spot_img
Homeਮਾਝਾਗੁਰਦਾਸਪੁਰਸੀ ਆਈ ਏ ਸਟਾਫ ਵੱਲੋ 15 ਗ੍ਰਾਮ ਹੈਰੋਇਨ ਤੇ ਰਿਵਾਲਰ ਬਰਾਮਦ

ਸੀ ਆਈ ਏ ਸਟਾਫ ਵੱਲੋ 15 ਗ੍ਰਾਮ ਹੈਰੋਇਨ ਤੇ ਰਿਵਾਲਰ ਬਰਾਮਦ

ਗੁਰਦਾਸਪੁਰ 30 ਮਈ : (ਮੁਨੀਰਾ ਸਲਾਮ ਤਾਰੀ)ਐਸ ਐਸ ਪੀ ਗੁਰਦਾਸਪੁਰ ਹਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਬੀਤੀ ਰਾਤ 28 ਮਈ 2022 ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਹਰੀ ਓਮ ਪੁੱਤਰ ਸੁਨੀਲ ਕੁਮਾਰ ਵਾਸੀ ਜੋਸੀਆਂ ਵਾਲੀ ਗਲੀ ਗੁਰਦਾਸਪੁਰ ਜਾਨਵੀ ਪਤਨੀ ਅਰੁਣ ਕੁਮਾਰ ਅਤੇ ਲਲਿਤਾ ਪਤਨੀ ਪੱਪੂ ਸ਼ਰਮਾ ਵਾਸੀਅਨ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਜੋ ਇੱਕ ਮੋਪੜ ਮੈਸਟਰੋ ਬਿੰਨ੍ਹਾ ਨੰਬਰੀ ਪਰ ਸਵਾਰ ਹਨ , ਜਿਹਨਾਂ ਪਾਸ ਨਜਾਇਜ ਅਸਲਾ ਅਤੇ ਨਸੀਲਾ ਪਦਾਰਥ ਹੈ । ਜਿਸ ਤੇ ਇੰਚਾਰਜ ਸੀ ਆਈ ਏ ਸਟਾਫ ਸਮੇਤ ਸਾਥੀ ਕਰਮਚਾਰੀਆਂ ਨੇ ਉਕਤ ਦੋਸ਼ੀਆ ਨੂੰ ਕਾਬੂ ਕੀਤਾ ਅਤੇ ਤਲਾਸੀ ਦੌਰਾਨ ਇਹਨਾ ਦੇ ਕਬਜੇ ਵਿੱਚ 15 ਗ੍ਰਾਮ ਹੈਰੋਇਨ , 17000 ਰੁਪਏ ਡਰੱਗ ਮਨੀ , 01 ਦੇਸੀ ਕੱਟਾ 315 ਬੋਰ ਸਮੇਤ 04 ਰੌਦ , 01 ਰਿਵਾਲਰ 38 ਬੋਰ  ਸਮੇਤ 02 ਰੌਦ ਬ੍ਰਾਮਦ ਕੀਤੇ । ਉਕਤ ਦੋਸੀਆਂ ਦੇ ਖਿਲਾਫ ਮੁਕਦਮਾਂ ਨੰ: 117 ਮਿਤੀ 28-05-2022 ਜੁਰਮ 21 ( ਬੀ) / 29 -61-85 ਐਨ ਡੀ ਪੀ ਐਸ  ਐਕਟ 25-54-59 ਆਰਮਜ ਐਕਟ ਥਾਣਾ ਸਿੱਟੀ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ । ਜੋ ਬਾਅਦ ਵਿੱਚ ਇਹਨਾਂ ਦੀ ਪੁੱਛ-ਗਿੱਛ ਤੋ ਪੰਕਜ ਦੱਤਾ ਉਰਫ ਸੀਲੂ ਪੁੱਤਰ ਅਸ਼ਵਨੀ ਕੁਮਾਰ ਵਾਸੀ   ਨਜਦੀਕ ਗੀਤਾ ਭਵਨ ਮੰਦਰ , ਗੁਰਦਾਸਪੁਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੇ ਪਾਸੋ 02 ਪਿਸਟਲ 32 ਬੋਰ । 04 ਮੈਗਜੀਨ  32 ਬੋਰ , 02 ਰੌਦ ਜਿੰਦਾ 32  ਅਤੇ 4 ਖੋਲ 32 ਬੋਰ   ਦੇ ਬ੍ਰਾਮਦ ਕੀਤੇ । ਦੋਸ਼ੀਆਂ ਨੇ ਦੱਸਿਆ  ੳਹਨਾਂ ਦੇ ਸਬੰਧ ਸੋਨੂੰ ਪੁੱਤਰ ਰਾਜ ਕੁਮਾਰ ਚੋਧਰੀ ਵਾਸੀ ਪਟਨਾ ( ਬਿਹਾਰ ) ਹਾਲ ਵਾਸੀ ਮੁਹੱਲਾ ਇਸਲਾਮਾਬਾਦ ਨਾਲ ਹਨ , ਜੋ ਇਸ ਸਮੇ ਪਠਾਨਕੋਟ ਵਿਖੇ ਜੁਰਮ 420 ਭ: ਦ: ਦੇ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਹੈ । ਇਹ ਸਾਰੇ ਹਥਿਆਰ ਉਹਨਾ ਵੱਲੋ ਸੋਨੂੰ ਵਾਸੀ ਪਟਨਾਂ  ਬਿਹਾਰ ਦੇ ਨਾਲ ਜਾ ਕੇ ਪਟਨਾ ਤੋ ਲਿਆਦੇ ਸਨ । ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ , ਤੇ ਆਉਣ ਵਾਲੇ  ਸਮੇ ਵਿੱਚ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ ।
ਕੈਪਸ਼ਨ : ਐਸ ਐਸ ਪੀ ਹਰਜੀਤ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments