spot_img
Homeਮਾਝਾਗੁਰਦਾਸਪੁਰਪਿਛਲੇ ਦਿਨੀ ਪਿੰਡ ਭੰਗਵਾਂ ਦੇ ਨੋਜਵਾਨ ਦੀ ਹੋਈ ਮੋਤ ਤੇ ਪ੍ਰਤਾਪ ਸਿੰਘ...

ਪਿਛਲੇ ਦਿਨੀ ਪਿੰਡ ਭੰਗਵਾਂ ਦੇ ਨੋਜਵਾਨ ਦੀ ਹੋਈ ਮੋਤ ਤੇ ਪ੍ਰਤਾਪ ਸਿੰਘ ਬਾਜਵਾ ਨੇ ਪਰੀਵਾਰ ਨਾਲ ਕੀਤਾ ਦੁੱਖ ਸਾਂਝਾ

ਕਾਦੀਆਂ 24 ਮਈ (ਸਲਾਮ ਤਾਰੀ) ਪਿਛਲੇ ਦਿਨੀ ਪਿੰਡ ਭੰਗਵਾਂ ਦੇ ਨੋਜਵਾਨ ਮਨਦੀਪ ਸਿੰਘ ਦੀ ਲਾਸ਼ ਪਿੰਡ ਖਾਰਾ ਤੋ ਮਿਲੀ ਸੀ ਮਨਦੀਪ ਸਿੰਘ ਦੀ ਮੋਤ ਭੇਦ ਭਰੇ ਹਲਾਤਾਂ ਵਿਚ ਹੋਈ ਸੀ ਜਿਸ ਦੀ ਜਾਂਚ ਪੁਲਸ ਕਰ ਰਹੀ ਹੈ।
ਅੱਜ ਹਲਕਾ ਵਿਧਾਇਕ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੀ ਪਤਨੀ ਸਬਕਾ ਵਿਧਾਇਕ ਕਾਦੀਆਂ ਚਰਨਜੀਤ ਕੋਰ ਬਾਜਵਾ ਨੇ ਮਨਦੀਪ ਸਿੰਘ ਦੇ ਪਰੀਵਾਰ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਅਤੇ ਪਰੀਵਾਰ ਨੂੰ ਭਰੋਸਾ ਦਿਲਾਈਆ ਕਿ ਉਹਨਾਂ ਨੂੰ ਇਨਸਾਫ ਦਵਾਉਣ ਵਿਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਬਾਜਵਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੀਆ ਕਿਹਾ ਕਿਹਾ ਕਿ ਆਮ ਆਦਮੀ ਸਰਕਾਰ ਦੇ ਆਉਂਦੀਆਂ ਹੀ ਪੰਜਾਬ ਦੀ ਸ਼ਾਤੀ ਭੰਗ ਹੋਈ ਹੈ ਅਤੇ ਇਸ ਤਰਾਂ ਦੀਆਂ ਵਾਰਦਾਤਾਂ ਵੱਧ ਗਈਆਂ ਹੱਨ ਲੋਕ ਕੁਝ ਹੀ ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਤੰਗ ਆ ਗਏ ਹੱਨ। ਇਸ ਮੋਕੇ ਚਰਨਜੀਤ ਕੋਰ ਬਾਜਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮਹਿਲਾਵਾਂ ਦੀ ਸਹੂਲਤ ਲਈ ਬੱਸ ਦੇ ਕਿਰਾਏ ਦੀ ਛੁਟ ਦਿੱਤੀ ਗਈ ਸੀ ਜੋ ਕਿ ਆਮ ਆਦਮੀ ਪਾਰਟੀ ਨੇ ਇਕ ਜੂਨ ਤੋ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ ਜੋ ਕਿ ਮਹਿਲਵਾਂ ਲਈ ਇਕ ਮੰਦਭਾਗਾ ਫੈਸਲਾ ਹੈ। ਇਸ ਫੈਸਲੇ ਨਾਲ ਪੰਜਾਬ ਦੀਆਂ ਮਹਿਲਾਵਾਂ ਵਿੱਚ ਰੋਸ਼ ਪਾਈਆ ਜਾ ਰਿਹਾ। ਮਹਿਲਾਵਾਂ ਦਾ ਕਹਿਣਾ ਹੈ ਕਿ ਆਮ ਆਦਮੀ ਸਰਕਾਰ ਨੇ 18 ਸਾਲ ਤੋ ਵੱਧ ਉਮਰ ਦੀ ਮਹਿਲਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪੇ ਦੇਣ ਦਾ ਵਾਅਦਾ ਕੀਤਾ ਸੀ ਉਹ ਵਾਦਾ ਪੂਰਾ ਨਹੀਂ ਕੀਤਾ ਸਗੌਂ ਬਸ ਦੀ ਸੇਵਾ ਬੰਦ ਕਰ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments