spot_img
Homeਮਾਝਾਗੁਰਦਾਸਪੁਰਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ...

ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ ਬੇਟ ਤੇ ਪੱਤੀ ਹਵੇਲੀਆਂ ਵਿਖੇ ਪਹੁੰਚੀ

ਡੇਰਾ ਬਾਬਾ ਨਾਨਕ (ਗੁਰਦਾਸਪੁਰ), 20  ਮਈ ( ਮੁਨੀਰਾ ਸਲਾਮ ਤਾਰੀ)  ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋ ਸਰਹੱਦੀ ਪਿੰਡਾਂ ਵਿਚ ਜਾ ਕੇ ਮੈਡੀਕਲ ਚੈੱਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਅੱਜ ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਪੱਖੇ ਕੇ ਮਹਿਮਾਰਾਂ, ਖੋਦੇ ਬੇਟ  ਤੇ ਪੱਤੀ ਹਵੇਲੀਆਂ ਵਿਖੇ ਪਹੁੰਚੀ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ
 ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਪੰਜਵੇਂ  ਦਿਨ ਮੈਡੀਕਲ ਵੈਨ ਪਿੰਡਾਂ ਵਿਚ ਪੁੱਜੀ ਤੇ ਮਰੀਜਾਂ ਦਾ ਚੈੱਕਅੱਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ।
ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅੱਗੇ ਦੱਸਿਆ ਕਿ ਕੱਲ 21 ਮਈ ਨੂੰ ਜੋੜੀਆਂ ਖੁਰਦ ਸਵੇਰੇ 10 ਵਜੇ ਤੋਂ 12 ਵਜੇ ਤਕ, ਰੱਤਾ 12.30 ਵਜੇ ਤੋਂ 2.30 ਵਜੇ ਤੇ ਠੇਠਰਕੇ ਦੁਪਹਿਰ 3 ਤੋਂ 5 ਵਜੇ ਤਕ (ਬਲਾਕ ਡੇਰਾ ਬਾਬਾ ਨਾਨਕ) ਮੈਡੀਕਲ ਵੈਨ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਇਹ ਮੈਡੀਕਲ ਵੈਨ ਮਿਤੀ 23 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਗੁਰਚੱਕ (ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਤਲਵੰਡੀ ਹਿੰਦੂਆਂ(ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਪੰਨਵਾਂ (ਡੇਰਾ ਬਾਬਾ ਨਾਨਕ), 24 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਗੋਲਾ ਢੋਲਾ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਧਰਮਕੋਟ ਪੱਤਣ(ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਰੱਤੜ ਛੱਤੜ (ਬਲਾਕ ਡੇਰਾ ਬਾਬਾ ਨਾਨਕ), 25 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਡਾਲਾ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਮੰਗੀਆਂ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਖੰਨਾ ਚਮਾਰਾਂ (ਬਲਾਕ ਡੇਰਾ ਬਾਬਾ ਨਾਨਕ),  26 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਸਹਿਜਾਦਾ ਕੱਲਾਂ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਨਿੱਕੇ ਸਰਾੲ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਸ਼ਾਹਪੁਰ ਜਾਜਨ (ਬਲਾਕ ਡੇਰਾ ਬਾਬਾ ਨਾਨਕ), 27 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਪੱਖੋ ਕੇ ਮਹਿਮਾਰਾਂ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਖੋਦੇ ਬੇਟ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਪੱਤੀ ਹਵੇਲੀਆਂ (ਬਲਾਕ ਡੇਰਾ ਬਾਬਾ ਨਾਨਕ), 28 ਮਈ ਨੂੰ 10 ਵਜ਼ੇ ਤੋ 12 ਵਜੇ ਤੱਕ ਪਿੰਡ ਜੌੜੀਆਂ ਖੁਰਦ (ਬਲਾਕ ਡੇਰਾ ਬਾਬਾ ਨਾਨਕ),12.30 ਵਜ਼ੇ ਤੋ 2.30 ਵਜ਼ੇ ਤੱਕ ਰੱਤਾ (ਬਲਾਕ ਡੇਰਾ ਬਾਬਾ ਨਾਨਕ), 3 ਵਜ਼ੇ ਤੋ 5 ਵਜ਼ੇ ਤੱਕ, ਠੇਠੇਰਕੇ (ਬਲਾਕ ਡੇਰਾ ਬਾਬਾ ਨਾਨਕ) ਵਿਖੇ ਪਿੰਡਾਂ ਦਾ ਦੌਰਾ ਕਰੇਗੀ ਅਤੇ ਇਹਨਾ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਦਾ ਚੈੱਕਅੱਪ ਕਰਨ ਉਪਰੰਤ ਮੌਕੇ ਤੇ ਹੀ ਇਹਨਾ ਨੂੰ ਦਵਾਈ ਦਿੱਤੀ ਜਾਵੇਗੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments