spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਮੈਡਮ ਰਣਬੀਰ ਕੌਰ ਨੂੰ ਸਵੈ-ਇੱਛਤ ਸੇਵਾ-ਮੁਕਤੀ...

ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਮੈਡਮ ਰਣਬੀਰ ਕੌਰ ਨੂੰ ਸਵੈ-ਇੱਛਤ ਸੇਵਾ-ਮੁਕਤੀ ‘ਤੇ ਕੀਤਾ ਸਨਮਾਨਿਤ

ਕਾਦੀਆਂ 6 ਮਈ (ਸਲਾਮ ਤਾਰੀ)ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਖ਼ਜ਼ਾਨਾ ਸਕੱਤਰ ਮੈਡਮ ਰਣਬੀਰ ਕੌਰ ਪੰਜਾਬੀ ਮਿਸਟ੍ਰੈੱਸ ਸਸਸਸ ਗਹੋਤ ਪੋਕਰ ਵੱਲੋਂ ਆਪਣੀ 25 ਸਾਲ ਦੀ ਸੇਵਾ ਨਿਭਾਉਣ ਉਪਰੰਤ ਸਵੈ-ਇੱਛਤ ਸੇਵਾ-ਮੁਕਤੀ ਲੈਣ ‘ਤੇ ਅੱਜ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਯਾਦਗਾਰੀ-ਚਿੰਨ੍ਹ ਭੇਟ ਕੀਤੇ ਗਏI ਇਸ ਸਮੇਂ ਜ਼ਿਲ੍ਹਾ ਪੰਜਾਬੀ ਸਭਾ ਦੇ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਉੱਪ-ਪ੍ਰਧਾਨ ਡਾ. ਸਰਵਣ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਜੋਗਾ ਸਿੰਘ, ਹਰਪ੍ਰੀਤ ਕੌਰ, ਸ਼ਮਾਂ ਬੇਦੀ, ਰਮਾ ਕੁਮਾਰੀ, ਕਮਲਾ ਦੇਵੀ ਹਾਜ਼ਰ ਸਨI ਇਸ ਸਮੇਂ ਡੀ. ਐੱਮ. ਪੰਜਾਬੀ ਗੁਰਦਾਸਪੁਰ ਸੁਰਿੰਦਰ ਮੋਹਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡਮ ਰਣਬੀਰ ਕੌਰ ਵੱਲੋਂ ਵਿਦਿਆਰਥੀਆਂ ਅਤੇ ਸੰਸਥਾ ਦੀ ਬਿਹਤਰੀ ਦੇ ਨਾਲ਼-ਨਾਲ਼ ਸਮਾਜ ਸੇਵਾ ਕਾਰਜਾਂ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈI ਕੋਵਿਡ-19 ਮਹਾਂਮਾਰੀ ਸਮੇਂ ਮੈਡਮ ਰਣਬੀਰ ਕੌਰ ਨੇ ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵੱਲੋਂ ਲੋੜਵੰਦ ਵਿਦਿਆਰਥੀਆਂ, ਉਹਨਾਂ ਦੇ ਮਾਤਾ-ਪਿਤਾ ਅਤੇ ਸਮਾਜਿਕ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਮੁਹਿੰਮ ਤਹਿਤ ਮਾਸਕ/ਸੈਨੇਟੀਜ਼ਰ ਵੰਡਣ ਤੋਂ ਇਲਾਵਾ ਸੈਨੇਟੀਜ਼ਰ ਮਸ਼ੀਨਾਂ ਲਗਵਾਉਣ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈI ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪੁਰਾਤਨ ਪੰਜਾਬੀ ਵਿਰਸੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ਼ ਤਿਆਰ ਕੀਤੀ ਗਈ ‘ਪੰਜਾਬੀ ਸੱਥ’ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਦੋ ਬੁੱਤ ਲਗਵਾਏ ਹਨI ਇਸ ਸਮੇਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ) ਗੁਰਦਾਸਪੁਰ-ਕਮ- ਪ੍ਰਿੰਸੀਪਲ ਬਲਬੀਰ ਸਿੰਘ, ਭੁਪਿੰਦਰ ਸਿੰਘ, ਨੰਦ ਸਿੰਘ, ਦੀਪਕ ਕੁਮਾਰ, ਕਮਲਜੀਤ ਸਿੰਘ, ਮੈਡਮ ਕਮਲਜੀਤ ਕੌਰ, ਦਿਲਸ਼ਾਦ ਕੌਰ, ਮੋਨਿਕਾ, ਪਿੰਕੀ, ਕੰਵਲ, ਕਪਿਲ, ਕੁਸੁਮ ਲਤਾ, ਰਮਨ ਬਾਲਾ, ਅਮਨਦੀਪ ਕੌਰ ਹਾਜ਼ਰ ਸਨI

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments