ਕਾਦੀਆਂ 28 ਮਈ (ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਭੈਣੀ ਬਾਂਗਰ ਦੇ ਰਾਮ ਮੰਦਿਰ ਵਿਚੋਂ ਚੋਰਾ ਵਲੋ ਗੋਲਕ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਈਆ ਹੈ ਮਿਲੀ ਜਾਨਕਾਰੀ ਅਨੂਸਾਰ ਮੰਦਿਰ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਮੈਂ 4:30 ਵਜੇ ਮੰਦਿਰ ਆਈਆ ਅਤੇ ਮੇਰੇ ਤੋ ਪਹਿਲਾਂ ਕੁਝ ਹੋਰ ਲੋਕ ਮੰਦਿਰ ਵਿਚ ਆਏ ਸੱਨ ਜਿੱਨਾਂ ਨੇ ਮੈਂਨੂੰ ਫੋਨ ਰਾਹੀ ਜਾਨਕਾਰੀ ਦਿੱਤੀ ਕਿ ਗੋਲਕ ਗਾਈਬ ਸੀ। ਮੈਂ ਆ ਕੇ ਦੇਖਿਆ ਤਾਂ ਮੰਦਿਰ ਦੀ ਇਕ ਖਿੜਕੀ ਵੀ ਟੱਟੀ ਸੀ। ਜਿਸ ਦੀ ਸੂਚਨਾਂ ਪੁਲਸ ਨੂੰ ਦੇ ਦਿੱਤੀ ਗਈ ਹੈ।