spot_img
Homeਮਾਝਾਗੁਰਦਾਸਪੁਰਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

ਮਮਤਾ ਦਿਵਸ ਮੌਕੇ ਪ੍ਰਦਾਨ ਕੀਤੀਆਂ ਜੱਚਾ- ਬੱਚਾ ਸਿਹਤ ਸੁਵਿਧਾਵਾਂ

 

11ਮਈ ,ਹਰਚੋਵਾਲ(ਸੁਰਿੰਦਰ ਕੌਰ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿਚ ਮਮਤਾ ਦਿਵਸ ਕੀਤਾ ਗਿਆ ਜਿਸ ਵਿਚ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਪਿੰਡ ਔਲਖ ਕਲਾਂ ਵਿਚ ਲੱਗੇ ਮਮਤਾ ਦਿਵਸ ਦੇ ਸੈਸ਼ਨ ਦੌਰਾਨ ਛੋਟੇ ਬੱਚਿਆਂ ਨੂੰ 10 ਮਾਰੂ ਬਿਮਾਰੀਆਂ ਤੋਂ ਬਚਾਅ ਕਰਦੇ ਟੀਕੇ ਲਗਾਏ ਗਏ। ਮੌਕੇ ਤੇ ਬੋਲਦਿਆਂ ਸੀ ਐੱਚ ਓ ਸਿਮਰਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲਾਭ ਦੇਣ ਹਿਤ ਪਿੰਡਾਂ ਵਿਚ ਹੀ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਨਾਲ ਹੀ ਜੱਚਾ ਬੱਚਾ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਗਾਰਭਵਤੀਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਨਾਲ ਹੀ ਹਰੇਕ ਸਿਹਤ ਸਕੀਮ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸੀ ਐਚ ਓ ਸਿਮਰਨ, ਏ ਐਨ ਐਮ ਸਰਬਜੀਤ ਕੌਰ, ਹੈਲਥ ਵਰਕਰ ਪਰਜੀਤ ਸਿੰਘ ਸਮੂਹ ਆਸ਼ਾ ਵਰਕਰ ਅਤੇ ਪਿੰਡ ਦੇ ਲੋਕ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments