ਗੁਰਦਾਸਪੁਰ , 11 ਮਈ (ਸਲਾਮ ਤਾਰੀ) ਜ਼ਿਲ੍ਹਾ ਰੋਜਗਾਰ ਅਫ਼ਸਰ ਪ੍ਰਸੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਦਫ਼ਤਰ ਗੁਰਦਾਸਪੁਰ ਵਿਖੇ ਅੱਜ ਪਲੇਸਮੈਂਟ ਕੈਂਪ ਲਗਾਇਆ ਗਿਆ । ਪਲੇਸਮੈਂਟ ਕੈਂਪ ਦੌਰਾਨ ਮਹਿੰਦਰਾ ਕੰਪਨੀ ਨੇ ਸਮੂਲੀਅਤ ਕੀਤੀ । ਕੰਪਨੀ ਵੱਲੋਂ ਸੈਲਜ ਐਗਜੈਕਟਿਵ ਦੀ ਭਰਤੀ ਲਈ ਕੰਪਨੀ ਦੇ ਅਧਿਕਾਰੀ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਹੋਏ ।
ਮਹਿੰਦਰਾ ਕੰਪਨੀ ਵੱਲੋਂ ਯੋਗਤਾ ਦਸਵੀਂ ਪਾਸ ਦੇ ਬਿਨੈਕਾਰਾਂ ਦੀ ਚੋਣ ਕੀਤੀ ਜਾਣੀ ਸੀ । ਪਲੇਸਮੈਂਟ ਕੈਂਪ ਦੌਰਾਨ 22 ਬਿਨੈਕਾਰ ਹਾਜ਼ਰ ਹੋਏ । ਕੰਪਨੀ ਦੇ ਅਧਿਕਾਰੀ ਸੁਖਵਿੰਦਰਜੀਤ ਸਿੰਘ ਨੇ ਮੇਲੇ ਵਿੱਚ ਹਾਜ਼ਰ ਹੋਣ ਵਾਲੇ ਬਿਨੈਕਾਰਾਂ ਦੀ ਇੰਟਰਵਿਉ ਲਈ ਗਈ ਇੰਟਰਵਿਉ ਲੈਣ ਉਪਰੰਤ 14 ਬਿਨੈਕਾਰਾਂ ਦੀ ਚੋਣ ਕੀਤੀ ਗਈ ਅਤੇ ਚੁਣੇ ਗਏ ਬਿਨੈਕਾਰਾਂ ਨੂੰ ਮੌਕੇ ਤੇ ਹੀ ਆਫ਼ਰ ਲੈਟਰ ਵੰਡੇ ਗਏ ।
ਕੈਪਸ਼ਨ :- ਜ਼ਿਲ੍ਹਾ ਰੋਜਗਾਰ ਦਫ਼ਤਰ ਵਿਖੇ ਲੱਗੇ ਪਲੇਸਮੈਂਟ ਕੈਂਪ ਦਾ ਦ੍ਰਿਸ਼