ਸਿਵਲ ਸਰਜਨ, ਕਪੂਰਥਲਾ ਵੱਲੋ ਐਲ.ਐਚ.ਵੀਜ਼ ਨਾਲ ਮੀਟਿੰਗ

0
253

ਕਪੂਰਥਲਾ 22 ਜੂਨ ( ਅਸ਼ੋਕ ਸਡਾਨਾ / ਯੁਗੇਸ਼ ਕੁਮਾਰ )
ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਵੱਲੋ ਮਿਸ਼ਨ ਫਤਿਹ 2 ਦੇ ਤਹਿਤ ਅੱਜ ਐਲ.ਐਚ.ਵੀਜ. ਦੀ ਮੀਟਿੰਗ ਲਈ ਗਈ। ਇਸ ਮੌਕੇ ਉਨ੍ਹਾਂ ਐਲ.ਐਚ.ਵੀਜ਼. ਨੂੰ ਕਿਹਾ ਕਿ ਕੋਵਿਡ ਦੇ ਨਾਲ-ਨਾਲ ਸਾਰੇ ਸਿਹਤ ਪ੍ਰੋਗਰਾਮ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਦੂਜੇ ਨਾਲ ਮਿਲ ਕੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਜੋ ਸਿਹਤ ਸਹੂਲਤਾਂ ਆਮ ਜਨਤਾ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਫੀਲਡ ਵਿਚ ਜਨ-ਜਨ ਤੱਕ ਪਹੁੰਚਣੀਆ ਚਾਹੀਦੀਆਂ ਹਨ।
ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾਂ ਨੇ ਮਿਸ਼ਨ ਫਤਿਹ-2 ਤਹਿਤ ਜਿਲ੍ਹੇ ਵਿਚ 0 ਤੋਂ 18 ਸਾਲ ਦੇ ਬੱਚਿਆ ਦੇ ਹੋਣ ਵਾਲੇ ਸਰਵੇ, ਅਨੀਮੀਆ ਸਰਵੇ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਅਤੇ ਵਿਕਲਾਂਗ ਵਿਅਕਤੀਆਂ ਦੇ ਚੱਲ ਰਹੇ ਸਰਵੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਕਤ ਸਰਵੇ ਦਾ ਡਾਟਾ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ। ਜਿਲ੍ਹਾ ਟੀਕਾਕਰਣ ਅਫਸਰ. ਡਾ. ਰਣਦੀਪ ਸਿੰਘ ਨੇ ਕੋਵਿਡ ਵੈਕਸੀਨੇਸ਼ਨ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਜੋਤੀ ਆਨੰਦ, ਰਵਿੰਦਰ ਜੱਸਲ ਆਦਿ ਹਾਜਰ ਸਨ।

Previous articleਜਿਲ੍ਹਾ ਮੈਜਿਸਟ੍ਰੇਟ ਵਲੋਂ ਮੈਰਿਜ ਪੈਲੇਸਾਂ ਅੰਦਰ ਹਥਿਆਰ ਚਲਾਉਣ ’ਤੇ ਪਾਬੰਦੀ ਦੇ ਹੁਕਮ
Next articleविहिप नेता नरेश पंडित ने योगासन कर दिया स्वस्थ रहने का संदेश

LEAVE A REPLY

Please enter your comment!
Please enter your name here