spot_img
Homeਮਾਝਾਗੁਰਦਾਸਪੁਰਮਾਂ ਦਿਵਸ” ਵਜੋਂ ਮਨਾਇਆ

ਮਾਂ ਦਿਵਸ” ਵਜੋਂ ਮਨਾਇਆ

ਬਟਾਲਾ, 7 ਮਈ  (ਸਲਾਮ ਤਾਰੀ)  ਮਈ ਦੇ ਦੂਜੇ ਐਤਵਾਰ ਨੂੰ ਭਾਰਤ ਵਿੱਚ “ਮਾਂ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ਐਤਵਾਰ, 8 ਮਈ ਨੂੰ ਮਨਾਇਆ ਜਾਵੇਗਾ ਇਸੇ ਸਬੰਧੀ ਸਥਾਨਿਕ ਫਾਇਰ ਅਤੇ ਸੇਫਟੀ ਇੰਸੀਚਿਊਟ ਵਿਖੇ ਇਕ ਸਾਦਾ ਤੇ ਪ੍ਰਭਾਵਸਾਂਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ । ਇਸ ਸਮਾਰੋਹ ਵਿਚ ਮਹਿਮਾਨ ਵਜੋ ਹਰਬਖਸ਼ ਸਿੰਘ, ਪੰਜਾਬ ਅੰਬੈਸਡਰ ਜ਼ੋਨ4ਸਲੂਸ਼ਨ-ਨਵੀ ਦਿੱਲੀ ਤੇ ਪ੍ਰੋਫ: ਜਸਬੀਰ ਸਿੰਘ, ਰਾਘਵ ਗੁਪਤਾ ਦੇ ਨਾਲ ਹਰਪੀ੍ਰਤ ਸਿੰਘ, ਰਜਿੰਦਰ ਸਿੰਘ, ਅੰਮ੍ਰਿਤਪਾਲ ਕੌਰ, ਮਨਜਿੰਦਰ ਕੌਰ, ਸਿਮਰਨਜੀਤ ਕੌਰ ਤੇ ਵਿਿਦਆਰਥੀ ਸ਼ਾਮਲ ਹੋਏ।
ਇਸ ਮੌਕੇ ਗੁਰਬਾਣੀ ਦੀਆਂ ਉਦਾਹਣਾਂ ਦੇਂਦੇ ਹੋਏ ਹਰਬਖਸ਼ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾਂ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਹਰ ਰੋਜ਼ ਹੀ ਮਾਂ ਦਿਵਸ ਵਜੋ ਮਨਾਉਣਾ ਚਾਹੀਦਾ ਹੈ ਭਾਵੇਂ ਇਹ ਮਾਂ ਦਿਵਸ ਨਾ ਵੀ ਹੋਵੇ । ਹਮੇਸ਼ਾ ਆਪਣੀਆਂ ਮਾਵਾਂ ਲਈ ਪਿਆਰ, ਭਾਵਨਾ ਅਤੇ ਸਤਿਕਾਰ ਬਣਾਈ ਰਖੱਣਾ ਚਾਹੀਦਾ ਹੈ । ਇਸ ਤੋ ਅਗੇ “ਵਿਿਲਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ” ਬਾਰੇ ਵੀ ਜਾਣਕਾਰੀ ਦਿੱਤੀ ।
ਇਸ ਮੌਕੇ ਪ੍ਰੋਫ: ਜਸਬੀਰ ਸਿੰਘ ਨੇ ਕਿਹਾ ਕਿ ਮਾਂ ਹੀ ਬੱਚੇ ਦੀ ਪਹਿਲੀ ਅਧਿਆਪਕਾ ਹੁੰਦੀ ਹੈ ਅਤੇ ਸਾਰੇ ਗੁਣਾਂ ਦੀ ਮੂਰਤ ਹੁੰਦੀ ਹੈ। ਉਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਪਿਆਰ ਕਰਨ, ਸਤਿਕਾਰ ਦੇਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਅਤੇ ਹਮੇਸ਼ਾ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿਣ ਲਈ ਵੀ ਪ੍ਰੇਰਿਤ ਕੀਤਾ ।
ਇਸ ਤੋ ਅਗੇ ਰਘਵ ਗੁਪਤਾ ਨੇ ਕਿਹਾ ਕਿ ਪ੍ਰਮਾਤਮਾ ਇਨ੍ਹਾਂ ਸਾਰੇ ਵਿਿਦਆਰਥੀਆਂ ਨੂੰ ਤਰੱਕੀ ਦੇਵੇ ਅਤੇ ਇਹਨਾਂ ਨੂੰ ਦਾ ਉੱਜਵਲ ਭਵਿੱਖ ਪ੍ਰਦਾਨ ਕਰੇ।
ਇਸ ਮੌਕੇ ਨੇਹਾ, ਰੋਜ਼ੀ, ਤਰਨਪੀ੍ਰਤ ਕੌਰ, ਮਨਜੀਤ ਕੌਰ ਤੇ ਗੁਰਸਿਮਰਨ ਕੌਰ ਵਲੋਂ ਉਤਸ਼ਾਹ ਨਾਲ ਮਾਂ ਦੀ ਮਹੱਹਤਾ ਨਾਲ ਸੰਬਧਤ ਵਿਲੱਖਣ ਅੰਦਾਜ਼ ਵਿਚ ਕਵਿਤਾਵਾਂ, ਵਿਚਾਰ ਤੇ ਭਾਸ਼ਣ ਦਿੱਤੇ, ਜਿਸ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ । ਵਿਿਦਆਰਥੀਆਂ ਵਲੋ ਮਾਂ ਦਿਵਸ ਨਾਲ ਸਬੰਧਤ ਪੋਸਟਰ ਵੀ ਬਣਾਏ ਗਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments