੀਟਿੰਗ ਵਿਚ ਸਰਵਸੰਮਤੀ ਦੇ ਨਾਲ ਸਵਰਣ ਸਿੰਘ ਲਾਡੀ ਨੂੰ ਪ੍ਰੈੱਸ ਕਲੱਬ ਕਾਦੀਆਂ ਦਾ ਪ੍ਰਧਾਨ ਚੁਣਿਆ ਗਿਆ ਅਤੇ ਕੁਲਵਿੰਦਰ ਸਿੰਘ ਭਾਟੀਆ ਨੂੰ ਪ੍ਰੈੱਸ ਕਲੱਬ ਕਾਦੀਆਂ ਦਾ ਸਰਪ੍ਰਸਤ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਵਿਚ ਅਸ਼ਵਨੀ ਵਰਮਾ ਨੂੰ ਕੈਸ਼ੀਅਰ, ਅਸ਼ੋਕ ਨਈਅਰ ਨੂੰ ਜਨਰਲ ਸਕੱਤਰ, ਦਵਿੰਦਰ ਸਿੰਘ ਕਾਹਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਮੋਨੂੰ ਨੂੰ ਮੀਤ ਪ੍ਰਧਾਨ, ਸੰਦੀਪ ਸਿੰਘ ਬਬਲੂ ਨੂੰ ਪੀਆਰਓ, ਮੁਕੇਸ਼ ਵਰਮਾ, ਸੁਰਿੰਦਰ ਛਾਬੜਾ, ਮੁਨੀਰਾ ਸਲਾਮ ਤਾਰੀ ਅਤੇ ਸੰਜੀਵ ਸੂਰੀ ਨੂੰ ਮੀਡੀਆ ਸਲਾਹਕਾਰ ਚੁਣਿਆ ਗਿਆ । ਇਸ ਮੀਟਿੰਗ ਵਿੱਚ ਗੁਰਮੁਖ ਸਿੰਘ ਭੁਪਿੰਦਰ ਸਿੰਘ ਮੈਡਮ ਸੁਖਵਿੰਦਰ ਕੋਰ, ਦਵਿੰਦਰ ਸਿੰਘ ਮੋਕਲ  ਸੁਖਦੇਵ ਸਿੰਘ  ਆਦਿ ਪੱਤਰਕਾਰ ਹਾਜ਼ਰ ਹੋਏ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸਵਰਨ ਸਿੰਘ ਲਾਡੀ ਅਤੇ ਸਰਪ੍ਰਸਤ ਕੁਲਵਿੰਦਰ   ਸਿੰਘ ਭਾਟੀਆ ਨੇ ਕਿਹਾ ਕਿ ਅਸੀਂ ਯੂਨੀਅਨ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਯੂਨੀਅਨ ਦੇ ਕਿਸੇ ਮੈਂਬਰ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਹੁੰਦਾ ਹੈ ਤਾਂ ਸਾਰੀ ਯੂਨੀਅਨ ਉਸ ਦਾ ਸਾਥ ਦੇਵੇਗੀ, ” ਜੇਕਰ ਕੋਈ ਪੱਤਰਕਾਰ ਕਿਸੇ ਦੇ ਨਾਲ ਗਲਤ ਕਰਦਾ ਹੈ ਜਾਂ ਗਲਤ ਪਾਇਆ ਜਾਂਦਾ ਹੈ ਤਾਂ ਯੂਨੀਅਨ ਕਿਸੇ ਤਰ੍ਹਾਂ ਦਾ ਵੀ ਉਸ ਨੂੰ ਸਾਥ ਨਹੀਂ ਦੇਵੇਗੀ । ਉਨ੍ਹਾਂ ਅੱਗੇ ਕਿਹਾ ਕਿ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਕਾਦੀਆਂ ਵਿੱਚ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਦਾ ਇੱਕ ਯੂਨਿਟ ਸਥਾਪਤ ਕੀਤਾ ਹੈ  ਅਤੇ ਉਸ ਵਿੱਚ ਅੱਜ ਅਹੁਦੇਦਾਰਾਂ ਨੂੰ ਅਹੁਦੇ ਦੇ ਕੇ  ਯੂਨੀਅਨ ਦਾ ਗਠਨ ਕੀਤਾ ਗਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਮੂਹ ਪੱਤਰਕਾਰ ਸਚਾਈ ਦੇ ਰਸਤੇ ਤੇ ਚੱਲਾਂਗੇ ਜਦ ਵੀ ਕੋਈ ਸਾਨੂੰ ਖਬਰ ਦੇ ਸਿਲਸਿਲੇ ਵਿੱਚ ਮੌਕਾ ਮਿਲਦਾ ਹੈ ਤਾਂ ਅਸੀਂ ਸਾਰੇ ਪੱਖਾਂ ਤੋਂ ਵਿਸਥਾਰਪੂਰਵਕ ਸੱਚਾਈ ਜਾਣ ਕੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪੱਖ ਲੈ ਕੇ ਹੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਪੱਤਰਕਾਰ ਨੂੰ ਸਮਾਜ ਦਾ ਚੌਥਾ ਥੰਮ੍ਹ  ਮੰਨਿਆ ਗਿਆ ਹੈ ਅਤੇ ਪੂਰੀ ਦੁਨੀਆਂ ਵਿੱਚ ਪੱਤਰਕਾਰ ਨੂੰ ਇਕ ਵਧੀਆ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਪੱਤਰਕਾਰ ਵੀ ਪੂਰੀ ਮਿਹਨਤ ਲਗਨ ਅਤੇ ਸੱਚਾਈ ਦੇ ਨਾਲ ਦੁਨੀਆਂ ਨੂੰ ਵੀ ਸਾਫ਼ ਸੁਥਰੀਆਂ ਖਬਰਾਂ ਪ੍ਰਕਾਸ਼ਿਤ ਕਰਕੇ ਆਇਨਾ ਦਿਖਾਉਂਦਾ ਹੈ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਪੱਤਰਕਾਰ ਦੀ ਮਰਿਆਦਾ ਨੂੰ  ਬਰਕਰਾਰ ਰੱਖਿਆ ਜਾਵੇਗਾ ਅਤੇ ਇਸ ਨੂੰ ਕਿਸੇ ਤਰ੍ਹਾਂ ਦੀ ਵੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments