spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਵਾਸੀ ਘਰ ਬੈਠਿਆਂ ਹੀ ਆਪਣੀਆਂ ਮੁਸ਼ਕਿਲਾਂ ਦਾ ਕਰਵਾ ਰਹੇ ਨੇ ਹੱਲ

ਜ਼ਿਲ੍ਹਾ ਵਾਸੀ ਘਰ ਬੈਠਿਆਂ ਹੀ ਆਪਣੀਆਂ ਮੁਸ਼ਕਿਲਾਂ ਦਾ ਕਰਵਾ ਰਹੇ ਨੇ ਹੱਲ

ਗੁਰਦਾਸਪੁਰ, 16 ਜੂਨ ( ਸਲਾਮ ਤਾਰੀ ) ਗੁਰਦਾਸਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਜੋ ਹਮੇਸ਼ਾਂ ਲੋਕਹਿੱਤ ਵਿਚ ਕਾਰਜ ਕਰਨ ਲਈ ਮੋਹਰੀ ਰਹਿੰਦੇ ਹਨ, ਉਨਾਂ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਸ਼ੁਰੂ ਕੀਤਾ ਗਿਆ ਇੱਕ ਹੋਰ ਨਿਵੇਕਲਾ ਉਪਰਾਲਾ, ਲੋਕਾਂ ਲਈ ਬਹੁਤ ਲਾਹਵੰਦ ਸਾਬਤ ਹੋ ਰਿਹਾ ਹੈ। ਹੁਣ ਜ਼ਿਲਾ ਵਾਸੀਆਂ ਨੂੰ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫਤਰ ਆਉਣ ਦੀ ਲੋੜ ਹੀ ਨਹੀਂ ਪੈ ਰਹੀ ਹੈ, ਕਿਉਕਿ ਉਹ ਘਰ ਬੈਠਿਆਂ ਹੀ ਆਨ-ਲਾਈਨ ਜੂਮ ਮੀਟਿੰਗ ਰਾਹੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੀ ਮੁਸ਼ਕਿਲ ਹੱਲ ਕਰਵਾ ਰਹੇ ਹਨ। ਜੇਕਰ ਕੋਈ ਵੀ ਜ਼ਿਲਾ ਵਾਸੀ ਆਪਣੀ ਮੁਸ਼ਕਿਲ ਦੱਸਣੀ ਚਾਹੁੰਦਾ ਹੋਵੇ ਤਾਂ ਉਹ ਰੋਜ਼ਾਨਾਂ ( ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ ਵਾਲੇ ਦਿਨ) ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਜੂਮ ਮੀਟਿੰਗ ਜ਼ਰੀਏ ਯੂਜਰ ਆਈ.ਡੀ 96469-76098 ਅਤੇ ਪਾਸਵਰਡ 22 ਲਗਾ ਕੇ, ਡਿਪਟੀ ਕਮਿਸ਼ਨਰ ਨਾਲ ਗੱਲ ਕਰ ਸਕਦੇ ਹਨ। 

ਡਿਪਟੀ ਕਮਿਸ਼ਨਰ ਵਲੋਂ ਇੱਕ ਕਦਮ ਹੋਰ ਅੱਗੇ ਜਾਂਦਿਆਂ, ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਿਲੇ ਦੀਆਂ ਸਾਰੀਆਂ ਤਹਿਸੀਲਾਂ, ਸਬ ਤਹਿਸੀਲਾਂ, ਸਮੂਹ ਕਾਰਜ ਸਾਧਕ ਨਗਰ ਕੋਂਸਲਾਂ, ਕਾਰਪੋਰੇਸ਼ਨ ਬਟਾਲਾ, ਸਮੂਹ ਬੀਡੀਪੀਓ, ਸੀਡੀਪੀਓ ਅਤੇ ਜਨਰਲ ਮੈਨੇਜਰ ਇੰਡਸਟਰੀ (ਜੀਐਮ-ਡੀਆਈ.ਸੀ) ਬਟਾਲਾ ਦੇ ਦਫਤਰਾਂ ਵਿਚ ਵੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਵਾਉਣ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਲੋਕ ਆਪਣੇ ਨੇੜਲੇ ਉਪਰੋਕਤ ਕਿਸੇ ਵੀ ਦਫਤਰ ਵਿਚ ਜਾ ਕੇ ਆਪਣੀ ਮੁਸ਼ਕਿਲ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਸਬੰਧਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ

ਡਿਪਟੀ ਕਮਿਸ਼ਨਰ ਵਲੋਂ ਉਪਰੋਕਤ ਸਮੂਹ ਦਫਤਰਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਦਫਤਰਾਂ ਦੇ ਬਾਹਰਵਾਰ ਇਹ ਲਿਖ ਕੇ ਲਗਾਉਣਗੇ ਕਿ ਜੇਕਰ ਕੋਈ ਵਿਅਕਤੀ ਆਪਣੀ ਮੁਸ਼ਕਿਲ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਨਾਂ ਦੇ ਦਫਤਰ ਵਲੋਂ ਜੂਮ ਮੀਟਿੰਗ ਰਾਹੀਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਵਾਈ ਜਾਵੇਗੀ

ਅੱਜ ਕੀਤੀ ਗਈ ਜੂਮ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ਵਿਖੇ ਪਬਲਿਕ ਵਿਜ਼ਟਰ ਰੂਮ ਵਿਚ ਪਹੁੰਚੇ ਵਿਅਕਤੀਆਂ ਦੀਆਂ ਸਮੱਸਿਆਵਾਂ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਅੰਦਰ ਮੁਸ਼ਕਿਲ ਹੱਲ ਕਰਨ ਲਈ ਪਾਬੰਦ ਕੀਤਾ ਗਿਆ। ਪਿੰਡ ਧਾਰੋਵਾਲੀ ਤੋਂ ਸ਼ਿਕਾਇਤ ਕਰਤਾ ਵਲੋਂ  ਆਪਣੀ ਜ਼ਮੀਨ ਦਾ ਕਬਜ਼ਾ ਲੈਣ ਸਬੰਧੀ, ਪਿੰਡ ਰਾਵਲ, ਕਲਾਨੋਰ ਤੋਂ ਪਟਵਾਰੀ ਵਲੋਂ ਪਰੇਸ਼ਾਨ ਕਰਨ ਸਬੰਧੀ, ਤਿੱਬੜ ਤੋਂ ਨਾਜਾਇਜ਼ ਕੁੱਟਮਾਰ ਕਰਨ ਦੀ, ਭੈਣੀ ਮੀਆਂ ਖਾਂ ਤੋਂ ਇੰਤਕਾਲ ਨਾ ਕਰਕੇ ਦੇਣ ਦੀ ਸਮੇਤ ਮੁਸ਼ਕਿਲਾਂ ਦੱਸੀਆਂ ਗਈਆਂ, ਜਿਨਾਂ ਨੂੰ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ

ਇਸੇ ਤਰਾਂ ਜੂਮ ਮੀਟਿੰਗ ਵਿਚ ਜੁੜਦਿਆਂ ਪਿੰਡ ਚੱਕ ਚਾਉ ਦੇ ਨਰਿੰਦਰ ਸਿੰਘ ਨੇ ਵਿਰਾਸਤੀ ਜ਼ਮੀਨ ਦੀ ਰਜਿਸਟਰੀ ਕਰਨ ਸਬੰਧੀ, ਸੋਨੂੰ ਜੋਗਰ, ਦੋਰਾਂਗਲਾ ਵਲੋਂ ਆਰ.ਟੀ.ਆਈ ਤਹਿਤ ਮੰਗੀ ਜਾਣਕਾਰੀ ਨਾ ਮਿਲਣ ਸਬਧੀ, ਪਿੰਡ ਮੱਲੀਆਂ (ਦੀਨਾਨਗਰ) ਦੇ ਭੁਪਿੰਦਰ ਸਿੰਘ ਵਲੋਂ ਮੁਸਾਫੀ ਨਾ ਮਿਲਣ, ਲਿੰਕ ਰੋਡ ਨਾ ਬਣਨ ਅਤੇ ਪਿੰਡ ਵਿਚ ਵੱਧ ਰੇਟ ’ਤੇ ਲੱਗੀਆਂ ਇੰਟਰਲਾੱਕ ਟਾਇਲਾਂ ਸਬੰਧੀ, ਗੁਰਜੀਤ ਸਿੰਘ ( ਥਾਣਾ ਘੁਮਾਣ) ਵਲੋਂ ਜ਼ਮੀਨੀ ਵਿਵਾਦ ਸਬੰਧੀ, ਪਿੰਡ ਹਸਨਪੁਰ ਨੇੜੇ ਬਟਾਲਾ ਦੀ ਨਵਦੀਪ ਕੋਰ ਵਲੋਂ ਆਪਣੇ ਹਿੱਸੇ ਦੀ ਜ਼ਮੀਨ ਦੇ ਵਿਵਾਦ ਸਬੰਧੀ, ਕਲਾਨੋਰ ਸ਼ਹਿਰ ਵਿਚ ਸੀਸੀਟੀਵੀ ਕੈਮਰੇ ਨਾ ਚੱਲਣ ਸਬੰਧੀ, ਅਨੁਰਾਗ ਮਹਿਤਾ ਬਟਾਲਾ ਤੋਂ ਨਹਿਰੂ ਗੇਟ ਬਟਾਲਾ ਵਿਚ ਖਸਤਾ ਹਾਲਤ ਵਿਚ ਬਣੇ ਮਕਾਨ ਦੇ ਡਿੱਗਣ ਦੇ ਖਦਸ਼ੇ ਸਬੰਧੀ, ਧਾਰੀਵਾਲ ਦੇ ਗੋਰਵ ਵਲੋਂ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਸਬੰਧੀ ਆਪਣੀ ਸਮੱਸਿਆਵਾਂ ਦੱਸੀਆਂ ਗਈਆਂ, ਜਿਨਾਂ ਨੂੰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਲਈ ਸਮਾਂਬੱਧ ਕੀਤਾ ਗਿਆ। 

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਵਾਸੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਜੂਮ ਮੀਟਿੰਗ ਸ਼ੁਰੂ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਲੋਕ ਘਰੋਂ ਹੀ ਜਾਂ ਆਪਣੇ ਨੇੜਲੇ ਕਿਸੇ ਵੀ ਦਫਤਰੋਂ (ਉਪਰੋਕਤ ਦੱਸੇ ਹੋਏ) ਵਿਚ ਜਾ ਕੇ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਦੱਸਿਆ ਕਿ ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments