spot_img
Homeਮਾਝਾਗੁਰਦਾਸਪੁਰਫਤਿਹਗੜ੍ਹ ਚੂੜੀਆਂ ਦੇ ਬਲਾਕ ਦੇ ਪਿੰਡ ਘਾੜਜੀਆਂ , ਤਰਪਾਲਾ ਅਤੇ ਖੁਸਰ ਟਾਹਲੀ...

ਫਤਿਹਗੜ੍ਹ ਚੂੜੀਆਂ ਦੇ ਬਲਾਕ ਦੇ ਪਿੰਡ ਘਾੜਜੀਆਂ , ਤਰਪਾਲਾ ਅਤੇ ਖੁਸਰ ਟਾਹਲੀ ਵਿਖੇ ਖੇਤੀਬਾੜੀ ਵਿਭਾਗ ਵੱਲੋ ਕੈਪ ਲਗਾਏ

ਗੁਰਦਾਸਪੁਰ 20 ਮਈ (ਮੁਨੀਰਾ ਸਲਾਮ ਤਾਰੀ) : – ਪੰਜਾਬ ਸਰਕਾਰ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਤਹਿਤ ਅਤੇ ਡਾਦਿਲਬਾਗ ਸਿੰਘ ਸੋਹਲ ਬਲਾਕ ਖੇਤੀਬਾੜੀ ਅਫਸਰ ਫਤਿਹਗੜ੍ਹ ਚੂੜੀਆਂ ਦੀ ਅਗਵਾਈ ਵਿੱਚ ਝੋਨੇ ਦੀ ਸਿਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਲਾਕ ਦੇ ਪਿੰਡ ਘਾੜਕੀਆਂਤਰਪਾਲਾ ਅਤੇ ਖੁਸਰ ਟਾਹਲੀ ਵਿਖੇ ਕੈਪ ਲਗਾਏ ਗਏ  ਇਸ ਮੌਕੇ ਤੇ ਡਾਗੁਰਪ੍ਰੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਤਕਨੀਕੀ ਅਤੇ ਵਿਸਥਾਰ ਪੂਰਕ ਜਾਣਕਾਰੀ ਦਿੰਦਿਆ ਦੱਸਿਆ ਕਿ ਝੋਨੇ ਦੀ ਸਿਧੀ ਬਿਜਾਈ ਕਰਨ ਨਾਲ 20-25 ਪ੍ਰਤੀਸਤ ਪਾਣੀ ਦੀ ਬਚਤ ਹੁੰਦੀ ਹੈ ਅਤੇ 10-15 ਪ੍ਰਤੀਸਤ ਪਾਣੀ ਰਿਚਾਰਜ ਹੁੰਦਾ ਹੈ  ਡਾਗੁਰਪ੍ਰੀਤ  ਕੌਰ ਨੇ ਝੋਨੇ ਦੀ ਸਿਧੀ ਬਿਜਾਈ ਦੇ ਢੰਖ ਤਰੀਕੇ , ਖੇਤ ਦੀ ਤਿਆਰੀ ਅਤੇ ਸਿਧੀ ਬਿਜਾਈ ਕਰਦੇ ਸਮੇ ਧਿਆਨਪੂਰਵਕ ਗੱਲਾਂ ਦੀ ਜਾਣਕਾਰੀ ਦਿੱਤੀ  ਇਸ ਦੇ ਨਾਲ ਹੀ ਅਗਲੀ ਫਸਲ ਕਣਕ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਸਰਕਾਰ ਵੱਲੋ ਵਿੱਤੀ ਸਹਾਇਤਾ ਦੀ ਜਾਣਕਾਰੀ ਵੀ ਸਾਂਝੀ ਕੀਤੀ  ਡਾਗੁਰਪ੍ਰੀਤ ਕੌਰ ਨੇ ਜਿਥੇ ਕਿਸਾਨਾ ਨੂੰ ਆਪਣੀ ਜਮੀਨ (ਖੇਤ ) ਵਿੱਚ ਥੋੜੀ ਥੋੜੀ ਖੇਤੀ ਝੋਨੇ ਦੀ ਸਿਧੀ ਬਿਜਾਈ ਹੇਠ ਲਿਆਉਣ ਲਈ ਪ੍ਰੇਰਿਤ ਕੀਤਾ , ਉਥੇ ਹੀ ਉਹਨਾਂ ਨੇ ਘਰੇਲੂ ਬਗੀਚੀ , ਫਲ ਬੁਟੇ ਅਤੇ ਜੈਵਿਕ ਖੇਤੀ ਲਈ ਵੀ ਪ੍ਰੇਰਿਤ ਕੀਤਾ  ਉਹਨਾ ਦੱਸਿਆ ਕਿ ਲੋੜ ਤੋ ਵੱਧ ਖਾਂਦਾਂ , ਦੁਵਾਈਆ ਦੀ ਵਰਤੋ ਕਰਨ  ਨਾਲ ਸਿਹਤ ਦਾ ਨੁਕਸਾਨ ਹੋ ਰਿਹਾ ਹੈ  ਸੋ ਬਾਨੂੰ ਸੰਤੁਲਿਤ ਖਾਦਾਂ ਦੀ ਵਰਤੋ ਕਰਨੀ ਚਾਹੀਦੀ ਹੈ ਜਿਸ ਨਾਲ ਖਰਚਾ ਘਟਾਇਆ ਜਾ ਸਕੇ ਅਤੇ ਬੀਮਾਰੀਆਂ ਰਹਿਤ ਜੀਵਨ ਬਤੀਤ ਕੀਤਾ ਜਾ ਸਕੇ 

          ਇਸ ਮੌਕੇ ਤੇ ਉਨ੍ਹਾ ਹਰੀ ਖਾਦਦੇਸ਼ੀ ਰੂੜੀ ਖਾਦ ਅਤੇ ਘਰਾਂ ਵਿੱਚ ਪਸ਼ੂ ਪਾਲਣ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ 

                        ਇਸ ਤੋ ਇਲਾਵਾ ਡਾਗੁਰਪ੍ਰੀਤ ਕੌਰ ਨੇ ਕਿਸਾਨਾ ਨੂੰ ਦੱਸਿਆ ਕਿ ਆਪਣੇ ਦੀ ਖੇਤਾਂ ਦੀ ਮਿਟੀ ਦੀ ਉਪਜਾਊ ਸਕਤੀ ਬਣਾ ਕੇ ਰੱਖਣ ਲਈ ਸਾਨੂੰ ਹਰ 2-3 ਸਾਲ ਬਾਅਦ ਮਿਤੀ ਜਰੂਰ ਟੈਸ਼ਟ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਮਿੱਟੀ ਹੇਠਲੇ ਤੱਤਾ ਦੀ ਜਾਣਕਾਰੀ ਅਨੁਸਾਰ ਖੇਤਾਂ ਵਿੱਚ ਖਾਦਾਂ ਦਾ ਇਸਤੇਮਾਲ ਕਰ ਸਕੀਏ  ਡਾਗੁਰਪ੍ਰੀਤ ਕੌਰ ਨੇ ਹਾੜੀ ਸਾਉਣੀ ਵਾਲੇ ਖੇਤਾਂ ਵਿੱਚ ਮਿੱਟੀ ਦੇ ਨਮੂਨੇ ਪ੍ਰਾਪਤ ਕਰਨ ਦਾ ਤਰੀਕਾਂ ਦੱਸਿਆ  ਉਹਨਾਂ ਨੇ ਮਿੱਟੀ ਹੇਠਲੇ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨ ਵੀਰਾਂ ਨੂੰ ਮਿੱਟੀ ਦੀ ਸਿਹਤ ਸੰਭਾਲ ਕਰਨ ਲਈ ਦੇਸ਼ੀ ਰੂੜੀ ਖਾਦਪੋਟਰੀ ਖਾਦ , ਹਰੀ ਖਾਦ ਦਾ ਇਸਤੇਮਾਲ ਕਰਨ ਲਈ ਕਿਹਾ  ਇਸ ਮੌਕੇ ਤੇ ਹਰਮਨਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਘਰਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਬਾਰੇ ਦੱਸਿਆ ਅਤੇ ਕਿਸਾਨਾ ਨੂੰ ਘਰਾਂ ਵਿੱਚ ਜਹਿਰ ਰਹਿਤ ਸਬਜੀਆਂ ਲਗਾਉਣ ਲਈ ਪ੍ਰੇਰਿਤ ਕੀਤਾ  ਇਸ ਮੌਕੇ ਤੇ ਵਿਕਰਮਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਅੱਗ ਕਾਰਨ ਸੜੇ ਹੋਏ ਰੁੱਖਾਂ ਨੂੰ ਪਾਣੀ ਦੇਣ ਲਈ ਕਿਹਾ ਅਤੇ ਮਿੱਟੀ ਟੈਸਟ ਨਮੂਨਿਆਂ ਲਈ ਖੇਤਾਂ ਵਿੰਚ ਜਾ ਕੇ ਕਿਸਾਨਾਂ ਨੂੰ ਮਿੱਟੀ ਦਾ ਸੈਂਪਲ ਭਰਨ ਦੀ ਸਿਖਲਾਈ ਦਿੱਤੀ  ਇਸ ਮੌਕੇ ਤੇ ਸਰਕਲ ਪ੍ਰਧਾਨ ਹਰਵੰਤ ਸਿੰਘ ਘਾੜਕੀਆ , ਰਣਜੀਤ ਸਿੰਘ ਲੰਬੜਦਾਰ , ਪ੍ਰੀਤਮ ਸਿੰਘ , ਬਲਵਿੰਦਰ , ਸੁਖਦੇਵ ਸਿੰਘ ਮੈਂਬਰ ਪੰਚਾਇਤ , ਗੁਰਜੰਟ ਸਿੰਘ ਅਤੇ ਪਿੰਡ ਖਸਰ ਟਾਹਲੀ , ਤਰਪੱਲਾ ਅਤੇ ਘਾੜਕੀਆਂ ਦੇ ਕਿਸਾਨ ਹਾਜਸ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments