ਪਿੰਡ ਅਠਵਾਲ ਵਿਖੇ ਸਮਾਜਿਕ ਵਿਕਾਸ ਮੰਚ ਦੀ ਹੋਈ ਮੀਟਿੰਗ

0
256

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 22 ਜੂਨ (ਰਵੀ ਭਗਤ)-ਸਥਾਨਕ ਪਿੰਡ ਅਠਵਾਲ ਵਿਖੇ ਸਮਾਜਿਕ ਵਿਕਾਸ ਮੰਚ ਦੀ ਇੱਕ ਵਿਸ਼ਾਲ ਮੀਟਿੰਗ ਬਾਊ ਲਖਵਿੰਦਰ ਮਸੀਹ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੀਬੀ ਪਰਮਜੀਤ ਕੌਰ ਮਜੀਠਾ ਕਨਵੀਨਰ ਸਮਾਜਿਕ ਵਿਕਾਸ ਮੰਚ ਪੰਜਾਬ ਹਾਜ਼ਰ ਹੋਏ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਲਿਤ ਅਤੇ ਪਛੜੇ ਸਮਾਜ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਉਪਰੰਤ ਬੀਬੀ ਪਰਮਜੀਤ ਕੌਰ ਮਜੀਠਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਵਿਕਾਸ ਮੰਚ ਦਾ ਮੁੱਖ ਉਦੇਸ਼ ਐਸ.ਸੀ ਬੀ.ਸੀ ਦਲਿਤ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਐਸ.ਸੀ ਬੀ.ਸੀ ਸਮਾਜ ਕੋਲੋਂ ਵੋਟਾਂ ਬਟੋਰ ਕੇ ਸਮਾਜਿਕ ਮਾਣ ਸਨਮਾਨ ਨਾ ਦੇਣ ਤੇ ਸਖ਼ਤ ਸ਼ਬਦਾਂ ‘ਚ’ ਨਿੰਦਾ ਕੀਤੀ। ਇਸ ਮੌਕੇ ਬਾਊ ਲਖਵਿੰਦਰ ਮਸੀਹ ਜਨਰਲ ਸਕੱਤਰ, ਸੁਖਵਿੰਦਰ ਸਿੰਘ ਚੇਅਰਮੈਨ, ਭਾਈ ਰਾਜੂ, ਸੁਖਦੇਵ ਸੁੱਖੀ, ਸੈਮੂਅਲ ਲਾਡੀ, ਹਰਜਿੰਦਰ ਕੌਰ, ਮਨਵੀਰ ਕੌਰ, ਮਣੀ ਜ਼ੱਫਰਵਾਲ, ਆਰਤੀ ਆਦਿ ਹਾਜ਼ਰ ਸਨ।

Previous articleਵੈਕਸੀਨ ਲਗਾਉਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਕੀਤੀ ਅਪੀਲ
Next articleਡਿਪਟੀ ਕਮਿਸ਼ਨਰ ਵਲੋਂ ਸਾਰੇ ਯੋਗ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਨ ’ਤੇ ਜ਼ੋਰ
Editor-in-chief at Salam News Punjab

LEAVE A REPLY

Please enter your comment!
Please enter your name here