spot_img
Homeਮਾਝਾਗੁਰਦਾਸਪੁਰਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀ 5 ਲੱਖ...

ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀ 5 ਲੱਖ ਰੁਪਏ ਤਕ (ਨਗਦੀ ਰਹਿਤ) ਆਪਣਾ ਇਲਾਜ ਕਰਵਾ ਸਕਦੇ ਹਨ

ਗੁਰਦਾਸਪੁਰ, 4 ਜੂਨ ( ਮੁਨੀਰਾ ਸਲਾਮ ਤਾਰੀ) ਆਯੂਸਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਾਰੇ ਯੋਗ ਲਾਭਪਾਤਰੀ ਜਲਦ ਤੋ ਜਲਦ ਆਪਣਾ ਈ-ਕਾਰਡ ਬਣਾੳਣ,  ਈ-ਕਾਰਡ ਬਣਾਉਣ ਲਈ ਆਧਾਰ ਕਾਰਡ ( ਕੇ ਵਾਈ ਸੀ. ਲਈਜਰੂਰੀ), ਪਰਿਵਾਰ ਪਹਿਚਾਣ ਦਸਤਾਵੇਜ਼, ਰਾਸ਼ਨ ਕਾਰਡ ਨਹੀਂ ਤਾਂ ਪਰਿਵਾਰ ਘੋਸ਼ਣਾ ਫਾਰਮ ਜੋ ਕਿ ਸਰਪੰਚ ਜਾਂ ਮਿੳਂੂਸਪਲ ਕੌਸਲਰ ਵੱਲੋ ਦਸਤਖਤ ਅਤੇ ਮੇਹਰ ਲੱਗਿਆ ਹੋਵੇ ( ਇਹ ਫਾਰਮ ਵੈਬਸਾਈਟ www.sha.punjab.gov.in ਤੇ ਉਪਲਬੱਧ ਹੈ। ਉਸਾਰੀ ਮਜ਼ਦੂਰ ਦਾ ਰਜਿਸਟਰੇਸ਼ਨ ਕਾਰਡ ਜੇਕਰ ਇਸ ਵਿਚ ਪਰਿਵਾਰ ਦੀ ਜਾਣਕਾਰੀ ਦਰਜ ਹੈ

ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਯੋਗਤਾ ਦੀ ਜਾਂਚ ਲਈ ਵੈਬਸਾਈਟ www.sha.punjab.gov.in ਤੇ ਜਾਓ। ਪੰਜੀਕ੍ਰਿਤ , ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ, ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ( 24 ਘੰਟੇ) ਹੋਣ ਤੇ ਸਲਾਨਾ 5 ਲੱਖ ਰੁਪਏ ਤੱਕ ਦੇ ਨਗਦੀ-ਰਹਿਤ ਸਿਹਤ ਬੀਮੇ ਦੀ ਸਹੂਲਤ ਹੈ । ਪੰਜਾਬ ਵਿਚ 13000 ਤੋ ਵੱਧ ਕਾਮਨ ਸਰਵਿਸ ਸੈਂਟਰ (csc)) ਅਤੇ 516 ਸੇਵਾ ਕੇਂਦਰਾਂ ਵਿਖੇ ਈ ਕਾਰਡ ਬਣਾਏ ਜਾਂਦੇ ਹਨ। ਇਨਾਂ ਦੀ ਸੂਚੀ ਵੈੱਬਸਾਈਟ www.sha.punjab.gov.in ਤੇ ਦੇਖੀ ਜਾ ਸਕਦੀ ਹੈ। ੲਈ-ਕਾਰਡ ਬਣਾਉਣ ਦੀ ਫੀਸ 30 ਰੁਪਏ ਪ੍ਰਤੀਕਾਰਡ ਹੈ। ਜੇਕਰ ਕੋਈ ਜਿਆਦਾ ਫੀਸ ਦੀ ਮੰਗ ਕਰਦਾ ਹੈ ਤਾਂ ਟੋਲ ਫਰੀ ਨੰਬਰ 104 ਤੇ ਕਾਲ ਕਰ ਸਕਦੇ ਕੀਤੀ ਜਾ ਸਕਦੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments