spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਆਨਲਾਈਨ ਸਮਰ ਕੈਂਪ...

ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਆਨਲਾਈਨ ਸਮਰ ਕੈਂਪ ਹੋਇਆ ਸੰਪੰਨ

ਕਾਦੀਆਂ 7 ਜੂਨ (ਮੁਨੀਰਾ ਸਲਾਮ ਤਾਰੀ)

ਸਿੱਖਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਬਲਾਕ ਧਿਆਨਪੁਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਪਰਾਲੇ ਹਿੱਤ ਮਿਤੀ 1 ਜੁੂਨ ਤੋਂ 6 ਜੂਨ ਤੱਕ ਆਨਲਾਈਨ ਸਮਰ ਕੈਂਪ ਦਾ ਆਯੋਜਨ ਮੁੱਖ ਅਧਿਆਪਕ ਸ੍ਰੀ ਸੁਭਾਸ਼ ਚੰਦਰ ਅਤੇ ਸਕੂਲ ਦੇ ਸਮੂਹ ਸਟਾਫ ਦੀ ਯੋਗ ਅਗਵਾਈ ਹੇਠ ਕੀਤਾ ਗਿਆ
ਇਸ ਆਨਲਾਈਨ ਸਮਰ ਕੈਂਪ ਦੇ ਅੰਤਰ-ਗਤ ਵਿਦਿਆਰਥੀਆਂ ਦੇ ਕਵਿਤਾ ਅਤੇ ਲੋਕ ਗੀਤ ਉਚਾਰਨ ਮੁਕਾਬਲੇ,ਸੁੰਦਰ ਲਿਖਾਈ ਮੁਕਾਬਲੇ,ਯੋਗ ਮੁਕਾਬਲੇ,ਪੇਂਟਿੰਗ,ਪੋਸਟਰ ਅਤੇ ਸਲੋਗਨ ਮੁਕਾਬਲੇ,ਮੂੰਹ ਜ਼ੁਬਾਨੀ ਪਹਾੜੇ ਬੋਲਣ ਦੇ ਮੁਕਾਬਲੇ,ਪੰਜਾਬ ਦੇ ਜ਼ਿਲ੍ਹਿਆਂ ਦੇ ਨਾਂ ਅਤੇ ਭਾਰਤ ਦੇ ਰਾਜ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਦੇ ਨਾਂ(ਮੂੰਹ ਜ਼ੁਬਾਨੀ) ਦੇ ਮੁਕਾਬਲੇ ਕਰਵਾਏ ਗਏ
ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ਼ ਨੇਪਰੇ ਚਾੜ੍ਹਨ ਲਈ ਸੰਸਥਾ ਦੇ ਸੀਨੀਅਰ ਅਧਿਆਪਕਾ ਸ੍ਰੀਮਤੀ ਤਰੁਨਾ ਅਤੇ ਸ.ਜਸਪਾਲ ਸਿੰਘ ਦੀ ਰਹਿਨੁਮਾਈ ਹੇਠ ਸਕੂਲ ਦੇ ਵੱਖ ਵੱਖ ਅਧਿਆਪਕਾਂ ਦੀ ਜੱਜਮੈਂਟ ਕਮੇਟੀ ਗਠਿਤ ਕੀਤੀ ਗਈ
ਇਸ ਕਮੇਟੀ ਵਿਚ ਸ੍ਰੀਮਤੀ ਰਾਖੀ,ਸ਼੍ਰੀਮਤੀ ਮਨਜਿੰਦਰ ਕੌਰ, ਸ੍ਰੀਮਤੀ ਰਮਿੰਦਰ ਕੌਰ,ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ,ਸ੍ਰੀਮਤੀ ਮੀਨੂੰ,ਸ੍ਰੀਮਤੀ ਪ੍ਰਵੀਨ ਅਤੇ ਕੁਮਾਰੀ ਕਿਰਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ

ਇਸ ਮੌਕੇ ਬੋਲਦਿਆਂ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਜੀ ਨੇ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਅੰਦਰ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਇਕ ਸੁਨਹਿਰੀ ਮੌਕਾ ਹਨ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਆਪਣਾ ਕੈਰੀਅਰ ਚੁਣਨ ਵਿੱਚ ਸਹਾਈ ਹੋਣਗੇ
ਇਸ ਮੌਕੇ ਵੱਖ-ਵੱਖ ਕਿਰਿਆਵਾਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਹੈੱਡਮਾਸਟਰ ਸ੍ਰੀ ਸੁਭਾਸ਼ ਚੰਦਰ ਅਤੇ ਸਮੂਹ ਸਟਾਫ਼ ਵੱਲੋਂ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ

ਇਸ ਮੌਕੇ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਬਲਰਾਮ ਸਿੰਘ,ਸ੍ਰੀਮਤੀ ਜਸਬੀਰ ਕੌਰ,ਸ੍ਰੀਮਤੀ ਮਨਦੀਪ ਕੌਰ,ਸ੍ਰੀਮਤੀ ਸੋਨੀਆ ਆਦਿ ਸਟਾਫ਼ ਮੈਂਬਰ ਵੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments