spot_img
Homeਮਾਝਾਗੁਰਦਾਸਪੁਰਜੇਕਰ ਕਿਸੇ ਜ਼ਿਲਾ ਨਿਵਾਸੀ ਨੂੰ ਆਪਣਾ ਆਧਾਰ ਕਾਰਡ ਬਣਾਉਣ ਲਈ ਫਿੰਗਰ ਪਿ੍ਰੰਟਸ...

ਜੇਕਰ ਕਿਸੇ ਜ਼ਿਲਾ ਨਿਵਾਸੀ ਨੂੰ ਆਪਣਾ ਆਧਾਰ ਕਾਰਡ ਬਣਾਉਣ ਲਈ ਫਿੰਗਰ ਪਿ੍ਰੰਟਸ ਜਾਂ ਅੱਖਾਂ ਸਕੈਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਮੋਬਾਇਲ ਨੰਬਰ 62833-66281 ’ਤੇ ਕਰੋ ਸੰਪਰਕ

ਗੁਰਦਾਸਪੁਰ, 25 ਮਈ (ਮੁਨੀਰਾ ਸਲਾਮ ਤਾਰੀ) ਸ੍ਰੀਮਤੀ ਭਾਵਨਾ ਗਰਗ, ਆਈ.ਏ.ਐਸ, ਡਿਪਟੀ ਡਾਇਰੈਕਟਰ ਜਨਰਲ (ਡੀ.ਡੀ.ਜੀ) ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਈ) ਨੇ ਜ਼ਿਲਾ ਗੁਰਦਾਸਪੁਰ ਵਿਚ ਆਧਾਰ ਕਾਰਡ ਦੀ ਪ੍ਰਗਟੀ ਸਬੰਧੀ ਇਕ ਸਮੀਖਿਆ ਮੀਟਿੰਗ ਕੀਤੀ, ਜਿਸ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵੀ ਮੋਜੂਦ ਸਨ। ਇਸ ਮੌਕੇ ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ/ ਸ਼ਹਿਰੀ ਵਿਕਾਸ) , ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ), ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ, ਸੁਖਜਿੰਦਰ ਸਿੰਘ ਡੀਐਫਐਸਸੀ, ਕੋਮਲਪ੍ਰੀਤ ਕੋਰ ਸੀਡੀਪੀਓ, ਆਸ਼ੀਸ ਕੁਮਾਰ ਡੀਐਮ ਸੇਵਾ ਕੇਂਦਰ ਤੇ ਸਬੰਧਤ ਅਧਿਕਾਰੀ ਮੋਜੂਦ ਸਨ

ਮੀਟਿੰਗ ਦੌਰਾਨ ਡਾ. ਭਾਵਨਾ ਗਰਗ ਨੇ 0 ਤੋਂ 5 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਨੂੰ ਪੂਰਾ ਕਰਨ ’ਤੇ ਵਿਸ਼ੇਸ ਜੋਰ ਦਿੱਤਾ ਤੇ ਜਿੇਲ ਅੰਦਰ ਟੀਕਾਕਰਨ ਮੁਹਿੰਮਾਂ ਦੇ ਨਾਲ ਆਧਾਰ ਕਾਰਡ ਨਾਮਾਂਕਣ ਕੈਂਪ ਲਗਾਉਣ ਲਈ ਕਿਹਾ। ਡੀਡੀਜੀ ਨੇ ਅੱਗੇ ਦੱਸਿਆ ਕਿ 0 ਤੋਂ 5 ਸਾਲ ਦੀ ਉਮਰ ਵਰਗ ਨੂੰ ਕਵਰ ਕਰਨ ਲਈ ਆਂਗਣਵਾੜੀ ਕੇਂਦਰਾਂ ਵਿਚ ਵਿਸ਼ੇਸ ਆਧਾਰ ਕਾਰਡ ਨਾਮਾਂਕਣਾ ਮੁਹਿੰਮਾਂ ਵੀ ਚਲਾਈਆਂ ਜਾਣ ਅਤੇ ਸਕੂਲਾਂ ਵਿਚ ਵੱਧ ਤੋਂ ਵੱਧ ਕੈਂਪ ਲਗਾਏ ਜਾਣ। ਉਨਾਂ ਕਿਹਾ ਕਿ ਆਂਗਣਵਾੜੀਆਂ ਵਿਚ ਦਾਖਲਾ ਮੁਹਿੰਮ ਨੂੰ ਅੱਗ ਵਧਾਉਣ ਲਈ, ਆਂਗਣਵਾੜੀਆਂ ਵਿਚ ਬੱਚਿਆਂ ਦੇ ਦਾਖਲੇ ਲਈ ਆਂਗਣਵਾੜੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਕੋਈ ਵੀ ਜ਼ਿਲ੍ਹਾ ਨਿਵਾਸੀ ਆਧਾਰ ਕਾਰਡ ਤੋਂ ਵਾਂਝਾ ਨਾ ਰਹਿ ਸਕੇ। 

ਡੀਡੀਜੀ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਨੂੰ 5 ਅਤੇ 15 ਸਾਲ ਦੀ ਉਮਰ ਹੋਣ ਤੋਂ ਬਾਅਦ ਬੱਚਿਆਂ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ ਪੂਰਾ ਕਰਨ ਲਈ ਵਿਸ਼ੇਸ ਤਵੱਜੋਂ ਦੇਣ ਦੀ ਲੋੜ ਹੈ ਅਤੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਮੁਫ਼ਤ ਹੈ। ਜੇਕਰ ਆਧਾਰ ਧਾਰਕ ਦੁਆਰਾ ਬਾਇਓਮੈਟ੍ਰਿਕਸ ਨੂੰ ਅਜਿਹੀ ਉਮਰ ਪ੍ਰਾਪਤ ਕਰਨ ਦੇ 2 ਸਾਲਾਂ ਦੇ ਅੰਦਰ ਅਪਡੇਟ ਨਹੀਂ ਕੀਤਾ ਜਾਂਦਾ ਹੈ, ਤਾਂ ਆਧਾਰ ਅਯੋਗ ਹੋ ਸਕਦਾ ਹੈ। ਕਿਸੇ ਵੀ ਜਨਸੰਖਿਆ ਅੱਪਡੇਟ ਲਈ ਜਿਵੇਂ ਕਿ ਪਤਾ, ਨਾਮ ਵਿਚ ਅਪਡੇਟ/ਸੁਧਾਰ, ਜਨਮ ਮਿਤੀ ਅਤੇ ਜੈਂਡਰ ਚਾਰਜ 50 ਰੁਪਏ ਹਨ ਅਤੇ ਬਾਇਓਮੈਟਰਿਕ ਲਈ ਅਰਥਾਤ ਫੋਟੇ ਵਿਚ ਤਬਦੀਲੀ ਜਾਂ ਆਧਾਰ ਵਿਚ ਆਈਰਿਸ ਜਾਂ ਫਿੰਗਰਪਿ੍ਰੰਟਸ ਨੂੰ ਅਪਡੇਟ ਕਰਨ ਲਈ 100 ਰੁਪਏ ਚਾਰਜ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਕੋਲੋਂ ਓਵਰਚਾਰਜ ਲਿਆ ਜਾਂਦਾ ਹੈ ਤਾਂ ਟੋਲ ਫ੍ਰੀ ਨੰਬਰ 1947 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹਾ ਨਿਵਾਸੀ 50 ਰੁਪਏ ਦੀ ਫੀਸ ਅਦਾ ਕਰਕੇ ਯੂ.ਆਈ.ਡੀ.ਏ.ਆਈ ਵੈਬਸਾਈਟ ਤੋਂ ਆਧਾਰ ਕਾਰਡ ਮੰਗਵਾ ਸਕਦੇ ਹਨ

ਡੀਡੀਜੀ ਨੇ ਅੱਗੇ ਕਿਹਾ ਜ਼ਿਲ੍ਹਾ ਨਿਵਾਸੀ ਆਪਣੇ ਮੋਬਾਇਲ ਫੋਨਾਂ ’ਤੇ ਵੀ ਐਪ mAadhaar ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਉਹ ਨਾ ਸਿਰਫ ਆਪਣੇ ਮੋਬਾਇਲ ਫੋਨਾਂ ’ਤੇ ਆਧਾਰ ਕਾਰਡ ਲੈ ਸਕਦੇ ਹਨ, ਸਗੋਂ ਜਿਲਾ ਨਿਵਾਸੀ ਨੂੰ ਕਈ ਆਨਲਾਈਨ ਆਧਾਰ ਸੇਵਾਵਾਂ ਦਾ ਲਾਭ ਲੈਣ ਲੈਣ ਵਿਚ ਵੀ ਮਦਦ ਕਰਦੇ ਹਨ। mAadhaar ਐਪ ਵਸਨੀਕਾਂ ਨੂੰ ਆਪਣੇ ਬਾਇਓਮੈਟ੍ਰਿਕਸ ਨੂੰ ਆਧਾਰ ’ਤੇ ਲਾਕ ਕਰਨ ਦੀ ਵੀ ਇਜ਼ਾਜਤ ਹੈ। ਉਨਾਂ ਨੇ ਅੱਗੇ ਕਿਹਾ ਕਿ ਜਿਲਾ ਨਿਵਾਸੀ ਨੂੰ ਆਧਾਰ ਲਈ ਨਾਮ ਦਰਜ/ ਅੱਪਡੇਟ ਕਰਦੇ ਸਮੇਂ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਆਧਾਰ ਵਿਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅੱਪਡੇਟ ਕਰਨ ਦੀ ਇੱਕ ਸੀਮਾ ਹੈ। ਜਦੋਂ ਕਿ ਆਧਾਰ ਵਿਚ ਨਾਮ ਦੋ ਵਾਰ ਅਪਡੇਟ ਕੀਤਾ ਜਾ ਸਕਦਾ ਹੈ, ਜਨਮ ਮਿਤੀ ਅਤੇ ਜੈਂਡਰ ਇੱਕ ਵਾਰ ਠੀਕ ਕੀਤਾ ਜਾ ਸਕਦਾ ਹੈ

ਇਸ ਮੌਕੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਸ੍ਰੀਮਤੀ ਭਾਵਨਾ ਗਰਗ, ਡਿਪਟੀ ਡਾਇਰੈਕਟਰ ਜਨਰਲ ਨੂੰ ਭਰੋਸਾ ਦਿਵਾਇਆ ਕਿ ਜ਼ਿਲੇ ਅੰਦਰ ਆਧਾਰ ਕਾਰਡ ਬਣਾਉਣ ਲਈ ਹੋਰ ਵਿਸ਼ੇਸ ਉਪਰਾਲੇ ਵਿੱਢੇ ਜਾਣਗੇ ਅਤੇ ਜ਼ਿਲ੍ਹਾ ਨਿਵਾਸੀਆਂ ਦੇ ਪਹਿਲ ਦੇ ਆਧਾਰ ’ਤੇ ਕਾਰਡ ਬਣਾਉਣ ਨੂੰ ਯਕੀਨੀ ਬਣਾਇਆ ਜਾਵੇਗਾ

ਜੇਕਰ ਕਿਸੇ ਜ਼ਿਲਾ ਨਿਵਾਸੀ ਨੂੰ ਆਪਣਾ ਆਧਾਰ ਕਾਰਡ ਬਣਾਉਣ ਲਈ ਫਿੰਗਰ ਪਿ੍ਰੰਟਸ ਜਾਂ ਅੱਖਾਂ ਸਕੈਨ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸੇਵਾ ਕੇਂਦਰ ਦੇ ਡੀਐਮ ਆਸ਼ੀਸ ਕੁਮਾਰ ਦੇ ਮੋਬਾਇਲ ਨੰਬਰ 62833-66281 ’ਤੇ ਸੰਪਰਕ ਕੀਤਾ ਜਾ ਸਕਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments