spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰੇਰਨਾ ਸਦਕਾ ਪਿੰਡ ਚਿੱਟੀ ਦੇ ਕਿਸਾਨਾਂ...

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰੇਰਨਾ ਸਦਕਾ ਪਿੰਡ ਚਿੱਟੀ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਦਿੱਤਾ ਭਰਵਾਂ ਹੁੰਗਾਰਾ

ਗੁਰਦਾਸਪੁਰ, 22 ਮਈ ( ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ  ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤੇ ਜਾਣ ਦਾ ਕਿਸਾਨਾਂ ਵਲੋ ਭਰਵਾਂ ਹਾਂ ਪੱਖੀ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋ ਤੜਕਸਾਰ ਪਿੰਡਾਂ ਦੀਆਂ ਸੱਥਾਂ  ਵਿਚ ਜਾ ਕੇ ਪਿੰਡਵਾਸੀਆਂ ਨਾਲ ਕੀਤੀਆਂ ਜਾ ਰਹੀਆਂ ਬੈਠਕਾਂ ਤਹਿਤ ਅੱਜ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗਾਹਲੜੀ ਦੇ ਨੇੜਲੇ ਪਿੰਡ ਚਿੱਟੀ ਵਿਖੇ ਕਿਸਾਨ ਜਾਗਰੂਕਤਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਮੋਜੂਦਗੀ ਵਿਚ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵਲੋ ਕਿਸਾਨਾਂ ਦੇ ਝੋਨੇ ਦੀ ਸਿੱਧੀ ਬਿਜਾਈ ਨਾ ਕਰਨ ਦੇ ਤੌਖਲੇ ਦੂਰ ਕੀਤੇ ਤੇ  ਪੂਰੀ ਤਸੱਲੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਵਿਧੀ ਤੇ ਸਿੱਧੀ ਬਿਜਾਈ ਕਰਨ ਦੇ ਕੀ-ਕੀ ਲਾਭ ਹਨ, ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਰਣਧੀਰ ਠਾਕੁਰ ਖੇਤੀਬਾੜੀ ਅਫਸਰ, ਡਾ ਗੁਰਦੇਵ ਸਿੰਘ, ਸਰਪੰਚ ਕੁਲਵਿੰਦਰ ਸਿੰਘ,ਵਾਹਲਾ ਜੀ, ਬਿਕਰਮਜੀਤ ਸਿੰਘ ਸੀਡੀਪੀਓ ਸਮੇਤ ਪਿੰਡਵਾਸੀ ਮੋਜੂਦ ਸਨ।
ਕਰੀਬ ਸਵੇਰੇ 7 ਵਜੇ ਪਿੰਡਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਿੰਨ ਮੁੱਖ ਮੁੱਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ, ਨਸ਼ਿਆਂ ਨੂੰ ਖਤਮ ਕਰਨ ਸਬੰਧੀ ਤੇ ਲੋਕਾਂ ਦੀਆਂ ਮੁਸ਼ਕਿਲ ਸੁਣਨ ਲਈ ਆਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕਰਨ ਅਤੇ ਕਿਸਾਨਾਂ ਦੇ ਮਨਾਂ ਵਿਚ ਜੋ ਸ਼ੰਕੇ ਹਨ, ਉਹ ਦੂਰ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ  ਖੇਤੀਬਾੜੀ ਮਾਹਿਰ ਦੱਸਦੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 5000 ਰੁਪਏ ਤਕ ਲੇਬਰ ਬੱਚਦੀ ਹੈ, ਦਵਾਈਆਂ ਘੱਟ ਲੱਗਦੀਆਂ ਹਨ, ਝਾੜ ਵੱਧਦਾ ਹੈ, ਪਾਣੀ ਬੱਚਦਾ ਤੇ ਅਗਲੀ ਬੀਜੀ ਜਾਣ ਵਾਲੀ ਫਸਲ ਦਾ ਝਾੜ ਵੀ ਵੱਧਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਜੇਕਰ ਉਨਾਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਉਨਾਂ ਲੋਕਾਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ ਕਿਹਾ ਤਾਂ ਜੋ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਈ ਜਾ ਸਕੇ। ਉਨਾਂ ਦੱਸਿਆ ਕਿ ਨਸ਼ਾ ਪੀੜਤ ਵਿਅਕਤੀ ਆਪਣਾ ਇਲਾਜ ਕਰਵਾ ਸਕਦਾ ਹੈ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਕੋਈ ਵੀ ਨਸ਼ਾ ਪੀੜਤ 62391-39973 ਵਟਸਐਪ ਨੰਬਰ ’ਤੇ ਮੈਸੇਜ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਜਿਲੇ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਹਾਂਪੱਖੀ ਹੁੰਗਾਰਾ ਭਰਿਆ ਅਤੇ ਨਾਲ ਹੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਮੇਤ ਸਪਰੇਅ ਵਾਲੀ ਮਸ਼ੀਨ ਪਿੰਡਾਂ ਜਾਂ ਸਹਿਕਾਰੀ ਸੁਸਾਇਟੀਆਂ ਵਿਚ ਵੱਧ ਤੋਂ ਵੱਧ ਉਪਲੱਬਧ ਕਰਵਾਈਆਂ ਜਾਣ। ਮਸ਼ੀਨਰੀ ’ਤੇ ਸਬਸਿਡੀ ਦਿੱਤੀ ਜਾਵੇ।
ਇਸ ਮੌਕੇ ਡਾ. ਗੁਰਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਕਣਕ ਦੇ ਵੱਢਾਂ ਨੂੰ ਪਾਣੀ ਦੇਣਾ , ਤਿੰਨ ਦਿਨਾਂ ਬਾਅਦ ਵੱਤਰ ਆਉਣ ਦੋ ਵਾਰ ਵਾਹ ਕੇ ਸਹਾਗਾ ਮਾਰ ਕੇ ਲੇਵਲ ਰਾਵਾ ਫੇਰਿਆ ਜਾਵੇ ਅਤੇ ਖੇਤ ਛੱਡ ਦਿਤਾ ਜਾਵੇ , ਬਿਜਾਈ ਤੋ 3 ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾੲਆ ਜਾਵੇ , 3 ਦਿਨਾਂ ਬਾਅਦ ਤੱਕ ਵੱਤਰ ਆਉਣ ਤੋ ਤੇ 2 ਵਾਰ ਵਾਹੁਣ ਉਪਰੰਤ 3 ਸਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ । ਝੋਨੇ ਦੀ ਸਿਧੀ ਬਿਜਾਈ ਸਿਰਫ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ । ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਨਾ ਕੀਤੀ ਜਾਵੇ ।
ਬੀਜ ਦੀ ਮਾਤਰਾ ਸਬੰਧੀ ਉਨਾਂ ਦੱਸਿਆ ਕਿ ਬੀਜ 8-10 ਕਿਲੋ  ਪ੍ਰਤੀ  ਏਕੜ , ਬੀਜ ਬੀਜਣ ਤੋ ਪਹਿਲਾਂ 8-12 ਘੰਟੇ  ਪਾਣੀ  ਚ  ਡੁਬੋ  ਕੇ ਛਾਂਵੇ  ਸਕਾਉਣ ਉਪਰੰਤ 3 ਗਾ੍ਰਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਬੀਜ ਨੂੰ ਸੋਧ ਸੋਧ ਕੇ 7.5 –8 ਇੰਚ  ਦੂਰ ਕਤਾਰਾਂ ਵਿੱਚ 1.25-1.50ਵਿੱਚ ਇੰਚ ਡੂੰਗੀ ਬਿਜਾਈ ਕਰੋ । ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ. 126 ਅਤੇ ਪੁਸਾ-1509 ਨੂੰ ਪਹਿਲ ਦਿੱਤੀ ਜਾਵੇ ।
ਨਦੀਨਨਾਸ਼ਕ ਸਬੰਧੀ ਉਨਾਂ ਦੱਸਿਆ ਕਿ ਬਿਜਾਈ ਦੇ ਤੁਰੰਤ ਬਾਅਦ ਪੈਡੀਮੈਥਾਨਿਨ   ਸਟੈਪ   1 ਲੀਟਰ ਦਵਾਈ 200 ਲੀਟਰ ਪਾਣੀ ਚ ਘੋਲ ਕੇ ਸਵੇਰ ਜਾਂ ਸ਼ਾਮ ਵੇਲੇ ਸਪਰੇ  ਕੀਤੀ ਜਾਵੇ । ਫਸਲ ਨੂੰ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5 ਵੇਂ ਦਿਨ ਪਾਣੀ ਲਗਾਇਆ ਜਾਵੇ ।
ਨਦੀਨ ਨਾਸ਼ਕ ਦਵਾਈਆਂ  ਸਬੰਧੀ ਉਨਾਂ ਦੱਸਿਆ ਕਿ ਸਵਾਕ , ਸਵਾਕੀ , ਝੋਨੇ ਦੇ ਮੇਥੇ ਲਈ ਨੋਮਨੀਗੋਲਡ ਦਵਾਈ ਮਾਤਰਾ ,100 ਮਿਲੀਲੀਟਰ , ਨਦੀਨਾਂ  ਦੀ  ਅਵਸਥਾ , 2-4 ਪੱਤੇ , ਇਸੇ ਤਰਾਂ ਗੁੜਤ ਮਧਾਨ, ਚੀਨੀ ਘੋੜਾ ਘਾਹ ਚਿੜੀ ਘਾੜ , ਤੱਕੜੀ ਘਾਹ ਨਦੀਨਾਂ ਲਈ ਦਵਾਈ ਰਾਈਸ ਸਟਾਰ –400 ਮਿਲੀਲੀਟਰ –2-4 ਪੱਤੇ , ਨਦੀਨ ਚੌੜੇ ਪੱਤੇ ਵਾਲੇ ਨਦੀਨ , ਝੋਨੇ ਦੇ ਮੇਥੇ , ਗੰਢੀ ਵਾਲਾ ਤੀਲਾ ਲਈ ਦਵਾਈ ਐਲਮੀਕਸ –8 ਗਾ੍ਰਮ, 2-4 ਪੱਤੇ , ਸਵਾਕ , ਸਵਾਂਕੀ , ਚੀਨੀ ਘੋੜਾ ਘਾਹ , ਚੌੜੇ ਪੱਤੇ ਵਾਲੇ ,  ਝੋਨੇ ਦੇ ਮੇਥੇ ਲਈ ਦਵਾਈ ਵਿਵਾਇਆ ,900 ਮਿਲੀਲੀਟਰ –1-2 ਪੱਤੇ  ਅਤੇ ਨਦੀਨ ਸਵਾਂਕ , ਸਵਾਂਕੀ , ਚੀਨੀ ਘੋੜਾ ਘਾਹ, ਚੋੜੇ ਪੱਤੇ ਵਾਲੇ , ਝੋਨੇ ਦੇ ਮੈਥੇ ਲਈ ਦਵਾਈ ਕੌਸਿਲ ਐਕਟਿਵ-90 ਗਾ੍ਰਮ –1-2 ਪੱਤੇ ।
ਖਾਂਦਾਂ ਦੀ ਵਰਤੋ ਸਬੰਧੀ ਉਨਾਂ ਦੱਸਿਆ ਕਿ ਪਰਮਲ ਵਾਸਤੇ 4 ਹਫ ਤੇ ਬਾਅਦ 1 ਬੈਗ ਯੂਰੀਆ , 6 ਹਫਤੇ ਬਾਅਦ 1 ਬੈਗ ਯੂਰੀਆਂ , 9 ਹਫਤੇ ਬਾਅਦ ਇੱਕ ਬੈਗ ਯੂਰੀਆ , ਬਾਸਮਤੀ ਵਾਸਤੇ – 3 ਹਫਤੇ ਬਾਅਫ 18 ਕਿਲੋ ਯੂਰੀਆਂ, 6 ਹਫਤੇ ਬਾਅਦ 18 ਕਿਲੋ ਯੂਰੀਆ, 9 ਹਫਤੇ ਬਾਅਦ 18 ਕਿਲੋ ਯੂਰੀਆਂ ਪਾਈ ਜਾਵੇ। ਉਨਾਂ ਕਿਹਾ ਕਿ  ਡੀ. ਏ. ਪੀ. ਖਾਦ ਦੀ ਲੋੜ ਨਹੀ ਹੈ।
ਉਨਾਂ  ਬਿਮਾਰੀ ਜਾਂ ਕੀੜੇ ਮਕੌੜੇ ਦੀ ਰੋਕਥਾਮ ਸਬੰਧੀ ਦੱਸਿਆ ਕਿ ਕਿਸੇ ਵੀ ਕਿਸਮ ਦੀ ਬਿਮਾਰੀਆਂ ਜਾਂ ਕੀੜੇ ਮਕੌੜੇ ਦੇ ਹਮਲੇ ਹੋਣ ਤੇ ਅਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕੀਤਾ ਜਾਵੇ ਅਤੇ ਵਿਭਾਗ ਦੇ ਅਧਿਕਾਰੀਆਂ / ਕਰਮਚਾਰੀਆਂ  ਦੀ ਸਲਾਹ  ਦੇ ਨਾਲ ਸਪਰੇ ਕੀਤੀ ਜਾਵੇ। ਮੌਸਮ ਨੂੰ ਮੁੱਖ ਰੱਖਦੇ ਹੋਏ ਅਖੀਰਲਾ ਪਾਣੀ  ਫਸਲ  ਪੱਕਣ ਤੋ 10 ਦਿਨ ਪਹਿਲਾਂ ਲਗਾਇਆ ਜਾਣਾ ਹੈ ।
ਇਸ ਮੌਕੇ ਖੇਤੀਬਾੜੀ ਅਫਸਰ ਰਣਧੀਰ ਸਿੰਘ ਠਾਕੁਰ ਨੇ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਨਾਲ-ਨਾਲ ਆਰਥਿਕਤਾ ਮਜ਼ਬੂਤੀ ਨਾਲ ਅੱਗੇ ਵੱਧਣ ਦੀ ਲੋੜ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਕਿਹਾ ਕਿ ਲੋਕ ਆਪਣੀ ਕੋਈ ਵੀ ਮੁਸ਼ਕਿਲ ਵਟਸਐਪ ਨੰਬਰ 62393-01830 ’ਤੇ ਭੇਜ ਸਕਦੇ ਹਨ ਜਾਂ ਰੋਜਾਨਾ ਸਵੇਰੇ 11 ਵਜੇ ਆਪਣੇ ਘਰ ਤੋਂ ਹੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਜੂਮ ਮੀਟਿੰਗ ਕਰਨ ਲਈ ਯੂਜਰ ਆਈ.ਡੀ 99154-33777 ਤੇ ਪਾਸਵਰਡ 0033 ਲਗਾ ਕੇ ਗੱਲ ਕਰ ਸਕਦੇ ਹਨ। ਇਸ ਤੋਂ ਇਲਾਵਾ ਲੋਕ ਕਿਸੇ ਵੀ ਸਮੱਸਿਆ ਸਬੰਧੀ ਵਟਸਐਪ ਨੰਬਰ 62393-01830  ਜਾਂ ਈਮੇਲceabranchgsp0gmail.com  ਉੱਤੇ ਸ਼ਿਕਾਇਤ ਭੇਜ ਸਕਦੇ ਹਨ।
ਇਸ ਮੌਕੇ ਕਿਸਾਨਾਂ/ਲੋਕਾਂ ਵਲੋ ਗੰਨੇ ਦੀ ਬਕਾਇਆ ਰਾਸ਼ੀ, ਬੁਢਾਪਾ ਪੈਨਸ਼ਨ, ਅੰਗਹੀਣ ਸਰਟੀਫਿਕੇਟ ਤੇ ਕੱਚੇ ਕੋਠਿਆਂ ਆਦਿ ਸਬੰਧੀ ਮੁਸ਼ਕਿਲਾਂ ਦੱਸੀਆਂ , ਜਿਨਾਂ ਨੂੰ ਹੱਲ ਕਰਨ ਸਬੰਧੀ ਡਿਪਟੀ ਕਮਿਸ਼ਨਰ ਵਲੋ ਭਰੋਸਾ ਦਿੱਤਾ ਗਿਆ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments