spot_img
Homeਮਾਝਾਗੁਰਦਾਸਪੁਰਮਹਿਲਾਵਾਂ ਲਈ ਮੁਫਤ ਬੱਸ ਸਰਵਿਸ ਨੂੰ ਖਤਮ ਕਰਨਾ ਪੰਜਾਬ ਸਰਕਾਰ ਦਾ ਮੰਦਭਾਗਾ...

ਮਹਿਲਾਵਾਂ ਲਈ ਮੁਫਤ ਬੱਸ ਸਰਵਿਸ ਨੂੰ ਖਤਮ ਕਰਨਾ ਪੰਜਾਬ ਸਰਕਾਰ ਦਾ ਮੰਦਭਾਗਾ ਫੈਸਲਾ –ਚਰਨਜੀਤ ਕੋਰ ਬਾਜਵਾ

ਕਾਦੀਆਂ 24 ਮਈ (ਸਲਾਮ ਤਾਰੀ) ਕਾਂਗਰਸ ਸਰਕਾਰ ਨੇ ਪੰਜਾਬ ਦੀ ਮਹਿਲਵਾਂ ਲਈ ਇਕ ਮੁਫਤ ਬੱਸ ਸਰਵਿਸ ਸ਼ੁਰੂ ਕੀਤੀ ਸੀ ਜੋ ਮਹਿਲਾਵਾਂ ਲਈ ਇਕ ਵਰਦਾਨ ਸਾਬਿਤ ਹੋ ਰਹੀ ਸੀ ਇਸ ਸਹੂਲਤ ਨਾਲ ਮਹਿਲਵਾਂ ਰੋਡਵੇਜ਼ ਵਿਚ ਮੁਫਤ ਸਫਰ ਕਰ ਸਕਦੀਆਂ ਸਨ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਹੂਲਤ 1 ਜੂਨ ਤੋ ਬੰਦ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਬਾਰੇ ਸਬਕਾ ਵਿਧਾਇਕ ਕਾਦੀਆਂ ਚਰਨਜੀਤ ਕੋਰ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਮਹਿਲਾਵਾਂ ਦੇ ਵਿਰੁਧ ਹੈ ਜਿਸ ਨਾਲ ਪੂਰੇ ਸ਼ੂਬੇ ਦੀ ਮਹਿਲਾਵਾਂ ਵਿਚ ਸਰਕਾਰ ਖਿਲਾਫ ਨਰਾਜ਼ਗੀ ਸਾਫ ਦੇਖਣ ਨੂੰ ਮਿਲ ਰਹੀ ਹੈ ਜਿੱਨਾਂ ਮਹਿਲਵਾਂ ਨੇ ਆਮ ਅਦਮੀ ਪਾਰਟੀ ਦੇ ਝੂਠੇ ਵਾਦੀਆਂ ਨੂੰ ਸੱਚ ਸਮਝ ਕੇ ਵੋਟਾਂ ਪਈਆਂ ਅਤੇ ਪੰਜਾਬ ਵਿਚ ਆਮ ਅਦਮੀ ਦੀ ਸਰਕਾਰ ਬਣਾਉਣ ਵਿਚ ਸਬ ਤੋ ਵੱਧ ਹੱਥ ਮਹਿਲਾਵਾਂ ਦਾ ਮਨਿਆ ਜਾ ਰਿਹਾ ਹੈ ਉਹਨਾਂ ਦੀ ਸਹੂਲਤਾਂ ਬੰਦ ਕੀਤੀਆਂ ਜਾ ਰਹਿਆਂ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪੇ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਕੀਤਾ ਗਿਆ ਸਗੋਂ ਬੱਸ ਸਹੂਲਤ ਬੰਦ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਆਮ ਅਦਮੀ ਪਾਰਟੀ ਦੀ ਸੱਚਾਈ ਸਰੀਆਂ ਦੇ ਸਾਹਮਣੇ ਆ ਚੁਕੀ ਹੈ ਅਤੇ ਇਸ ਸਰਕਾਰ ਤੋ ਕੁਜ ਹੀ ਮਹੀਨੇ ਵਿੱਚ ਲੋਕ ਤੰਗ ਆ ਗਏ ਹੱਨ ਲੋਕਾਂ ਦਾ ਮਨਣਾ ਹੈ ਕਿ ਆਮ ਅਦਮੀ ਪਾਰਟੀ ਆਪਣੇ ਝੂਠੇ ਪ੍ਰਚਾਰ ਅਤੇ ਝੂਠੇ ਵਾਅਦੇ ਕਰ ਕੇ ਸੱਤਾ ਵਿਚ ਆਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments