ਕਾਦੀਆ 7 ਜੂਨ (ਸਲਾਮ ਤਾਰੀ)
ਪ੍ਰੈੱਸ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਸਾਂਝੇ ਪੱਤਰਕਾਰਾਂ ਦੀ ਅਗਵਾਈ ਵਿਚ ਸਥਾਨਕ ਬੱਸ ਸਟੈਂਡ ਦੇ ਕੋਲ ਰੌਇਲ ਕਿੰਗ ਰੈਸਟੋਰੈਂਟ ਵਿਖੇ ਹੋਈ ।ਜਿਸ ਵਿਚ ਸਮੂਹ ਪੱਤਰਕਾਰ ਭਾਈਚਾਰੇ ਨੇ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਸਰਬਸੰਮਤੀ ਦੇ ਨਾਲ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੂੰ ਪ੍ਰੈੱਸ ਯੂਨੀਅਨ ਕਾਦੀਆਂ ਦਾ ਪ੍ਰਧਾਨ ਚੁਣਿਆ ਗਿਆ ।ਇਸ ਦੌਰਾਨ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਅਤੇ ਨਾਲ ਹੀ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਫ਼ੈਸਲਾ ਲਿਆ ਗਿਆ ਕਿ ਇਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਕਰਨ ਉਪਰੰਤ ਬਾਕੀ ਯੂਨੀਅਨ ਦੇ ਵਿੱਚ ਅਹੁਦੇਦਾਰਾਂ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਜਾਵੇਗਾ ।ਇਸ ਮੌਕੇ ਪ੍ਰੈੱਸ ਯੂਨੀਅਨ ਕਾਦੀਆਂ ਦੇ ਨਵੇਂ ਬਣੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਦੇ ਵੱਲੋਂ ਯੂਨੀਅਨ ਦੇ ਸਾਬਕਾ ਪ੍ਰਧਾਨ ਅਸ਼ੋਕ ਨਈਅਰ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਓੁਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਨਵੇਂ ਬਣੇ ਪ੍ਰੈੱਸ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਤੋਂ ਇਲਾਵਾ ਕੁਲਵਿੰਦਰ ਸਿੰਘ ਭਾਟੀਆ ,ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਨਈਅਰ ,ਲੁਕਮਾਨ ਦੇਹਲਵੀ, ਜੀਸ਼ਾਨ ਦੇਹਲਵੀ,ਬਲਵਿੰਦਰ ਸੋਹਲ ,ਅਸ਼ਵਨੀ ਵਰਮਾ , ਯਾਦਵਿੰਦਰ ਸਿੰਘ ਮਲਹੋਤਰਾ, ਗੁਰਪ੍ਰੀਤ ਸਿੰਘ,ਰਾਜਬੀਰ ਕੌਰ ,ਸੰਦੀਪ ਸੂਰੀ ,ਲਖਵਿੰਦਰ ਸਿੰਘ ,ਕੁਲਵਿੰਦਰ ਸਿੰਘ ਭਾਟੀਆ ,ਸੰਦੀਪ ਸਿੰਘ ਬਬਲੂ ,ਸੋਨੂੰ ਮੋਨੂੰ ,ਮਕਬੂਲ ਅਹਿਮਦ ,ਮਨਸੂਰ ਅਹਿਮਦ, ਕ੍ਰਿਸ਼ਨ ਅਹਿਮਦ, ਸਲਾਮ ਤਾਰੀ ,ਤਾਰਿਕ ਅਹਿਮਦ ,ਸੌਰਭ ਬੱਬਲ , ਪ੍ਰਭ ਭਾਟੀਆ,ਪਰਦੀਪ ਸਿੰਘ ਬੇਦੀ ,ਸੁਰਿੰਦਰ ਛਾਬੜਾ , ਗੁਰਚਰਨਜੀਤ ਸਿੰਘ ਅਨਮੋਲ, ਕਸ਼ਮੀਰ ਸਿੰਘ ਸੰਧੂ,ਸਵਰਨ ਸਿੰਘ ਲਾਡੀ,ਦਵਿੰਦਰ ਸਿੰਘ ਮੋਕਲ, ਗੁਰਮੁਖ ਸਿੰਘ ਭਾਟੀਆ ,ਦਵਿੰਦਰ ਸਿੰਘ ,ਗੁਰਨਾਮ ਸਿੰਘ ,ਆਦਿ ਹਾਜ਼ਰ ਸਨ ।