spot_img
Homeਮਾਝਾਗੁਰਦਾਸਪੁਰਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ...

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ

ਬਟਾਲਾ, 25 ਮਈ (ਮੁਨੀਰਾ ਸਲਾਮ ਤਾਰੀ) – ਤਕਨੀਕੀ ਸਿੱਖਿਆ ਅਧੀਨ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸੰਬਧੀ ਵਿਕਲਪਾਂ ਦੀ ਜਾਣਕਾਰੀ ਦੇਣ ਲਈ ਪ੍ਰਿੰਸੀਪਲ ਅਜੇ ਕੁਮਾਰ ਅਰੋੜਾ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਕੈਮੀਕਲ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੋਂ ਪ੍ਰੋ ਅਮਿਤ ਅਰੋੜਾ ਅਤੇ ਪ੍ਰੋ ਰਜੀਵ ਅਰੋੜਾ ਵਿਸ਼ੇਸ਼ ਤੌਰ `ਤੇ ਪਹੁੰਚੇ।

ਇਸ ਸੈਮੀਨਾਰ ਬਾਰੇ ਜਾਣਕਾਰੀ ਦੇਂਦਿਆਂ ਪਲੇਸਮੈਂਟ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਤਿੰਨ ਸਾਲਾ ਡਿਪਲੋਮਾ ਕੋਰਸ ਕਰਨ ਉਪਰੰਤ ਵਿਦਿਆਰਥੀ ਉਚੇਰੀ ਸਿੱਖਿਆ ਲਈ ਡਿਗਰੀ (ਜਿਵੇਂ ਕਿ ਬੀ-ਟੈਕ) ਵਿੱਚ ਦਾਖਲਾ ਲੈ ਸਕਦੇ ਹਨ। ਤਕਨੀਕੀ ਸਿਖਿੱਆ ਦਾ ਡਿਪਲੋਮਾ ਕਰਨ ਕਰਕੇ ਵਿਦਿਆਰਥੀਆਂ ਨੂੰ ਡਿਗਰੀ ਵਿੱਚ ਦਾਖਲੇ ਸਮੇਂ ਇਕ ਸਾਲ ਦੀ ਛੋਟ ਮਿਲਦੀ ਹੈ ਅਤੇ ਵਿਦਿਆਰਥੀ ਨੂੰ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਮਿਲ ਜਾਂਦਾ ਹੈ। ਤਕਨੀਕੀ ਸਿੱਖਿਆ ਦੀ ਡਿਗਰੀ ਕਰਨ ਨਾਲ ਵਿਦਿਆਰਥੀਆਂ ਦਾ ਵਿਸ਼ੇ ਸੰਬਧੀ ਗਿਆਨ ਅਤੇ ਪਰਿਪੱਕਤਾ ਵਿੱਚ ਵਾਧਾ ਹੁੰਦਾ ਹੈ।

ਪ੍ਰੋ. ਅਮਿਤ ਅਰੋੜਾ ਅਤੇ ਪ੍ਰੋ. ਰਜੀਵ ਅਰੋੜਾ ਨੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਕੈਮੀਕਲ ਵਿਭਾਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਮੀਕਲ ਇੰਜ: ਦੀ ਡਿਗਰੀ ਉਪਰੰਤ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਵਧੇਰੇ ਵਿਕਲਪ ਖੁਲ ਜਾਂਦੇ ਹਨ। ਉਹਨਾਂ ਦੇ ਵਿਭਾਗ ਦੇ ਆਖਰੀ ਸਾਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਚੰਗੇ ਪੈਕਜ਼ ਤੇ ਨੌਕਰੀ ਮਿਲ ਚੁੱਕੀ ਹੈ। ਮਾਹਰਾਂ ਨੇ ਡਿਪਲੋਮਾ ਕਰਨ ਉਪਰੰਤ ਵਿਦਿਆਰਥੀਆਂ ਨੂੰ ਬੀ-ਟੈਕ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਰਿਹਾਇਸ਼ ਸੰਬਧੀ ਸਵਾਲ ਪੁੱਛੇ ਜਾਣ ’ਤੇ ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਵਧੀਆ ਹੋਸਟਲ ਵੀ ਮੌਜੂਦ ਹਨ ਜਿੱਥੇ ਰਹਿ ਕੇ ਵਿਦਿਆਰਥੀ ਆਪਣਾ ਕੋਰਸ ਪੂਰਾ ਕਰ ਸਕਦੇ ਹਨ । ਵਿਦਿਆਰਥੀਆਂ ਨੇ ਬੜੇ ਹੀ ਧਿਆਨ ਨਾਲ ਮਾਹਰਾਂ ਦੇ ਵਿਚਾਰ ਸੁਣੇ।

ਸੈਮੀਨਾਰ ਦੀ ਸਮਾਪਤੀ ’ਤੇ ਜਸਬੀਰ ਸਿੰਘ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਉਹਨਾਂ ਵੱਲੋਂ ਅੱਗੋਂ ਤੋਂ ਵੀ ਇਸ ਤਰਾਂ ਦੇ ਸੈਮੀਨਾਰ ਲਗਵਾਏ ਜਾਣਗੇ। ਇਸ ਮੌਕੇ ਕੈਮੀਕਲ ਵਿਭਗ ਦੇ ਫੈਕਲਟੀ ਮੈਂਬਰ ਮੈਡਮ ਸ਼ਾਲਿਨੀ, ਰੇਖਾ, ਜਸਪ੍ਰੀਤ ਕੌਰ, ਰੰਜੂ ਉਹਰੀ ਅਤੇ ਕੈਮੀਕਲ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments