spot_img
Homeਮਾਝਾਗੁਰਦਾਸਪੁਰਸੰਤੋਖ ਸਿੰਘ ਔਲਖ ਨੇ ਆਪਣੀ ਪਤਨੀ ਦੀ ਯਾਦ ਵਿੱਚ ਸਰਕਾਰੀ ਸਕੂਲ ਵਿੱਚ...

ਸੰਤੋਖ ਸਿੰਘ ਔਲਖ ਨੇ ਆਪਣੀ ਪਤਨੀ ਦੀ ਯਾਦ ਵਿੱਚ ਸਰਕਾਰੀ ਸਕੂਲ ਵਿੱਚ 50000ਦਾ ਚੈੱਕ ਕੀਤਾ ਭੇਂਟ

ਕਾਦੀਆਂ 28 ਮਈ (ਮੁਨੀਰਾ ਸਲਾਮ ਤਾਰੀ)
ਵੱਖ ਵੱਖ ਕਰਮਚਾਰੀ ਯੂਨੀਅਨਾਂ ਵਿੱਚ ਬਤੌਰ ਨੇਤਾ ਸੇਵਾ ਨਿਭਾ ਚੁੱਕੇ ਸੰਤੋਖ ਸਿੰਘ ਔਲਖ ਵੱਲੋਂ ਆਪਣੀ ਸਵਰਗਵਾਸੀ ਪਤਨੀ ਦੀ ਯਾਦ ਵਿਚ ਅੱਜ ਨਜ਼ਦੀਕੀ ਪਿੰਡ ਔਲਖ ਖੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਦੇ ਲਈ ਪੰਜਾਹ ਹਜ਼ਾਰ ਦਾ ਚੈੱਕ ਭੇਂਟ ਕੀਤਾ ।ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਬਲਵਿੰਦਰ ਕੌਰ ਪਤਨੀ ਸੰਤੋਖ ਸਿੰਘ ਔਲਖ ਇਸੇ ਸਕੂਲ ਤੋਂ ਬਤੌਰ ਪੀ ਟੀ ਆਈ 2012 ਵਿੱਚ ਸੇਵਾਮੁਕਤ ਹੋਏ ਸੀ ।ਉਨ੍ਹਾਂ ਦੱਸਿਆ ਕਿ ਸ਼ਾਂਤ ਸੁਭਾਅ ਦੀ ਮਾਲਕ ਬਲਵਿੰਦਰ ਕੌਰ ਬਹੁਤ ਹੀ ਮਿਹਨਤੀ ਅਤੇ ਚੰਗੇ ਵਿਚਾਰਾਂ ਵਾਲੀ ਔਰਤ ਸੀ। ਇਸ ਮੌਕੇ ਤੇ ਸੰਤੋਖ ਸਿੰਘ ਔਲਖ ਨੇ ਭਵਿੱਖ ਵਿੱਚ ਸਕੂਲ ਨੂੰ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਅਮਨਦੀਪ ਸਿੰਘ ਔਲਖ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸੀ। ਸਕੂਲ ਸਟਾਫ਼ ਵਿੱਚ ਇੰਚਾਰਜ ਰਾਜ ਕੁਮਾਰ ਤੋਂ ਇਲਾਵਾ ਜਸਬੀਰ ਸਿੰਘ , ਗੁਰਜੀਤ ਸਿੰਘ , ਅਮਨਦੀਪ ਕੌਰ ਭਾਰਤੀ, ਸਰਬਜੀਤ ਕੌਰ , ਸਤਵੀਰ ਕੌਰ ਆਦਿ ਹਾਜ਼ਰ ਸਨ
ਫੋਟੋ :—ਇੰਚਾਰਜ ਰਾਜ ਕੁਮਾਰ ਨੂੰ ਚੈੱਕ ਭੇਟ ਕਰਦੇ ਹੋਏ ਸੰਤੋਖ ਸਿੰਘ ਔਲਖ ਅਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments