spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪ੍ਰਸ਼ਾਸ਼ਨ ਨੇ ਅਣ ਅਧਿਕਾਰਤ ਕਲੋਨੀਆਂ ਵਿੱਢੀ ਮੁਹਿੰਮ

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਅਣ ਅਧਿਕਾਰਤ ਕਲੋਨੀਆਂ ਵਿੱਢੀ ਮੁਹਿੰਮ

ਗੁਰਦਾਸਪੁਰ ,8 ਜੂਨ (ਮੁਨੀਰਾ ਸਲਾਮ ਤਾਰੀ)  ਅਣ ਅਧਿਕਾਰਤ  ਕਲੌਨੀਆਂ ਦੇ ਖਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ  ਸ਼ਖਤੀ ਨਾਲ ਕਾਰਵਾਈ ਵਿੱਚ ਜੁਟ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ), ਗੁਰਦਾਸਪੁਰ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਰੈਗੂਲੇਟਰੀ ਵਿੰਗ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਵੱਖ-ਵੱਖ ਕਲੋਨੀਆਂ ਜ਼ਿਨ੍ਹਾਂ ਵਿੱਚ 15 ਲਾਇੰਸੈਸ਼ ,15 ਰੈਗੂਲਰ ਕਲੋਨੀਆਂ  ਅਤੇ  11 ਅਣ ਅਧਿਕਾਰਤ  ਕਲੌਨੀਆਂ ਹਨ ਜਿੰਨ੍ਹਾਂ ਵਿੱਚ ਪਿੰਡ ਬਖਸੀਵਾਲ ਵਿੱਚ ਇੱਕ , ਕਲਾਨੋਰ ਦੋ  , ਆਲੇਚੱਕ ਇੱਕ , ਖੂੰਡਾ ਇੱਕ , ਧਿਆਨਪੁਰ ਦੋ , ਬੱਬਰੀ ਇੱਕ , ਹਯਾਤ ਨਗਰ ਇੱਕ , ਹੇਮਰਾਜਪੁਰ ਇੱਕ ਅਤੇ ਜੀਵਨਵਾਲ ਵਿਖੇ ਇੱਕ ਕਲੋਨੀ ਅਣ ਅਧਿਕਾਰਤ ਹੈ । ਇਨ੍ਹਾਂ ਕਲੋਨੀਆਂ ਨੂੰ ਨੋਟਿਸ ਇਸ਼ੂ ਕੀਤੇ ਗਏ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਕੁਮਾਰ ਡੀ.ਟੀ.ਪੀ. ਗੁਰਦਾਸਪੁਰ , ਗੁਰਪ੍ਰੀਤ ਸਿੰਘ ਸੰਧੂ ਏ.ਟੀ.ਪੀ. ਗੁਰਦਾਸਪੁਰ, ਗੁਰਜੈ ਪਾਲ ਏ.ਡੀ.ਏ.ਅੰਮ੍ਰਿਤਸਰ, ਜਗਬੀਰ ਸਿੰਘ ਏ.ਡੀ.ਏ. ਅੰਮ੍ਰਿਤਸਰ, ਅਮਨਦੀਪ ਸਿੰਘ ਏ.ਡੀ.ਏ. ਅੰਮ੍ਰਿਤਸਰ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments