spot_img
Homeਮਾਝਾਗੁਰਦਾਸਪੁਰਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਜੱਚਾ ਬੱਚਾ ਸਿਹਤ ਵਿੰਗ ਸੀ.ਐੱਚ ਸੀ ਭਾਮ ਦਾ...

ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਜੱਚਾ ਬੱਚਾ ਸਿਹਤ ਵਿੰਗ ਸੀ.ਐੱਚ ਸੀ ਭਾਮ ਦਾ ਦੌਰਾ ਕੀਤਾ ਗਿਆ


14ਮਈ ਹਰਚੋਵਾਲ( ਸੁਰਿੰਦਰ ਕੌਰ ) ਆਮ ਜਨਤਾ ਨੂੰ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਮਿਲੇ ਇਸੇ ਉਦੇਸ਼ ਹਿਤ ਸੀ ਐੱਚ ਸੀ ਭਾਮ ਵਿਖੇ ਮਾਣਯੋਗ ਡਾਇਰੈਕਟਰ ਸਿਹਤ ਸੇਵਾਵਾਂ ਡਾਕਟਰ ਆਰੀਤ ਕੌਰ ਵਲੋਂ ਜੱਚਾ ਬੱਚਾ ਸਿਹਤ ਵਿੰਗ ਭਾਮ ਦਾ ਦੌਰਾ ਕੀਤਾ ਗਿਆ। ਜਿਸ ਵਿਚ ਨਾ ਕੇਵਲ ਰਿਪਰਟਸ ਪੁੱਛੀਆਂ ਗਈਆਂ ਬਲਕਿ ਨਾਲ ਹੀ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਮੌਕੇ ਤੇ ਲੇਬਰ ਰੂਮ, ਵਾਰਡ,ਥੀਏਟਰ ਵੀ ਦੇਖੇ ਗਏ। ਨਸ਼ੇ ਵਿਚ ਫਸੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਓਟ ਕਲੀਨਿਕ ਦਾ ਦੌਰਾ ਕੀਤਾ ਗਿਆ ਅਤੇ ਤਸੱਲੀਬਖਸ਼ ਪਾਇਆ ਗਿਆ।ਇੱਸ ਮੌਕੇ ਤੇ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਵੀ ਓਹਨਾ ਨਾਲ ਰਹੇ। ਡਾਇਰੈਕਟਰ ਡਾਕਟਰ ਆਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਸੁਵਿਧਾਵਾਂ ਪ੍ਰਦਾਨ ਕਰਨਾ ਹੈ ਜਿਸ ਲਈ ਸਾਡਾ ਸਟਾਫ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿੰਦਾ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਪਿੰਡਾਂ ਵਿਚ ਹੈਲਥ ਅਤੇ ਵੈਲਨਸ ਸੈਂਟਰ ਖੋਲ੍ਹੇ ਗਏ ਹਨ ਜਿਥੇ ਕਮਿਉਨਿਟੀ ਹੈਲਥ ਅਫਸਰ ਦੀ ਨਿਯੁਕਤੀ ਕੀਤੀ ਗਈ ਹੈ। ਓਹਨਾ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਤੋਂ ਸਿਹਤ ਸੁਵਿਧਾਵਾਂ ਦਾ ਲਾਭ ਲੈਣ। ਫੀਲਡ ਪੱਧਰ ਤੇ ਹੈਲਥ ਅਤੇ ਵੈਲਨਸ ਸੈਂਟਰ ਬਸਰਾਵਾਂ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਜੱਚਾ ਬੱਚਾ ਸੰਭਾਲ ਪ੍ਰੋਗਰਾਮ ਦੀ ਜਾਂਚ ਕੀਤੀ ਗਈ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ, ਐਸ ਐੱਮ ਓ ਡਾਕਟਰ ਜਤਿੰਦਰ ਸਿੰਘ ਗਿੱਲ, ਡਾਕਟਰ ਅੰਕੁਰ, ਡਾਕਟਰ ਸ਼ੈਲਜਾ, ਡਾਕਟਰ ਮੋਹਪ੍ਰੀਤ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਰਮਨੀਤ, ਜਿਲਾ ਪ੍ਰੋਗਰਾਮ ਅਫਸਰ ਗੁਰਪ੍ਰੀਤ ਸਿੰਘ , ਬੀ ਈ ਈ ਸੁਰਿੰਦਰ ਕੌਰ, ਰਵਿੰਦਰ ਕੌਰ ਨਰਸਿੰਗ ਸਿਸਟਰ, ਅਨਿਲ ਕੁਮਾਰ ਕੌਂਸਲਰ, ਜਸਬੀਰ ਸਿੰਘ ਐਲ ਟੀ, ਹਰਭਜਨ ਕੌਰ ਐਲ ਐੱਚ ਵੀ, ਸੀ ਐੱਚ ਓ ਅਨਿਤਾ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments