spot_img
Homeਮਾਝਾਗੁਰਦਾਸਪੁਰਡੇਅਰੀ ਵਿਭਾਗ ਵਲੋ ਬਾਜਵਾ ਕਾਲੋਨੀ ਗੁਰਦਾਸਪੁਰ ਵਿਖੇ ਦੁੱਧ ਖਪਤਕਾਰ ...

ਡੇਅਰੀ ਵਿਭਾਗ ਵਲੋ ਬਾਜਵਾ ਕਾਲੋਨੀ ਗੁਰਦਾਸਪੁਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਪ

ਗੁਰਦਾਸਪੁਰ -25 ਮਈ (ਮੁਨੀਰਾ ਸਲਾਮ ਤਾਰੀ) ਘਰਾਂ ਵਿਚ  ਵਰਤੇ ਜਾਦੇ  ਦੁੱਧ ਦੀ  ਕੁਆਲਟੀ  ਪ੍ਰਤੀ  ਜਾਗਰੂਕਤਾ ਲਿਆਉਣ  ਲਈ ਡੇਅਰੀ ਵਿਕਾਸ ਵਿਭਾਗ , ਪੰਜਾਬ  ਵਲੋ ਮੁਫੱਤ  ਦੁੱਧ ਪਰਖ  ਮੁਹਿੰਮ  ਸੁਰੂ ਕੀਤੀ ਗਈ  ਹੈ  ਜਿਸ ਤਹਿਤ  ਸ਼ਹਿਰਾਂ  ਵਿਚ ਕੈਪ  ਲਗਾਂ ਕੇ  ਇਸ ਵਿਭਾਗ  ਦੀਆਂ ਟੀਮਾਂ  ਦੁੱਧ ਦੀ ਕੁਆਲਟੀ  ਚੈਕ  ਕਰਦੀਆ ਹਨ  ਅਜਿਹਾ  ਇੱਕ ਕੈਪ ਕੈਬਨਿਟ ਮੰਤਰੀ ਪੰਚਾਇਤੀ  ਰਾਜ  , ਪੁਸੂ  ਪਾਲਣ , ਮੱਛੀ ਪਾਲਣ  ਅਤੇ ਡੇਅਰੀ ਵਿਕਾਸ  ਸ : ਕੁਲਦੀਪ  ਸਿੰਘ  ਧਾਰੀਵਾਲ  ਅਤੇ  ਡਾਇਰੈਕਟਰ  ਡੇਅਰੀ  ਵਿਕਾਸ  ਵਿਭਾਗ  , ਪੰਜਾਬ  ਸ :  ਕੁਲਦੀਪ ਸਿੰਘ  ਜੱਸੋਵਾਲ  ਦੇ ਦ੍ਰਿਸਾਂ ਨਿਰਦੇਸ਼ਾਂ  ਅਨੁਸਾਰ  ਮੁਹੱਲਾ ਬਾਜਵਾ ਕਾਲੋਨੀ  ਗੁਰਦਾਸਪੁਰ  ਵਿਖੇ ਲਗਾਇਆ ਗਿਆ । ਇਸ ਕੈਪ ਦੀ  ਅਗਵਾਈ  ਸ੍ਰੀ ਕਸ਼ਮੀਰ ਸਿੰਘ  ਗੋਰਾਇਆ  ਡਿਪਟੀ  ਡਾਇਰੈਕਟਰ  ਡੇਅਰੀ  ਗੁਰਦਾਸਪੁਰਾ  ਨੇ ਕੀਤੀ । ਕੈਪ ਵਿਚ  ਕੁਲ 25 ਸੈਪਲ ਲਏ ਗਏ । ਇਹਨਾ  ਵਿਚੋ 16 ਸੈਪਲਾਂ  ਵਿਚ ਪਾਣੀ ਦੀ  ਵੱਧ ਮਾਤਰਾ ਪਾਈ ਗਈ  ਅਤੇ 9 ਸੈਪਲ  ਮਿਆਰਾਂ  ਅਨੁਸਾਰ ਪਾਏ ਗਏ । ਇਹਨਾ  ਵਿਚ  ਕੋਈ ਵੀ  ਹਾਨੀਕਾਰਕ  ਪਦਾਰਥ ਨਹੀ ਪਾਇਆ  ਗਿਆ । ਇਸ  ਕੈਪ ਦੇ  ਸੈਪਲ  ਸ੍ਰੀ ਬਰਜਿੰਦਰ ਸਿੰਘ  ਵੈਨ ਇਚਾਰਜ  ਅਤੇ ਟੀਮ  ਮੈਬਰ  ਸ੍ਰੀ ਸ਼ਰ  ਸਿੰਘ ਨੇ ਟੈਸਟ ਕੀਤੇ । ਵਿਭਾਗੀ ਟੀਮ  ਵਲੋ ਕਾਲੋਨੀ  ਨਿਵਾਸੀਆ  ਨੂੰ ਚੰਗੀ ਕੁਆਲਟੀ  ਵਾਲਾ ਦੁੱਧ ਵਰਤਨ ਲਈ ਪ੍ਰੇਰਿਤ ਕੀਤਾ ਗਿਆ । ਇਸ  ਮੌਕੇ ਤੇ ਗੁਰਦੀਪ   ਸਿੰਘ , ਅਮਰਦੀਪ  ਸਿੰਘ  ਮੋਜੂਦ ਸਨ ।
ਕੈਪਸ਼ਨ – ਡੇਅਰੀ ਵਿਭਾਗ  ਗੁਰਦਾਸਪੁਰ  ਵਲੋ ਦੁੱਧ ਖਪਤਕਾਰ ਜਾਗਰੂਕਤਾ  ਕੈਪ ਦਾ  ਦ੍ਰਿਸ਼।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments