spot_img
Homeਮਾਝਾਗੁਰਦਾਸਪੁਰਕਾਦੀਆਂ ਪੁਲਸ ਨੇ ਦੋ ਵੱਖ ਵੱਖ ਮੁਜਰਿਮਾਂ ਕੋਲੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ...

ਕਾਦੀਆਂ ਪੁਲਸ ਨੇ ਦੋ ਵੱਖ ਵੱਖ ਮੁਜਰਿਮਾਂ ਕੋਲੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ

ਕਾਦੀਆਂ 7 ਮਈ (ਸਲਾਮ ਤਾਰੀ ) :- ਕਾਦੀਆਂ ਪੁਲਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ ਦੋ ਵੱਖ ਵੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਪੁਲੀਸ ਥਾਣਾ ਕਾਦੀਆਂ ਦੇ ਐਸਐਚਓ ਸ. ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲੀਸ ਥਾਣਾ ਕਾਦੀਆਂ ਦੀ ਪੁਲਸ ਪਾਰਟੀ ਹਰਚੋਵਾਲ ਰੋਡ ਸਵਾਮੀ ਵਿਵੇਕਾਨੰਦ ਚੋਂਕ ਲਾਗੇ ਪੁੱਜੀ ਤਾਂ ਪਿੰਡ ਭੰਗਵਾਂ ਵਾਲੀ ਸਾਈਡ ਤੋਂ ਇਕ ਮੋਨਾ ਨੌਜਵਾਨ ਲਖਬੀਰ ਸਿੰਘ ਪੁੱਤਰ ਢੂਡਾ ਰਾਮ ਵਾਸੀ ਬੋਹਰੀ ਸਾਹਿਬ ਪਿੰਡ ਬਸਰਾਵਾਂ ਕੋਲੋਂ ਤਲਾਸ਼ੀ ਲੈਣ ਤੇ ਬਿਨਾਂ ਲੇਬਲ ਚਿੱਟੇ ਰੰਗ ਦੀਆਂ ਖੁੱਲ੍ਹੀਆਂ 400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ । ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਇਹ ਗੋਲ੍ਹਿਆ ਮੈਂ ਵਿਕਰਮ ਸਿੰਘ ਪੁੱਤਰ ਗੁਰਮੁੱਖ ਸਿੰਘ ਪਿੰਡ ਥਿੰਦ ਧਾਰੀਵਾਲ ਕੋਲੋਂ ਖ਼ਰੀਦੀਆਂ ਹਨ ਅਤੇ ਜਦੋਂ ਪੁਲੀਸ ਨੇ ਵਿਕਰਮ ਸਿੰਘ ਨੂੰ ਪਿੰਡ ਥਿੰਦ ਧਾਰੀਵਾਲ ਤੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ ਹੋਰ 1400 ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਤੋਂ ਚਿੱਟੇ ਰੰਗ ਦੀਆਂ ਬਰਾਮਦ ਕੀਤੀਆਂ । ਐਸਐਚਓ ਸੁਖਰਾਜ ਸਿੰਘ ਨੇ ਅੱਗੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਨੂੰ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments