spot_img
Homeਮਾਝਾਗੁਰਦਾਸਪੁਰਪਿੰਡ ਕਾਹਲਵਾਂ ਵਿਖੇ ਪੇਂਡੂ ਸਿਹਤ ਅਤੇ ਸਫਾਈ ਕਮੇਟੀ ਦੀ ਮੀਟਿੰਗ ਸਮੇਂ ਪੀਅਰ...

ਪਿੰਡ ਕਾਹਲਵਾਂ ਵਿਖੇ ਪੇਂਡੂ ਸਿਹਤ ਅਤੇ ਸਫਾਈ ਕਮੇਟੀ ਦੀ ਮੀਟਿੰਗ ਸਮੇਂ ਪੀਅਰ ਐਜੁਕੈਟਰ ਦੀ ਚੋਣ

13ਮਈ ,ਹਰਚੋਵਾਲ(ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ, ਰਾਸ਼ਟਰੀ ਕਿਸ਼ੋਰ ਸਵਾਸਥਯਾ ਕਾਰ੍ਯਕਾਰਮ ਨੋਡਲ ਅਫਸਰ ਡਾਕਟਰ ਭਾਵਨਾ ਦੀ ਯੋਗ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਮਾਰਗਦਰਸ਼ਨ ਹੇਠ ਬਲਾਕ ਭਾਮ ਅਧੀਨ ਆਉਂਦੇ ਪਿੰਡ ਕਾਹਲਵਾਂ ਵਿਖੇ ਪੀਅਰ ਐਜੁਕੈਟਰਾਂ ਦੀ ਚੋਣ ਕਰਕੇ ਸਰਕਾਰੀ ਸਕੂਲ ਕਾਹਲਵਾਂ ਵਿਖੇ ਪੇਂਡੂ ਸਿਹਤ ਅਤੇ ਖੁਰਾਕ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਿਸ਼ੋਰ ਕਿਸ਼ੋਰੀਆਂ ਦੀ ਸਿਹਤ ਸੰਭਾਲ ਸਬੰਧੀ ਪੀ ਐਚ ਸੀ ਪੱਧਰ ਤੇ ਉਮੰਗ ਕਲੀਨਿਕ ਖੋਲ੍ਹੇ ਗਏ ਹਨ ਅਤੇ ਪਿੰਡ ਪੱਧਰ ਤੇ ਪੀਅਰ ਐਜੁਕੈਟਰਾਂ ਦੀ ਚੋਣ ਕੀਤੀ ਗਈ ਹੈ। ਜਿੰਨਾ ਦਾ ਮੁੱਖ ਮੰਤਵ ਕਿਸ਼ੋਅਵਸਥਾ ਦੌਰਾਨ ਹੁੰਦੇ ਸ਼ਰੀਰਕ ਬਦਲਾਵ,ਸੰਤੁਲਿਤ ਆਹਾਰ, ਮੁੰਡੇ ਕੁੜੀਆਂ ਵਿਚ ਖੂਨ ਦੀ ਮਾਤਰਾ, ਪੜਾਈ ਦੀ ਮਹੱਤਤਾ, ਨਸ਼ੇ ਦਾ ਪ੍ਰਕੋਪ ਆਦਿ ਵਿਸ਼ਿਆਂ ਤੇ ਆਪਸੀ ਵਿਚਾਰ ਵਟਾਂਦਰਾ ਕਰਦੇ ਹੋਏ ਸਿਹਤ ਸਕੀਮਾਂ ਦਾ ਲਾਭ ਲੈਣਾ। ਇਸ ਮੌਕੇ ਤੇ ਚੋਣ ਕੀਤੇ ਗਏ ਪੀਅਰ ਐਜੁਕੈਟਰਾਂ ਨੂੰ ਮੌਕੇ ਤੇ ਡਾਇਰੀਆਂ ਵੰਡ ਕਿ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਸਕੂਲ ਪ੍ਰਿੰਸੀਪਲ ਸਤਿੰਦਰ ਸਿੰਘ ਧਾਲੀਵਾਲ ਅਤੇ ਸਰਪੰਚ ਸਾਹਿਬ ਸੁਲੱਖਣ ਮਸੀਹ ਵਲੋਂ ਸਿਹਤ ਵਿਭਾਗ ਨੂੰ ਹਰ ਮੌਕੇ ਤੇ ਸਾਥ ਦੇਣ ਲਈ ਵਚਨਬੱਧਤਾ ਦਰਸ਼ਾਈ ਗਈ। ਇਸ ਮੌਕੇ ਤੇ ਪ੍ਰਿੰਸੀਪਲ ਸਤਿੰਦਰ ਸਿੰਘ ਧਾਲੀਵਾਲ , ਬੀ ਈ ਈ ਸੁਰਿੰਦਰ ਕੌਰ, ਐਲ ਐੱਚ ਵੀ ਹਰਭਜਨ ਕੌਰ, ਐਲ ਐੱਚ ਵੀ ਰਾਜਵਿੰਦਰ ਕੌਰ, ਸੀ ਐੱਚ ਓ ਰਣਜੀਤ ਕੌਰ, ਸੁਖਜਿੰਦਰ ਕੌਰ ਏ ਐਨ ਐੱਮ , ਕੁਲਦੀਪ ਸਿੰਘ ਹੈਲਥ, ਮਕਬੂਲ ਮਸੀਹ, ਯਾਕੂਬ ਮਸੀਹ, ਜਗੀਰ ਕੌਰ ਆਂਗਣਵਾੜੀ ਜਸਵਿੰਦਰ ਕੌਰ ਆਂਗਣਵਾੜੀ, ਕੁਲਵਿੰਦਰ ਕੌਰ,ਸੁਨੀਤਾ,ਰੇਚਲ ਆਸ਼ਾ ,ਰਾਜ ਆਸ਼ਾ, ਸਮਰੇਸ਼ ਬਾਲੀ ਅਤੇ ਸਮੂਹ ਪੀਅਰ ਐਜੁਕੈਟਰ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments