spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਡਾ. ਕਲਸੀ ਵੱਲੋੰ ਸ੍ਰ. ਹਰਜੀਤ ਸਿੰਘ ਦੇ ਬਤੌਰ...

ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਡਾ. ਕਲਸੀ ਵੱਲੋੰ ਸ੍ਰ. ਹਰਜੀਤ ਸਿੰਘ ਦੇ ਬਤੌਰ ਸੁਪਰਡੈਂਟ ਪਦ-ਉਨਤ ਹੋਣ ‘ਤੇ ਕੀਤਾ ਗਿਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ/ਗੁਰਦਾਸਪੁਰ ( ਸਲਾਮ ਤਾਰੀ ), 11 ਜੂਨ
ਭਾਸ਼ਾ ਵਿਭਾਗ, ਪੰਜਾਬ ਦੇ ਦਫ਼ਤਰ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਅਤੇ ਸਮੂਹ ਸਟਾਫ਼ ਵੱਲੋਂ ਸਰਦਾਰ ਹਰਜੀਤ ਸਿੰਘ ਦੇ ਸੀਨੀਅਰ ਸਹਾਇਕ ਤੋਂ ਬਤੌਰ ਸੁਪਰਡੈਂਟ ਪਦ-ਉਨਤ ਹੋਣ ‘ਤੇ ਵਿਸ਼ੇਸ਼ ਸਨਮਾਨ-ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਸਰਦਾਰ ਹਰਜੀਤ ਸਿੰਘ ਦੀਆਂ ਸ਼ਾਨਦਾਰ ਵਿਭਾਗੀ ਸੇਵਾਵਾਂ ਕਰਕੇ ਉਨ੍ਹਾਂ ਨੂੰ ਗੁਲਦਸਤਾ, ਫੁੱਲਾਂ ਦੇ ਹਾਰ, ਸਿਰੋਪਾਓ, ਪ੍ਰਸੰਸਾ-ਪੱਤਰ ਅਤੇ ਸਨਮਾਨ-ਚਿੰਨ੍ਹ ਦੇ ਕੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਹੀ ਲੋਕ-ਪੱਖੀ ਅਤੇ ਉਸਾਰੂ ਰਹੀਆਂ ਹਨ। ਸੁਪਰਡੈਂਟ ਸਰਦਾਰ ਹਰਜੀਤ ਸਿੰਘ ਨੇ ਭਾਸ਼ਾ ਵਿਭਾਗ ਪੰਜਾਬ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪਦਵੀ ਤੱਕ ਪਹੁੰਚਾਉਣ ਦੇ ਵਿੱਚ ਇਸ ਦਫਤਰ ਦੀ ਅਹਿਮ ਭੂਮਿਕਾ ਰਹੀ ਹੈ। ਇਸ ਸਨਮਾਨ-ਸਮਾਰੋਹ ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਦਫ਼ਤਰ ਅੰਮ੍ਰਿਤਸਰ ਦੇ ਸਮੁਹ ਅਮਲਾ, ਜਿਸ ਵਿੱਚ ਕਾਰਗਿਲ ਦੀ ਲੜਾਈ ਦੇ ਯੋਧੇ ਸਰਦਾਰ ਜਸਬੀਰ ਸਿੰਘ, ਵਿਨੋਦ ਕੁਮਾਰ ਸ਼ਰਮਾ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments