spot_img
Homeਮਾਝਾਗੁਰਦਾਸਪੁਰਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ...

ਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ

 

ਹਰਚੋਵਾਲ 19 ਜੂਨ,-(ਸਲਾਮ ਤਾਰੀ)
ਦੋ ਬੂੰਦ ਹਰ ਵਾਰ,ਪੋਲੀਓ ਤੇ ਜਿੱਤ ਰਹੇ ਬਰਕਰਾਰ” ਦਾ ਸੁਨੇਹਾ ਘਰ ਘਰ ਪਹੁੰਚਾਉਣ ਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਭਾਮ ਵਿਖੇ ਮਿਤੀ 19,20 ਅਤੇ 21ਜੂਨ ਤਿੰਨ ਦਿਨਾਂ ਤੱਕ ਚਲਣ ਵਾਲੇ ਮਾਈਗ੍ਰੇਟਰੀ ਪਲਸ ਪੋਲਿਓ ਦਾ ਆਗਾਜ਼ ਕੀਤਾ ਗਿਆ। ਜਿਸ ਵਿਚ ਬਲਾਕ ਵਿਖੇ ਪੈਂਦੇ ਭੱਠੇ, ਪਥੇਰਾ,ਗੁੱਜਰ, ਝੁੱਗੀਆਂ ,ਭਾਈਏ ਆਦਿ ਦੇ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਲਾਈਆਂ ਗਈਆਂ। ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਭਾਮ ਵਿਖੇ 5 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕੇ ਸਾਰੇ ਏਰੀਆ ਜਿਵੇਂ ਭਾਮ, ਘੁਮਾਣ,ਕਾਦੀਆਂ, ਸ਼੍ਰੀਹਰਗੋਬਿੰਦਪੁਰ ਨੂੰ ਕਵਰ ਕਰੇਗੀ। ਜਿਸ ਵਿਚ 906 ਬੱਚੇ 0 ਤੋਂ 5 ਸਾਲ ਦੇ ਬੱਚੇ ਹਨ ਜਿੰਨਾਂ ਨੂੰ ਸਾਡੀਆਂ ਟੀਮਾਂ ਦੁਆਰਾ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇੱਸ ਮੌਕੇ ਤੇ ਡਬਲਿਊ ਐੱਚ ਓ ਤੋਂ ਸ਼੍ਰੀ ਬਲਰਾਮ ਕੁਮਾਰ ਵੱਲੋ ਫੀਲਡ ਸੁਪਰਵਿਜਨ ਕੀਤੀ ਗਈ। ਹੈਲਥ ਇੰਸਪੈਕਟਰ ਮਨਿੰਦਰ ਸਿੰਘ,ਬਲਦੇਵ ਸਿੰਘ ਦੁਆਰਾ ਫੀਲਡ ਵਿਖੇ ਸੁਪਰਵੀਜਨ ਕੀਤੀ ਗਈ। ਇਸ ਮੁਹਿੰਮ ਦੇ ਪਹਿਲੇ ਦਿਨ 566 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ।ਇਸ ਮੌਕੇ ਤੇ ਡਾਕਟਰ ਸੰਦੀਪ, ਹੈਲਥ ਇੰਸਪੈਕਟਰ ਮਨਜੀਤ ਰਾਜ, ਮਨਿੰਦਰ ਸਿੰਘ ਐਚ.ਆਈ, ਸਰਵਣ ਸਿੰਘ, ਬਲਦੇਵ ਸਿੰਘ ਐਚ.ਆਈ, ਲਖਬੀਰ ਸਿੰਘ,ਸਰਬਜੀਤ ਸਿੰਘ,ਪਰਜੀਤ ਸਿੰਘ,ਗੁਰਦੀਪ ਸਿੰਘ,ਰੁਪਿੰਦਰ ਸਿੰਘ, ਅਮਰਿੰਦਰ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ, ਕੁਲਦੀਪ ਕੁਮਾਰ, ਸੁਖਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਤੇਜ ਸਿੰਘ ,ਗੁਰਵੰਤ ਸਿੰਘ, ਮਨਪ੍ਰੀਤ ਸਿੰਘ ਆਦਿ ਫੀਲਡ ਵਿਖੇ ਕੰਮ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments