spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਸੀਸੀ ਕੈਡਿਟ ਜਸ਼ਨਪ੍ਰੀਤ ਸਿੰਘ ਨੇ ਗੋਲਡ ਮੈਡਲ...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਸੀਸੀ ਕੈਡਿਟ ਜਸ਼ਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ । ਨੈਸ਼ਨਲ ਪੱਧਰ ਦੇ ਟਰੈਕਿੰਗ ਕੈਂਪ ਚ ਐਨਸੀਸੀ ਕੈਡਿਟਾਂ ਨੇ ਹਿੱਸਾ ਲਿਆ ਸੀ


ਕਾਦੀਆਂ 1 ਜੂਨ (ਮੁਨੀਰਾ ਸਲਾਮ ਤਾਰੀ)
ਐੱਨਸੀਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਰਨਲ ਅਨਿਲ ਠਾਕੁਰ ਸੂਬੇਦਾਰ ਮੇਜਰ ਲਖਵਿੰਦਰ ਸਿੰਘ ਸੂਬੇਦਾਰ ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨਸੀਸੀ ਕੈਡਿਟਾਂ ਵੱਲੋਂ ਨੈਸ਼ਨਲ ਪੱਧਰ ਦੇ ਅੱਠ ਰੋਜ਼ਾ ਟਰੈਕਿੰਗ ਕੈਂਪ ਜੋ ਕਿ ਅਮਰਕੰਟਕ ਮੱਧ ਪ੍ਰਦੇਸ਼ ਵਿਖੇ ਆਯੋਜਿਤ ਕੀਤਾ ਗਿਆ ਸੀ ।ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸ ਕੈਂਪ ਦੀਆਂ ਪ੍ਰਾਪਤੀਆਂ ਤੇ ਐਨਸੀਸੀ ਕੈਡਿਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਅਤੇ ਐੱਨਸੀਸੀ ਵਿੰਗ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਐਨਸੀਸੀ ਕੈਡਿਟਾਂ ਜਿਨ੍ਹਾਂ ਦਾ ਕੈਡਿਟ ਜਸ਼ਨਪ੍ਰੀਤ ਸਿੰਘ ਕੈਡਿਟ ਗੁਰਸੇਵਕ ਸਿੰਘ ਕੈਡਿਟ ਸਹਿਵਾਗ ਕੈਡਿਟ ਗੋਪਾਲ ਮਸੀਹ ਨੇ ਨੈਸ਼ਨਲ ਪੱਧਰ ਤੇ ਟਰੈਕਿੰਗ ਕੈਂਪ ਵਿੱਚ ਕਾਲਜ ਵੱਲੋਂ ਸ਼ਿਰਕਤ ਕੀਤੀ ਸੀ ਤੇ ਕੈਂਪ ਦੌਰਾਨ ਕਰਵਾਏ ਵੱਖ ਵੱਖ ਮੁਕਾਬਲਿਆਂ ਵਿੱਚ ਕੈਡਿਟਾਂ ਨੇ ਹਿੱਸਾ ਲਿਆ। ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੱਸਾਕਸ਼ੀ ਮੁਕਾਬਲੇ ਵਿੱਚ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਕੈਡਿਟ ਜਸ਼ਨਪ੍ਰੀਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ । ਇਸ ਸ਼ਾਨਦਾਰ ਪ੍ਰਾਪਤੀ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਤੇ ਸਮੂਹ ਮੈਂਬਰਾਂ ਵੱਲੋਂ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਐੱਨਸੀਸੀ ਵਿੰਗ ਦੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਤੇ ਸਮੂਹ ਸਟਾਫ ਤੇ ਜੇਤੂ ਐਨਸੀਸੀ ਕੈਡਿਟਾਂ ਨੂੰ ਵਧਾਈ ਭੇਂਟ ਕੀਤੀ ਹੈ ।ਕਾਲਜ ਕੈਂਪਸ ਵਿਖੇ ਪੁੱਜਣ ਤੇ ਕੈਡਿਟ ਜਸ਼ਨਪ੍ਰੀਤ ਸਿੰਘ ਤੇ ਉਸਦੇ ਕੈਡਿਟਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਅਤੇ ਮੁਬਾਰਕਬਾਦ ਭੇਂਟ ਕੀਤੀ ਗਈ ।
ਫੋਟੋ:— ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਜੇਤੂ ਐਨਸੀਸੀ ਕੈਡਿਟ ਗੋਲਡ ਮੈਡਲ ਪ੍ਰਾਪਤ ਜਸ਼ਨਪ੍ਰੀਤ ਸਿੰਘ ਤੇ ਸਾਥੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਤੇ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਦੇ ਨਾਲ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments