spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਵੱਲੋ 26454 ਵੱਖ ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸੁਰੂ

ਪੰਜਾਬ ਸਰਕਾਰ ਵੱਲੋ 26454 ਵੱਖ ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸੁਰੂ

ਗੁਰਦਾਸਪੁਰ 30 ਮਈ (ਮੁਨੀਰਾ ਸਲਾਮ ਤਾਰੀ)  ਪੰਜਾਬ ਸਰਕਾਰ ਵੱਲੋ 26454 ਵੱਖ ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸੁਰੂ ਕੀਤੀ ਗਈ ਹੈ । ਜਿਸ ਵਿੱਚ 10000 ਤੋ ਵੱਧ ਅਸਾਮੀਆਂ ਤੇ ਪੁਲਿਸ ਭਰਤੀ ਕੀਤੀ ਜਾਣੀ ਹੈ ਅਤੇ ਨਾਲ ਹੀ ਭਾਰਤੀ ਫੌਜ ਵੱਲੋ ਅਕਤੂਬਰ 2022 ਦੋਰਾਂਨ ਸਿਪਾਹੀ ਜੀ ਡੀ ਦੀ ਭਰਤੀ ਕੀਤੀ ਜਾ ਰਹੀ ਹੈ । ਇਸ ਲਈ ਸੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋ ਆਰਮੀ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ 1  ਇੱਕ ) ਜੂਨ 2022 ਤੋ ਟਰੇਨਿੰਗ ਸੁਰੂ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਅਫਸਰ ਸ੍ਰੀ ਪ੍ਰਸੋਤਮ ਸਿੰਘ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੇ ਉਹ ਨੋਜਵਾਨ ਜੋ ਕਿ ਆਉਣ ਵਾਲੇ ਸਮੇ ਵਿੱਚ ਫੋਜ , ਪੈਰਾਮਿਲਟਰੀ ਫੋਰਸਿਸ ਅਤੇ ਪੰਜਾਬ ਪਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹਨ , ਉਹ ਟਰੇਨਿੰਗ ਲੈਣ ਲਈ ਸਕਰੀਨਿੰਗ ਟੈਸਟ ਵਾਸਤੇ ਸੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਸਵੇਰੇ 900ਵਜੇ ਹਾਜਰ ਹੋ ਸਕਦੇ ਹਨ । ਜੋ ਉਮੀਦਵਾਰ ਆਰਮੀ ਵਿੱਚ ਜੀ ਡੀ ਭਰਤੀ ਦੇਖਣਾ ਚਾਹੁੰਦੇ ਹਨ । ਉਹਨਾਂ ਦੀ ਉਮਰ 17.5 ਸਾਲ ਤੋ ਲੈ ਕੇ 21 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ । ਕੱਦ 170 ਸੈਮੀ:, ਛਾਤੀ 77 ਤੋ 82 ਸੈਮੀ: ਹੋਣੀ ਚਾਹੀਦੀ ਹੈ । ਇਸੇ ਤਰ੍ਹਾਂ ਪੈਰਮਿਲਟਰੀ ਅਤੇ ਪੁਲਿਸ ਭਰਤੀ ਦੇ ਚਾਹਵਾਨ ਨੋਜਵਾਨਾਂ ਦਾ ਵੀ ਮਾਪਦੰਡ ਸਰਤਾ ਅਨੁਸਾਰ ਪੂਰਾ ਹੋਣਾ ਚਾਹੀਦਾ ਹੈ । ਇਹ ਟਰੇਨਿੰਗ ਕੇਵਲ ਉਸ ਨੂੰ ਹੀ ਦਿੱਤੀ ਜਾਵੇਗੀ ਜੋ ਭਰਤੀ ਲਈ ਲੋੜੀਦੀਆਂ ਯੋਗਤਾ ਅਤੇ ਸਰੀਰਕ ਯੋਗਤਾਵਾਂ ਨੂੰ ਪੂਰੀਆਂ ਕਰਦਾ ਹੋਵੇ । ਇਸ ਟਰੇਨਿੰਗ ਦੌਰਾਨ ਸਿਖਿਆਰਥੀ ਨੂੰ ਰਿਹਾਇਸ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ ਅਤੇ ਟਰੇਨਿੰਗ ਲਈ ਕੋਈ ਵੀ ਫੀਸ ਚਾਰਜ ਨਹੀ ਕੀਤੀ ਜਾਵੇਗੀ । ਇਸ ਟਰੇਨਿੰਗ ਲਈ ਸੀਮਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ । ਵਧੇਰੇ ਜਾਣਕਾਰੀ ਲਈ ਨਵਜੋਧ ਸਿੰਘ ਕੈਂਪ ਇੰਚਾਰਜ ਸੀ ਪਾਈਟ ਡੇਰਾ ਬਾਬਾ ਨਾਨਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments