spot_img
Homeਮਾਝਾਗੁਰਦਾਸਪੁਰਐਸ ਐਸ ਪੀ ਗੁਰਦਾਸਪੁਰ ਵਲੋਂ ਜਨ ਚੇਤਨਾ ਹਿੱਤ ਵਿਸ਼ਾਲ ਰੈਲੀ ਰਵਾਨਾ

ਐਸ ਐਸ ਪੀ ਗੁਰਦਾਸਪੁਰ ਵਲੋਂ ਜਨ ਚੇਤਨਾ ਹਿੱਤ ਵਿਸ਼ਾਲ ਰੈਲੀ ਰਵਾਨਾ

ਕਾਦੀਆਂ ,30 ਮਈ (ਮੁਨੀਰਾ ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸਦ,ਗੁਰਦਾਸਪੁਰ ਵੱਲੋ ਵਰਲਡ ਤੰਬਾਕੂ  ਦਿਵਸ ਦੇ ਸਬੰਧ ਵਿਚ ਜਨ ਚੇਤਨਾ ਹਿੱਤ ਇਕ ਵਿਸ਼ਾਲ ਰੈਲੀ ਕੱਢੀ ਗਈ। ਰੈਲੀ ਨੂੰ ਸ਼੍ਰੀ ਹਰਜੀਤ ਸਿੰਘ , ਐਸ ਐਸ ਪੀ ਗੁਰਦਾਸਪੁਰ ਨੇ ਰਵਾਨਾ ਕੀਤਾ ਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾ ਦੇ ਸਮਾਗਮਾਂ ਨਾਲ ਪੁਲੀਸ ਅਤੇ ਪਬਲਿਕ ਦੇ  ਦੋਸਤਾਨਾ ਸਬੰਧ ਬਣਦੇ ਹਨ

                     ਵਿਸ਼ੇਸ਼ ਮਹਿਮਾਨ ਡਾਵਿਜੇ  ਕੁਮਾਰ ਬੈਂਸ ਸਿਵਲ ਸਰਜਨ ਨੇ ਕਿਹਾ ਕਿ  ਤੰਬਾਕੂ ਦੀ ਵਰਤੋਂ ਨਾਲ ਕੈਂਸਰ ਵਰਗੇ ਭਿਆਨਕ ਰੋਗ ਹੋ ਜਾਦੇ ਹਨ ਜੋ ਕਿ ਲਾਇਲਾਜ਼ ਰੋਗ ਹੈ ਇਸ ਲਈ ਤੰਬਾਕੂ ਕਿਸੇ ਵੀ ਰੂਪ ਵਿਚ ਲੈਣ ਤੋ ਪ੍ਰਹੇਜ਼ ਕਰਨਾ ਲਾਜ਼ਮੀ ਹੈ ਇਸ ਮੌਕੇ  ਰਾਜੇਸ਼ ਮਹਾਜਨ ਪ੍ਰਧਾਨ ਭਾਰਤ ਵਿਕਾਸ ਪ੍ਰਸੀਦ ਗੁਰਦਾਸਪੁਰ ਨੇ ਮੁੱਖ ਮਹਿਮਾਨ ਅਤੇ ਹਾਜਰ ਹੋਰ ਮਹਿਮਾਨਾ ਨੂੰ ਜੀ ਆਇਆ ਆਖਿਆ ਅਤੇ ਆਸ ਪ੍ਰਟਾਈ ਕਿ ਪ੍ਰਸ਼ਾਸਨ ਦਾ ਸਾਥ ਮਿਲਣ ਤੇ ਇਸ ਤਰ੍ਹਾ ਦੀਆਂ ਸਮਾਜਿਕ ਬੁਰਾਈਆਂ  ਦੂਰ ਕਰਨ ਹਿੱਤ ਪ੍ਰੀਸ਼ਦ ਯਤਨਸ਼ੀਲ ਰਹੇਗੀ

                   ਇਸ ਚੇਤਨਾ ਰੈਲੀ ਵਿਚ  ਭਾਰਤ ਵਿਕਾਸ ਪ੍ਰੀਸਦ  ਦੇ ਮੈਬਰਾਂ ਤੋ ਇਲਾਵਾ ਨੌਜਵਾਨ ਬੱਚੇ,ਬਾਸਕਟ ਬਾਲ ਦੇ ਖਿਡਾਰੀਗੌਰਮਿੰਟ ਕਾਲਜ਼ ਦੇ ਵਿਦਿਆਰਥੀ,ਬਾਲ ਵਿੱਦਿਆ ਮੰਦਰ ਸਕੂਲ,ਐਚ ਆਰ ਏ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਨੂੰ ਰਵਾਨਾ ਕੀਤਾ ਇਹ ਰੈਲੀ ਪੰਚਾਇਤ ਭਵਨ ਤੋ ਸ਼ੁਰੂ ਹੋ ਕੇ ਕਚਿਹਰੀ,ਗੁਰੂ ਨਾਨਕ ਪਾਰਕ,ਜੇਲ੍ਹ ਰੋਡ,ਡਾਕਖਾਨਾ ਚੌਂਕਹਨੂੰਮਾਨ ਚੌਂਕ ਅਤੇ ਜਹਾਜ ਚੌਂਕ ਤੋ ਹੁੰਦੀ ਹੋਈ ਪੰਚਾਇਤ ਭਵਨ ਸੰਪਨ ਹੋਈ ਇਸ ਮੌਕੇ ਵਿਦਿਆਰਥੀਆਂ ਸਰਟੀਫਿਕੇਟ ਅਤੇ ਰਿਫਰੈਸ੍ਮੈਂਟ ਦਿੱਤੀ ਗਈ

                   ਇਸ ਮੌਕੇ ਸ਼੍ਰੀ ਪਵਨ ਰਾਏ,ਪ੍ਰੋਜੈਕਟ ਇੰਚਾਰਜ,ਡਾਐਸ ਪੀ ਸਿੰਘ ,ਅਨਿਲ ਮਹਾਜਨ,ਸ਼ਿਵ ਗੋਤਮ,ਸੁਨੀਲ ਮਹਾਜਨ ਸੋਨੂ,ਵਿਪਨ ਮਹਾਜਨ,ਇੰਦਰਜੀਤ ਸਿੰਘ ਬਾਜਵਾ,ਵਿਜੇ ਬਾਂਸਲ,ਮਨੋਹਰ ਲਾਲ ਸ਼ਰਮਾ,ਅਸ਼ੀਲ ਮਹਾਜਨ,ਅਸ਼ੋਕ ਪੁਰੀ,ਡਾਭਾਰਤ ਭੂਸ਼ਣ,ਡਾਅਰਵਿੰਦ ਮਨਚੰਦਾ,ਬਲਕਾਰ ਸਿੰਘ ਆਦਿ ਹਾਜਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments