spot_img
Homeਮਾਝਾਗੁਰਦਾਸਪੁਰਵਿਸ਼ਵ ਹਾਈ ਪਰਟੈਂਸ਼ਨ ਦਿਵਸ ਥੀਮ ਤਹਿਤ ਟ੍ਰੇਨਿੰਗ ਸੈਮੀਨਾਰ

ਵਿਸ਼ਵ ਹਾਈ ਪਰਟੈਂਸ਼ਨ ਦਿਵਸ ਥੀਮ ਤਹਿਤ ਟ੍ਰੇਨਿੰਗ ਸੈਮੀਨਾਰ

ਗੁਰਦਾਸਪੁਰ , 17 ਮਈ (ਸਲਾਮ ਤਾਰੀ)ਸਿਹਤ ਵਿਭਾਗ ਪੰਜਾਬ ਦੀਆਂ ਗਾਈਡ ਲਾਈਨ ਅਨੁਸਾਰ ਅੱਜ ਮਿਤੀ 17 ਮਈ, 2022 ਨੂੰ ਸ੍ਰੀ ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਿਸ਼ਵ ਹਾਈ ਪਰਟੈਂਸ਼ਨ ਦਿਵਸ ਥੀਮ ਮਈਅਰ ਯੂਅਰ ਬਲੱਡ ਪ੍ਰਸੈਰ ਤਹਿਤ ਟ੍ਰੇਨਿੰਗ ਹਾਲ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ  ਡਾਭਾਰਤ ਭੂਸ਼ਣ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਤੇ ਵਿਸ਼ਵ ਹਾਈ ਪਰਟੈਂਸ਼ਨ ਦਿਵਸ ਤਹਿਤ ਕੈਂਪ ਲਗਾ ਕੇ ਲੋਕਾਂ ਦਾ ਬਲੱਡ ਪ੍ਰੈਸਰ ਦਾ ਚੈਕ ਅਪ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਾਰਡ ਬਣਾ ਕੇ ਲੋਕਾਂ ਨੂੰ ਦਵਾਈ ਵੀ ਦਿੱਤੀ ਜਾ ਰਹੀਂ ਹੈ  ਡਾਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਐਪੀਡੀਮਾਲੋਸਿਟ ਨੇ ਦੱਸਿਆ ਕਿ ਹਾਈ ਪਰਟੈਂਸ਼ਨ ਦਾ ਕੋਈ ਲੱਛਣ ਸਾਹਮਣੇ ਨਹੀਂ ਆਉਦਾ ਹੈ ਇਸ ਨਾਲ ਹਾਰਟ ਅਟੈਕ ਕਿਡਨੀ ਫੇਲ  ਅੱਧਰੰਗ ਵਰਗੇ ਰੋਗ ਹੋ ਸਕਦੇ ਹਨਇਸ ਲਈ ਹਰੇਕ ਵਿਅਕਤੀ ਨੂੰ ਬਲੱਡ ਪ੍ਰੈਸਰ ਚੈਕ ਅਪ ਕਰਵਾਉਦੇ ਰਹਿਣਾ ਚਾਹੀਦਾ ਹੈ  ਡਾਅਰਵਿੰਦ ਕੁਮਾਰ ਮਨਚੰਦਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਜੰਕ ਫੂਡ ਨਹੀਂ ਖਾਣਾ ਚਾਹੀਦਾ ਹਰੀ ਸਬਜੀਆਂ ਅਤੇ ਫਲ ਜ਼ਿਆਦਾ ਖਾਣਾ ਚਾਹੀਦਾ ਹੈ  ਉਨ੍ਹਾਂ ਅੱਗੇ ਦੱਸਿਆ ਕਿ ਪੂਰੇ ਦਿਨ ਵਿੱਚ ਪੰਜ ਗ੍ਰਾਮ ਨਮਕ  (ਇਕ ਚਮਚ ) ਖਾਣਾ ਚਾਹੀਦਾ ਹੈ  ਜਿੰਨਾ ਲੋਕਾਂ ਨੂੰ ਬਲੱਡ ਪ੍ਰੈਸਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਘੱਟ ਸੋਡੀਅਮ ਵਾਲੇ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ  ਹਰੇਕ ਵਿਅਕਤੀ ਨੂੰ ਸੈਰ ਕਸਰਤ ਕਰਨੀ ਚਾਹੀਦੀ ਹੈ  ਇਸ ਸਮੇਂ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ  ਤੋਂ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਹਾਈ ਪਰਟੈਂਸ਼ਨ ਤੇ ਸਪੀਚ ਕਰਵਾਈ ਗਈ  ਇਸ ਮੌਕੇ  ਮਮਤਾ ਵਾਸੂਦੇਵ ਨਰਿੰਦਰ ਸਿੰਘ , ਦਵਿੰਦਰ ਸਿੰਘਆਈ .ਐਚ.ਸੀ.ਆਈਜ਼ਿਲ੍ਹਾ ਇੰਚਾਰਜ  ਸੰਜੀਵ ਡੋਗਰਾ ਐਫ.ਐਲ..ਐਨ.ਸੀ.ਡੀ., ਸ੍ਰੀਮਤੀ ਗੁਰਿੰਦਰ ਕੌਰ ਡਿਪਟੀ ਐਮ..ਆਈ.. , ਸ੍ਰੀ ਹਰਦੀਪ ਸਿੰਘ ਬੀ... , ਆਸਾ ਵਰਕਰ , ...ਫੀਮੇਲ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਹੋਈਆਂ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments