ਨਵਾਂਸ਼ਹਿਰ, 22 ਜੂਨ (ਵਿਪਨ)
ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਦੀ ਦੇਖਰੇਖ ’ਚ ਕੋਰੋਨਾ ਮਹਾਮਾਰੀ ਦੇ ਚਲਦੇ ਆਪਣੇ ਘਰਾਂ ’ਚ ਹੀ ਸੱਤਵੇਂ ਅੰਰਤਰਾਸ਼ਟਰੀ ਯੋਗ ਦਿਵਸ ਦੇ ਉਪਲੱਖ ’ਚ ਯੋਗ ਹਫ਼ਤਾ ਮਨਾਇਆ । ਡੇ ਬੋਰਡਿੰਗ ਸਕੂਲ ਡੀਨ ਰੁਚਿਕਾ ਵਰਮਾ ਅਤੇ ਸਕੂਲ ਮੈਨੇਜਰ ਆਸ਼ੁ ਸ਼ਰਮਾ ਨੇ ਦੱਸਿਆ ਕਿ ਯੋਗ ਦਿਹਾੜਾ ਨੂੰ ਸਮਰਪਿਤ ਬੱਚਿਆਂ ਨੇ ਘਰਾਂ ’ਚ ਹੀ ਹਫ਼ਤਾ ਭਰ ਯੋਗ ਕੀਤਾ । ਯੋਗ ਮਨ ਨੂੰ ਸ਼ਾਂਤ ਬਣਾਏ ਰੱਖਣ ਦੇ ਨਾਲ ਹੀ ਇੱਛਾ ਅਤੇ ਯਾਦ ਸ਼ਕਤੀ ਵਧਾਉਣ ਲਈ ਵੀ ਫਾਇਦੇਮੰਦ ਹੈ । ਸਾਨੂੰ ਤੰਦਰੁਸਤ ਰਹਿਣ ਲਈ ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ । ਐਕਟੀਵਿਟੀ ਕੋਆਰਡੀਨੇਟਰ ਸੰਦੀਪ ਵਾਲੀਆ ਨੇ ਦੱਸਿਆ ਕਿ ਸਟੂਡੈਂਟਸ ਨੇ ਮਾਪਿਆਂ ਦੀ ਨਿਗਰਾਨੀ ’ਚ ਅਤੇ ਯੋਗਾ ਦਿਵਸ ਦੇ ਪ੍ਰੋਟੋਕਾਲ ਅਨੁਸਾਰ ਘਰਾਂ ’ਚ ਹੀ ਪ੍ਰਰਾਥਨਾ , ਸ਼ਿਥਿਲੀਕਰਣ ਦੇ ਅਭਿਆਸ , ਤਾੜਾਸਨ , ਵਿ੍ਰਕਸ਼ਾਸਨ , ਅਦਰਚਕਰਾਸਨ , ਤਿਰਕੋਣਾਸਨ , ਭਦਰਾਸਨ , ਵਜਰਆਸਣ , ਅਦਰਘ ਉਸ਼ਟਰਾਸਨ , ਸ਼ਸ਼ਕਾਸਨ , ਉਤਾਕ ਮੰਡੂਕਸਾਸਨ , ਵਕਰਾਸਨ , ਸੇਤੂ ਆਸਨ , ਢਿੱਡ ਦੇ ਵੱਲ ਲੰਮੇ ਪੈ ਕਰਨ ਵਾਲੇ ਆਸਨ , ਪਵਨਮੁਕਤਾਸਨ , ਸ਼ਵਾਸਨ, ਕਪਾਲ ਭਾਤੀ, ਅਨੁਲੋਮ – ਵਿਲੋਮ, ਸ਼ੀਤਲੀ ਪ੍ਰਾਣਾਇਮ, ਭਰਾਮਰੀ , ਸੂਰਜ ਪ੍ਰਣਾਈਮ, ਧਿਆਨ ਦੇ ਨਾਲ ਸੰਕਲਪ ਪਾਠ ( ਅੱਖਾਂ ਬੰਦ ਕਰਕੇ ) ਦੇ ਬਾਅਦ ਸ਼ਾਂਤੀ ਪਾਠ ਆਦਿ ਕਰਨਾ ਸਿੱਖਿਆ ਹੈ । ਇਨਾਂ ਨੇ ਰੋਜਾਨਾ ਯੋਗ ਕਰਨ ਦੇ ਪ੍ਰਣ ਵੀ ਲਿਆ ਹੈ । ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਨੇ ਦੱਸਿਆ ਕਿ ਯੋਗ ਕੋਰੋਨਾ ਮਹਾਮਾਰੀ ਨਾਲ ਲਡਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ । ਯੋਗ ਹੱਥਾਂ ਅਤੇ ਪੈਰਾਂ ਦੀਆਂ ਮਾਂਸਪੇਸ਼ੀਆਂ , ਦਿਲ ਨੂੰ ਮਜਬੂਤ ਰੱਖਦਾ ਹੈ । ਇਸ ਨਾਲ ਅਸੀ ਆਪਣੇ ਸਰੀਰ ਅਤੇ ਮਨ ਦੋਨਾਂ ਨੂੰ ਮਜਬੂਤ ਰੱਖ ਸਕਦੇ ਹਾਂ । ਆਸ਼ੁ ਸ਼ਰਮਾ ਨੇ ਸਟੂਡੈਂਟ ਨੂੰ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਹ ਘਰ ਹੀ ਰਹਿਣ , ਯੋਗ ਕਰਣ , ਆਪਣੀ ਇੰਮਿਊਨਿਟੀ ਪਾਵਰ ਨੂੰ ਵਧਾਉਣ ।