spot_img
Homeਮਾਝਾਗੁਰਦਾਸਪੁਰਬਲਾਕ ਭਾਮ ਵਿਖੇ ਵੱਖੋ ਵੱਖਰੇ ਸੇਸ਼ਨਾਂ ਦੌਰਾਨ 42 ਬੱਚਿਆਂ ਅਤੇ 11 ਗਰਭਵਤੀਆਂ...

ਬਲਾਕ ਭਾਮ ਵਿਖੇ ਵੱਖੋ ਵੱਖਰੇ ਸੇਸ਼ਨਾਂ ਦੌਰਾਨ 42 ਬੱਚਿਆਂ ਅਤੇ 11 ਗਰਭਵਤੀਆਂ ਦਾ ਟੀਕਾਕਰਨ ਕਰਕੇ ਕੀਤਾ ਗਿਆ ਮਿਸ਼ਨ ਇੰਦਰਧਾਨੁਸ਼

, ਹਰਚੋਵਾਲ 6ਮਈ -(ਸਲਾਮ ਤਾਰੀ)ਸਿਹਤ ਵਿਭਾਗ ਵੱਲੋਂ 2 ਤੋਂ 8ਮਈ ਤੱਕ ਮਿਸ਼ਨ ਇੰਦਰਧਨੁਸ਼ ਦੇ ਤੀਜੇ ਗੇੜ ਚਲ ਰਿਹਾ ਹੈ। ਜਿਸ ਵਿਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਿਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਹੋਵੇ ੳੁਨ੍ਹਾਂ ਦਾ ਟੀਕਾਕਰਨ ਕੀਤਾ ਗਿਆ ਅਤੇ ਗਰਭਵਤੀ ਜਿਸਦਾ ਟੀਕਾ ਨਾ ਲੱਗਾ ਹੋਵੇ ਉਹਨਾਂ ਤੱਕ ਪਹੁੰਚ ਕਿੱਤੀ ਗਈ।
ਸਿਵਲ ਸਰਜਨ ਗੁਰਦਾਸੁਰ ਡਾ ਵਿਜੇ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਅਰਵਿੰਦ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਬਲਾਕ ਭਾਮ ਦੇ ਲੈਫਟ ਆਊਟ ਅਤੇ ਡ੍ਰੌਪ ਆਊਟ ਬੱਚਿਆਂ ਦਾ ਟੀਕਾਕਰਨ ਕਰਕੇ ਮਿਸ਼ਨ ਇੰਦਰਧਨੁਸ਼ ਦਾ ਆਗਾਜ਼ ਕੀਤਾ ਗਿਆ। ਐਸ ਐਮ ਓ ਡਾਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੱਚਿਆਂ ਲਈ ਟੀਕਾਕਰਨ ਪ੍ਰੋਗਰਾਮ ਲਗਾਤਾਰ ਚਲਾਇਆ ਜਾਂਦਾ ਹੈ ਪਰ ਫੇਰ ਵੀ ਕੁਝ ਬੱਚੇ ਨਿਯਮਤ ਟੀਕਾਕਰਨ ਪ੍ਰੋਗਰਾਮ ਤੋਂ ਬਾਹਰ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਦੀ ਭਾਲ ਕਰਕੇ ਹਫ਼ਤੇ ਭਰ ਦੀ ਮੁਹਿੰਮ ਦੌਰਾਨ ਇਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਣਾ ਹੈ।
ਨੋਡਲ ਅਫਸਰ ਡਾਕਟਰ ਸੰਦੀਪ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਾਰੇ ਕਮਜ਼ੋਰ ਖੇਤਰਾਂ ਜਿਵੇਂ ਕਿ ਪਿੰਡਾਂ, ਇਲਾਕਾ ਜਿੱਥੇ ਮਜ਼ਦੂਰ ਰਹਿੰਦੇ ਹਨ, ਝੁੱਗੀਆਂ, ਝੁੱਗੀ-ਝੌਂਪੜੀਆਂ, ਪ੍ਰਵਾਸੀ ਮਜ਼ਦੂਰਾਂ, ਇੱਟਾਂ ਦੇ ਭੱਠਿਆਂ, ਪਥੇਰ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਹੋਰ ਖਿੱਲਰੀਆਂ ਥਾਵਾਂ ਦੇ ਬੱਚਿਆਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਸ ਇੰਦਰਧਨੁਸ਼ ਅਭਿਆਨ ਦੇ ਤਹਿਤ ਅਜਿਹੇ ਇਲਾਕਿਆਂ ਵਿੱਚ ਬੱਚਿਆਂ ਨੂੰ ਟੀਕਾਕਰਨ ਕਰਨ ਲਈ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ-ਸੈਂਟਰ ਇਸ ਮੈਗਾ ਡਰਾਈਵ ਲਈ ਤਿਆਰ ਹਨ। ਬਲਾਕ ਭਾਮ ਵਿਖੇ ਕੁੱਲ 11 ਸੈਸ਼ਨ ਲਗਾਉਣ ਦਾ ਟੀਚਾ ਉਲੀਕਿਆ ਗਯਾ ਹੈ ਜਿਸ ਵਿਚ 42 ਬੱਚੇ ਅਤੇ 11 ਗਰਭਵਤੀਆਂ ਨੂੰ 7 ਦਿਨਾਂ ਵਿਚ ਸੰਪੂਰਨ ਟੀਕਾਕਰਨ ਕੀਤਾ ਗਿਆ। ਇਸੇ ਲੜੀ ਹੇਠ ਅੱਜ ਪਿੰਡ ਭੇਟ ਦੀਆਂ ਝੁੱਗੀਆਂ, ਭਾਮ ਦਾ ਭੱਠੇ, ਵਾੜੇ ਪਿੰਡ ਦੀ ਪਥੇਰ, ਦਕੋਹਾ ਅਤੇ ਭੋਮਾ ਪਿੰਡ ਦੇ ਗੁੱਜਰ ਦੇ ਲੇਫ਼੍ਟ ਆਉਟ ਬੱਚਿਆਂ ਨੂੰ ਟੀਕਾਕਰਨ ਕੀਤਾ ਗਿਆ। ਇਸ ਮੌਕੇ ਤੇ ਐਸ ਐਮ ਓ ਡਾਕਟਰ ਗੁਰਦਿਆਲ ਸਿੰਘ, ਡਾਕਟਰ ਸੰਦੀਪ, ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐਲ ਐਚ ਵੀ, ਸੀ ਐੱਚ ਓ ਹਰਸਿਮਰਨਪਾਲ ਸਿੰਘ, ਰਾਜਵਿੰਦਰ ਕੌਰ, ਬਲਬੀਰ ਕੌਰ , ਆਸ਼ੂ ਸੀ ਐੱਚ ਓ ਕੰਵਲਜੀਤ ਕੌਰ ਏ ਐਨ ਐਮ , ਗੁਰਦੀਪ ਸਿੰਘ ਹੈਲਥ ਵਰਕਰ ,ਰਾਜਵਿੰਦਰ ਕੌਰ ਐਲ ਐੱਚ ਵੀ, ਸਰਬਜੀਤ ਕੌਰ ,ਰੀਨਾ ਆਸ਼ਾ, ਪਰਮਜੀਤ ਕੌਰ, ਸਰਬਜੀਤ ਸਿੰਘ ਵਰਕਰ ਆਦਿ ਹਾਜਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments