spot_img
Homeਮਾਝਾਗੁਰਦਾਸਪੁਰਕਾਮਰੇਡ ਦਵਿੰਦਰ ਸ਼ਰਮਾ ਦੀ ਪਤਨੀ ਸੁਰਿੰਦਰ ਸ਼ਰਮਾ ਨੂੰ ਹਜ਼ਾਰਾਂ ਲੋਕਾਂ ਦਿੱਤੀ...

ਕਾਮਰੇਡ ਦਵਿੰਦਰ ਸ਼ਰਮਾ ਦੀ ਪਤਨੀ ਸੁਰਿੰਦਰ ਸ਼ਰਮਾ ਨੂੰ ਹਜ਼ਾਰਾਂ ਲੋਕਾਂ ਦਿੱਤੀ ਸ਼ਰਧਾਂਜਲੀ

ਕਾਦੀਆਂ 17 ਮਈ (ਸਲਾਮ ਤਾਰੀ) :- ਕਸਬਾ ਕਾਦੀਆਂ ਦੇ ਉੱਘੇ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਕਾਮਰੇਡ ਦਵਿੰਦਰ ਸ਼ਰਮਾ ਜੀ ਦੀ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਸ਼ਰਮਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਗ੍ਰਹਿ ਰਜਾਦਾ ਰੋਡ ਕਾਦੀਆਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ । ਉਪਰੰਤ ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਵਿਖੇ ਰਾਗੀ ਸਿੰਘਾਂ ਵੱਲੋਂ ਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ਼ਹਿਰ ਕਾਦੀਆਂ ਦੇ ਸਾਰੇ ਹੀ ਧਾਰਮਿਕ, ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਭਾਰੀ ਗਿਣਤੀ ਵਿਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੀਆ ਵਿੱਚ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ, ਆਮ ਆਦਮੀ ਪਾਰਟੀ ਨੇਤਾ ਕਾਮਰੇਡ ਗੁਰਮੇਜ ਸਿੰਘ, ਆਮ ਆਦਮੀ ਪਾਰਟੀ ਬਲਾਕ  ਕਾਦੀਆਂ ਪ੍ਰਧਾਨ ਰਾਕੇਸ਼ ਕੁਮਾਰ ਕਾਲੀਆ, ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਨਰਿੰਦਰ ਭਾਟੀਆ ਸਾਬਕਾ, ਕੌਂਸਲਰ ਸੁੱਚਾ ਸਿੰਘ ਜੌਹਲ, ਮਾਸਟਰ ਰਜਿੰਦਰ ਕੁਮਾਰ, ਨਿਰਮਲ ਸਿੰਘ ਨਿੰਮਾ, ਟੈਣੀ ਵਰਕਸ਼ਾਪ ਵਾਲੇ, ਮਾਸਟਰ ਪ੍ਰਿਥੀਪਾਲ ਸਿੰਘ, ਜਗੀਰ ਸਿੰਘ ਰੱਖੜਾ ਪੈਲੇਸ, ਗੋਰਾ ਰੱਖੜਾ, ਸਾਬਕਾ ਕੌਂਸਲਰ ਸੁਖਪ੍ਰੀਤ ਸਿੰਘ ਸ਼ੈਬੀ ਭਾਟੀਆ, ਗੁਰਨਾਮ ਸਿੰਘ ਵਸੀਕਾ ਨਵੀਸ, ਰਮੇਸ਼ ਕੁਮਾਰ ਵਸੀਕਾ ਨਵੀਸ, ਲਾਡੀ ਮੋਟਰਾਂ ਵਾਲੇ, ਲੱਕੀ, ਪ੍ਰੈੱਸ ਯੂਨੀਅਨ ਕਾਦੀਆਂ ਦੇ ਪ੍ਰਧਾਨ ਅਸ਼ੋਕ ਨਈਅਰ, ਕੈਸ਼ੀਅਰ ਸਵਰਨ ਸਿੰਘ ਲਾਡੀ ਆਦ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments