spot_img
Homeਮਾਝਾਗੁਰਦਾਸਪੁਰਨਾਲੇ ਦੀ ਬੂਟੀ ਅਤੇ ਦਲਦਲ ਵਿਚ ਫਸ ਕੇ ਗੁੱਜਰ ਪਰਿਵਾਰ ਦੀਆਂ 70...

ਨਾਲੇ ਦੀ ਬੂਟੀ ਅਤੇ ਦਲਦਲ ਵਿਚ ਫਸ ਕੇ ਗੁੱਜਰ ਪਰਿਵਾਰ ਦੀਆਂ 70 ਮੱਝਾਂ ਦੀ ਹੋਈ ਮੌਤ

ਕਾਦੀਆਂ 9 ਮਈ (ਸਲਾਮ ਤਾਰੀ)

ਜਿਲੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸਿੰਘਪੁਰਾ ਨੇੜੇ ਗੁੱਜਰਾਂ ਦੀਆਂ 70 ਦੇ ਕਰੀਬ ਮੱਝਾਂ ਸਕੀ ਨਾਲੇ ਦੇ ਪਾਣੀ ਵਿਚ ਡੁੱਬ ਕੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ,,,,,,ਇਸ ਘਟਨਾ ਦੇ ਨਾਲ ਪੀੜਤ ਗੁੱਜਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਪੀੜਤ ਲਈ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ,ਪੁਲਿਸ ਘਟਨਾ ਦੀ ਤਫਤੀਸ਼ ਵਿੱਚ ਜੁਟੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀਡ਼ਤ ਗੁੱਜਰ ਮੰਨੂ ਪੁੱਤਰ ਸਾਹੀਆ ਨੇ ਦੱਸਿਆ ਕਿ ਉਹ ਅੱਜ ਆਪਣੀਆਂ 70 ਦੇ ਕਰੀਬ ਮੱਝਾਂ ਜਿਨ੍ਹਾਂ ਵਿਚ ਕੁਝ ਬਛੜੇ ਵੀ ਸਨ ਡੇਰਾ ਬਾਬਾ ਨਾਨਕ ਤੋਂ ਪਿੰਡ ਹਰਦਰਵਾਲ ਵਿਖੇ ਲੈ ਕੇ ਜਾ ਰਹੇ ਸਨ ਜਦ ਉਹ ਪਿੰਡ ਸਿੰਘਪੁਰਾ ਨੇੜੇ ਪੁੱਜੇ ਤਾਂ ਗਰਮੀ ਹੋਣ ਕਾਰਨ ਮੱਝਾਂ ਪਾਣੀ ਪੀਣ ਲਈ ਇਲਾਕੇ ਵਿਚੋਂ ਗੁਜ਼ਰਦੇ ਸ਼ੱਕੀ ਨਾਲੇ ਦੇ ਪੁਲ ਥੱਲੇ ਖੜ੍ਹੇ ਪਾਣੀ ਵਿੱਚ ਵੜ ਗਈਆਂ ਜਦ ਹੌਲੀ ਹੌਲੀ ਸਾਰੀਆਂ ਮੱਝਾਂ ਪਾਣੀ ਵਿੱਚ ਵੜ ਗਈਆਂ ਤਾਂ ਪੁਲ ਬਹੁਤ ਨੀਵਾਂ ਸੀ ਅਤੇ ਸਕੀ ਨਾਲੇ ਵਿਚ ਬੂਟੀ ਤੇ ਦਲ ਦਲ ਬਹੁਤ ਜ਼ਿਆਦਾ ਹੋਣ ਕਾਰਨ ਸਾਰੀਆਂ ਮੱਝਾਂ ਹੌਲੀ ਹੌਲੀ ਬੂਟੀ ਤੇ ਦਲ ਦਲ ਵਿੱਚ ਫ਼ਸ ਗਈਆਂ। ਉਨ੍ਹਾਂ ਦੱਸਿਆ ਕਿ ਜਦ ਅਸੀਂ ਇਨ੍ਹਾਂ ਮੱਝਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦਲਦਲ ਤੇ ਬੂਟੀ ਜ਼ਿਆਦਾ ਹੋਣ ਕਾਰਨ ਮੱਝਾਂ ਨੂੰ ਬਾਹਰ ਕੱਢਣਾ ਔਖਾ ਹੋ ਗਿਆ ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਜਦ ਟਰੈਕਟਰ ਪਾ ਪਾ ਕੇ ਮੱਝਾਂ ਨੂੰ ਬਾਹਰ ਕੱਢਿਆ ਗਿਆ ਤਾਂ ਏਨੀ ਦੇਰ ਤਕ ਮੱਝਾਂ ਬੇਹੋਸ਼ ਹੋ ਕੇ ਮਰ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਸਾਡਾ ਰੋਜ਼ੀ ਰੋਟੀ ਦਾ ਗੁਜ਼ਾਰਾ ਹੀ ਇਨ੍ਹਾਂ ਮੱਝਾਂ ਦੇ ਦੁੱਧ ਤੋਂ ਚੱਲਦਾ ਆ ਰਿਹਾ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਜਿਸ ਕਰ ਕੇ ਅਸੀਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਾਂ ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਕੋਲੋਂ ਮੰਗ ਕਰਦਿਆਂ ਹੋਇਆਂ ਕਿਹਾ ਕਿ ਸਾਡਾ ਰੋਜ਼ੀ ਰੋਟੀ ਕਮਾਉਣ ਦਾ ਹੋਰ ਕੋਈ ਵੀ ਜਰੀਆ ਨਹੀਂ ਹੈ ਉਨ੍ਹਾਂ ਮੰਗ ਕੀਤੀ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੇ ਤੇ ਦੁਬਾਰਾ ਰੋਜ਼ੀ ਰੋਟੀ ਕਮਾਉਣ ਦੇ ਯੋਗ ਹੋ ਸਕੀਏ

ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਸ਼ੱਕੀ ਦਾ ਪੁਲ ਬਹੁਤ ਨੀਵਾਂ ਹੈ ਤੇ ਜਿਸ ਦੀ ਸਫ਼ਾਈ ਨੂੰ ਵੀ ਬਹੁਤ ਦੇਰ ਹੋ ਚੁੱਕੀ ਹੈ ਜਿਸ ਕਰਕੇ ਇਸ ਪੁਲ ਥੱਲੇ ਬੂਟੀ ਤੇ ਦਲਦਲ ਬਹੁਤ ਜ਼ਿਆਦਾ ਬਣ ਚੁੱਕੀ ਹੈ ਜਿਸ ਕਰਕੇ ਮਹਿਕਮੇ ਦੀ ਅਣਗਹਿਲੀ ਕਾਰਨ ਇਨ੍ਹਾਂ ਮੱਝਾਂ ਦਾ ਨੁਕਸਾਨ ਹੋਇਆ ਹੈ ਸਥਾਨਕ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਡਰੇਨ ਸਕੀ ਡਰੇਨ ਦੀ ਸਫ਼ਾਈ ਕੀਤੀ ਜਾਵੇ ਤਾਂ ਜੋ ਬਾਰਸ਼ਾਂ ਦੌਰਾਨ ਹੋਰ ਕਿਸੇ ਦਾ ਨੁਕਸਾਨ ਹੋਣੋਂ ਬਚ ਸਕੇ।

ਓਥੇ ਹੀ ਪੁਲਿਸ ਅਧਿਕਾਰੀ ਜਗਤਾਰ ਸਿੰਘ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਇਸ ਘਟਨਾ ਨਾਲ ਪੀੜਤ ਗੁੱਜਰ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments