spot_img
Homeਮਾਝਾਗੁਰਦਾਸਪੁਰਪਿੰਡ ਕੋਟ ਸੰਤੋਖ ਰਾਏ ਵਿਖੇ ਬਾਬਾ ਪੋਹਲੀ ਸਾਹ ਦੀ ਯਾਦ ਵਿੱਚ ਸਲਾਨਾ...

ਪਿੰਡ ਕੋਟ ਸੰਤੋਖ ਰਾਏ ਵਿਖੇ ਬਾਬਾ ਪੋਹਲੀ ਸਾਹ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਕਾਦੀਆ 16 ਜੂਨ (ਸਲਾਮ ਤਾਰੀ)

ਪਿੰਡ ਕੋਟ ਸੰਤੋਖ ਰਾਏ ਵਿਖੇ ਬਾਬਾ ਪੋਹਲੀ ਸਾਹ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ
ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੀਬੀ ਅਮਰਜੀਤ ਕੌਰ ਸੇਖਵਾਂ ਸ਼ਾਮਲ ਹੋਏ, ਅਤੇ ਉਨ੍ਹਾਂ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇਹ ਮੇਲੇ ਮਨਾਉਣੇ ਚਾਹੀਦੇ ਹਨ ਇਹਨਾਂ ਮੇਲਿਆਂ ਨੂੰ ਰਲ ਮਿਲ ਕੇ ਮਨਾਉਣ ਨਾਲ ਭਾਈਚਾਰਕ ਸਾਂਝ ਵਧਦੀ ਹੈ ਅਤੇ ਉਨ੍ਹਾਂ ਕਲਾਕਾਰਾਂ ਨੂੰ ਵੀ ਕਿਹਾ ਕਿ ਉਹ ਲੱਚਰਪੁਣੇ ਨੂੰ ਛੱਡ ਪੰਜਾਬੀ ਸੱਭਿਆਚਾਰ ਗਾਣੇ ਬੋਲਣ
ਅਤੇ ਬੀਬੀ ਅਮਰਜੀਤ ਕੌਰ ਸੇਖਵਾਂ ਜੀ ਨੇ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਵੱਧ ਦੇ ਤਾਪਮਾਨ ਨੂੰ ਦੇਖਿਆ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਛਾ ਅਤੇ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਮੇਲਾ ਕਮੇਟੀ ਨੂੰ ਬਰਤਨਾਂ ਲਈ ਪੰਜਾਹ ਹਜ਼ਾਰ ਰੁਪਏ ਦਿੱਤੇ, ਮੇਲਾ ਕਮੇਟੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਚਿਰ ਹੋ ਗਿਆ ਮੇਲਾ ਮਨਾਉਂਦਿਆਂ ਸਾਡੀ ਕਿਸੇ ਵੀ ਲੀਡਰ ਨੇ ਕੋਈ ਮਦਦ ਨਹੀਂ ਕੀਤੀ ਇਹ ਪਹਿਲੀ ਵਾਰੀ ਹੋਇਆ ਕਿ ਬੀਬੀ ਅਮਰਜੀਤ ਕੌਰ ਸੇਖਵਾਂ ਜੀ ਨੇ ਪੰਜਾਹ ਹਜ਼ਾਰ ਰੁਪਏ ਮੇਲਾ ਕਮੇਟੀ ਨੂੰ ਦਿੱਤੇ ਹਨ ਅਸੀਂ ਜਗਰੂਪ ਸਿੰਘ ਸੇਖਵਾਂ ਅਤੇ ਬੀਬੀ ਅਮਰਜੀਤ ਕੌਰ ਸੇਖਵਾਂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।
ਇਸ ਮੋਕੇ ਤੇ ਸੁਖਦੇਵ ਸਿੰਘ ਗੋਲਡੀ ਡੇਹਰੀਵਾਲ ਬੀਬੀ ਅਮਰੀਕ ਕੋਰ,ਪੀ ਏ ਲਖਵਿੰਦਰ ਸਿੰਘ ਨਰਿੰਦਰ ਸਿੰਘ ਹੈਪੀ, ਅਮਰਜੀਤ ਸਿੰਘ ਲਾਡੀ, ਸਾਬਕਾ ਸਰਪੰਚ ਸੰਤੋਖ ਸਿੰਘ, ਮੈਂਬਰ ਪੰਚਾਇਤ ਤਿਲਕ ਰਾਜ,ਪੰਚ ਮੋਹਣਾ,ਨਿਰਮਲ ਸਿੰਘ,ਆਸ਼ੂ, ਬਾਜ਼ੀਗਰ ਬਰਾਦਰੀ ਦੇ ਆਗੂ,ਬਿੰਦੀ,ਕਾਲਾ,ਗੋਗਾ, ਅਤੇ ਸਮੂਹ ਕਮੇਟੀ ਬਾਬਾ ਪੋਹਲੀ ਸਾਹ ਕੋਟ ਸੰਤੋਖ ਰਾਏ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments