spot_img
Homeਮਾਝਾਗੁਰਦਾਸਪੁਰਅੰਤਰਰਾਸ਼ਟਰੀ ਯੋਗਾ ਦਿਵਸ ਸੰਬੰਧੀ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਅਗਵਾਈ ਵਿਚ ਸਰਹੱਦੀ...

ਅੰਤਰਰਾਸ਼ਟਰੀ ਯੋਗਾ ਦਿਵਸ ਸੰਬੰਧੀ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਅਗਵਾਈ ਵਿਚ ਸਰਹੱਦੀ ਕਲੱਬ ਵੱਲੋਂ ਕੈਂਪ ਆਯੋਜਿਤ

ਬਟਾਲਾ 14 ਮਈ (ਸਲਾਮ ਤਾਰੀ) – ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਯੂਥ ਅਫ਼ਸਰ ਸ੍ਰੀ ਰਾਕੇਸ਼ ਦੀ ਅਗਵਾਈ ਵਿਚ ਸਰਹੱਦੀ ਸਪੋਰਟਸ ਅਤੇ ਵੈੱਲਫੇਅਰ ਕਲੱਬ ਬਟਾਲਾ ਵੱਲੋਂ ਨਜ਼ਦੀਕੀ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਿਖੇ ਇਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ। ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਇਸ ਯੋਗਾ ਕੈਂਪ ਵਿਚ ਵੱਖ ਵੱਖ ਪਿੰਡਾਂ ਤੋਂ ਨੌਜਵਾਨਾਂ ਨੇ ਵੱਡੀ ਤਾਦਾਦ ਵਿਚ ਹਿੱਸਾ ਲਿਆ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਿਖਿਅਤ ਕਰਦਿਆਂ ਯੋਗਾ ਗੁਰੂ ਸ੍ਰੀ ਸੁਨੀਲ ਨੇ ਸਾਰੇ ਯੋਗ ਆਸਨਾਂ ਦੀ ਵਧੀਆ ਢੰਗ ਨਾਲ ਸਿਖਲਾਈ ਦਿੱਤੀ।

ਯੋਗਾ ਗੁਰੂ ਨੇ ਨੌਜਵਾਨ ਨੂੰ ਹਰ ਯੋਗਾ ਆਸਨ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਅਸੀਂ ਯੋਗ ਆਸਨਾਂ ਅਤੇ ਸਹੀ ਖਾਣ-ਪੀਣ ਨਾਲ ਬਿਮਾਰੀਆਂ ਤੋਂ ਬਚਾਅ ਕਰਕੇ ਨਿਰੋਗ ਅਤੇ ਸਿਹਤਮੰਦ ਜ਼ਿੰਦਗੀ ਮਾਣ ਸਕਦੇ ਹਾਂ। ਸ੍ਰੀ ਸੁਨੀਲ ਨੇ ਦੱਸਿਆ ਕਿ ਯੋਗਾ ਸਭ ਤਰਾਂ੍ਹ ਦੀਆਂ ਬਿਮਾਰੀਆਂ ਤੋਂ ਬਚਣ ਲਈ ਅਤਿ ਉੱਤਮ ਕਸਰਤ ਵਿਧੀ ਹੈ ਅਤੇ ਯੋਗਾ ਕਰਨ ਨਾਲ ਸਰੀਰ ਨੂੰ ਨਵੀਂ ਊਰਜਾ ਮਿਲਦੀ ਹੈ। ਉਨਾਂ੍ਹ ਨੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਹਰ ਰੋਜ਼ ਯੋਗ ਕਰਨ ਲਈ ਵੀ ਪ੍ਰੇਰਿਆ। ਉਨਾਂ੍ਹ ਕਿਹਾ ਕਿ ਵਧ ਰਹੇ ਰੋਗਾਂ ਅਤੇ ਕੋਵਿਡ ਤੋਂ ਬਚਾਅ ਲਈ ਸਰੀਰ ਦੀ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਜਿਸ ਵਿੱਚ ਯੋਗਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਇਸ ਕੈਂਪ ਵਿੱਚ ਨੌਜਵਾਨਾਂ ਨੇ ਵੀ ਬਹੁਤ ਰੁਚੀ ਲਈ ਅਤੇ ਕੈਂਪ ਦੌਰਾਨ ਖ਼ੂਬ ਆਨੰਦ ਮਾਣਿਆ। ਇਸ ਇਸ ਮੌਕੇ ਯੋਗਾ ਕੈਂਪ ਦਾ ਹਿੱਸਾ ਬਣੇ ਸਰਹੱਦੀ ਕਲੱਬ ਦੇ ਚੇਅਰਮੈਨ ਤੇਜਪ੍ਰਤਾਪ ਸਿੰਘ ਕਾਹਲੋਂ, ਚੀਮਾ ਹਾਕੀ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਧਾਲੀਵਾਲ, ਉੱਘੇ ਸਮਾਜ ਸੇਵੀ ਰਤਨ ਨਾਲ ਬਟਵਾਲ, ਸੈਕਟਰ ਅਫ਼ਸਰ ਜਸਬੀਰ ਸਿੰਘ, ਅਮਰਿੰਦਰ ਸਿੰਘ ਰਿਆੜ, ਕਲੱਬ ਦੇ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਕਾਹਲੋਂ, ਐਨ ਵਾਈ ਐੱਸ ਮਨਪ੍ਰੀਤ ਕੌਰ, ਪ੍ਰਭਦੀਪ ਕੌਰ ਨੇ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਦੂਰ ਰਹਿ ਕੇ ਯੋਗ ਵਿਧੀ ਅਪਣਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਯੋਗਾ ਨਾਲ ਜਿੱਥੇ ਸਰੀਰਕ ਤੰਦਰੁਸਤੀ ਮਿਲਦੀ ਹੈ ਉਥੇ ਇਸ ਨਾਲ ਯੋਗਾ ਕਰਨ ਵਾਲਾ ਵਿਅਕਤੀ ਅਤੇ ਨੌਜਵਾਨ ਮਾਨਸਿਕ ਤੌਰ ਤੇ ਬਹੁਤ ਹੀ ਮਜ਼ਬੂਤ ਹੋ ਜਾਂਦਾ ਹੈ। ਇਸ ਉਪਰੰਤ ਉਨ੍ਹਾਂ ਨੇ ਯੋਗ ਗੁਰੂ ਸ੍ਰੀ ਸੁਨੀਲ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments