ਦੱਬੇ-ਕੁਚਲੇ ਲੋਕਾਂ ਲਈ ਲੜਨ ਦੀ ਗੁੜਤੀ, ਸੰਘਰਸ਼ੀ ਪਿਤਾ ਜੀ ਤੋਂ ਮਿਲੀ ਹੈ-ਬੀਬੀ ਮਾਣੂੰਕੇ

0
253

ਜਗਰਾਉ 21 ਜੂਨ ( ਰਛਪਾਲ ਸਿੰਘ ਸ਼ੇਰਪੁਰੀ )ਹਲਕਾ ਜਗਰਾਉਂ ਦੇ ਵਿਧਾਇਕਾ ਤੇ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਦਲਿਤ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਲਗਾਤਾਰ ਭੁੱਖ ਹੜਤਾਲ ਕਰਕੇ ਪੰਜਾਬ ਸਰਕਾਰ ਨੂੰ ਵਜ਼ੀਫਾ ਜਾਰੀ ਕਰਨ ਲਈ ਮਜ਼ਬੂਰ ਦੇਣ ਤੇ ਪੰਜਾਬ ਦੇ ਹਰ ਵਰਗ ਅੰਦਰ ਬੀਬੀ ਮਾਣੂੰਕੇ ਦਾ ਸਿਰ ਹੋਰ ਮਾਣ ਨਾਲ ਹੋਰ ਉਚਾ ਹੋ ਗਿਆ ਹੈ ਅਤੇ ਲੋਕ ਵਿਧਾਇਕਾ ਦਾ ਸਨਮਾਨ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ ਤੇ ਲੋਕਾਂ ਨੂੰ ਹੁਣ ਬੀਬੀ ਸਰਵਜੀਤ ਕੌਰ ਮਾਣੂੰਕੇ ਤੋਂ ਆਸ ਦੀ ਇੱਕ ਵੱਡੀ ਕਿਰਨ ਨਜ਼ਰ ਆਉਣ ਲੱਗ ਪਈ ਹੈ।

ਇਸ ਲਈ ਉਹਨਾਂ ਦੇ ਘਰ ਆਉਣ-ਜਾਣ ਵਾਲੇ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਹਲਕਾ ਧਰਮਕੋਟ ਦੇ ਬਲਾਕ ਪ੍ਰਧਾਨ ਅਮਨ ਪੰਡੋਰੀ, ਸਰਕਲ ਪ੍ਰਧਾਨ ਲਛਮਣ ਸਿੰਘ ਸਿੱਧੂ, ਪ੍ਰਧਾਨ ਗੁਰਚਾਨਣ ਸਿੰਘ ਪੰਡੋਰੀ, ਬਲਕਾਰ ਸਿੰਘ ਪੰਡੋਰੀ, ਕੁਲਦੀਪ ਸਿੰਘ ਲੋਹਗੜ੍ਹ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਵੰਤ ਸਿੰਘ, ਇੰਦਰਜੀਤ ਸਿੰਘ, ਕਰਮ ਸਿੰਘ ਆਦਿ ਵੱਲੋਂ ਖੁਸ਼ੀ ਵਿੱਚ ਖੀਵੇ ਹੁੰਦਿਆਂ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਗੁਲਦਸਤੇ ਭੇਂਟ ਕੀਤੇ ਗਏ। ਇਸ ਮੌਕੇ ਆਗੂਆਂ ਨੇ ਆਖਿਆ ਕਿ ਕੈਪਟਨ ਸਰਕਾਰ ਵੱਲੋਂ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਵਜ਼ੀਫਾ ਜਾਰੀ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਰੋਲ ਨੰਬਰ ਵੀ ਨਹੀਂ ਮਿਲ ਰਹੇ ਸਨ।

ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਦਲਿਤ ਸਮਾਜ ਲਈ ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਮਾਣੂੰਕੇ ਵੱਲੋਂ ਲੁਧਿਆਣਾ ਵਿਖੇ ਮਰਨ ਵਰਤ ਰੱਖਕੇ ਤੇ ਲਗਾਤਾਰ ਪੰਜ ਦਿਨ ਭੁੱਖੇ ਰਹਿਕੇ ਪੰਜਾਬ ਸਰਕਾਰ ਨੂੰ ਹਿਲਾਕੇ ਰੱਖ ਦਿੱਤਾ ਹੈ ਤੇ ਕੈਪਟਨ ਸਰਕਾਰ ਨੂੰ ਗੋਡੇ ਟੇਕਣੇ ਪਏ ਤੇ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਰੋਕਿਆ ਹੋਇਆ ਵਜ਼ੀਫਾ ਜਾਰੀ ਕਰਨਾ ਪਿਆ ਹੈ। ਇਹ ਆਮ ਆਦਮੀ ਪਾਰਟੀ ਦੀ ਇਤਿਹਾਸ਼ਕ ਜਿੱਤ ਹੋਈ ਹੈ ਅਤੇ ਬੀਬੀ ਮਾਣੂੰਕੇ ਵੱਲੋਂ ਕੀਤੇ ਗਏ ਇਸ ਸੰਘਰਸ਼ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਯਾਦ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹ ਸਿਆਸਤ ਵਿੱਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਲੜਾਈ ਲੜਨ ਲਈ ਆਏ ਹਨ ਅਤੇ ਲੋਕ ਹਿੱਤਾਂ ਲਈ ਸੰਘਰਸ਼ਾਂ ਦੇ ਰਾਹ ਅਖਤਿਆਰ ਕਰਨ ਦੀ ਗੁੜਤੀ, ਉਹਨਾਂ ਨੂੰ ਉਹਨਾਂ ਦੇ ਸਤਿਕਾਰਯੋਗ ਪਿਤਾ ਤੇ ਸੰਘਰਸ਼ੀ ਆਗੂ ਮਾ:ਗੁਲਵੰਤ ਸਿੰਘ ਜੀ ਤੋਂ ਮਿਲੀ ਹੈ। ਇਸ ਲਈ ਉਹ ਸਮਾਜ ਦੇ ਹਰ ਵਰਗ ਲਈ ਮੈਦਾਨ ਵਿੱਚ ਡਟੇ ਰਹਿਣਗੇ ਤੇ 2022 ਵਿੱਚ ਸੁਨਹਿਰਾ ਦਿਨ ਜ਼ਰੂਰ ਆਵੇਗਾ, ਜਦੋਂ ਪੰਜਾਬ ਦੇ ਲੋਕ ਅਕਾਲੀ-ਕਾਂਗਰਸੀਆਂ ਨੂੰ ਰਾਜਗੱਦੀ ਤੋਂ ਲਾਂਭੇ ਕਰ ਦੇਣਗੇ ਤੇ ਆਮ ਲੋਕਾਂ ਦਾ ਰਾਜ ਸਥਾਪਿਤ ਕਰਨਗੇ।

ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

Previous article*चीमा पब्लिक स्कूल किशनकोट में धूमधाम से मनाया गया अंतरराष्ट्रीय योग दिवस
Next articleਐਸ.ਸੀ ਕਮਿਸ਼ਨ ਵਲੋਂ ਮਨਸੂਰਵਾਲ ਦੋਨਾ ਦਾ ਦੌਰਾ
Editor-in-chief at Salam News Punjab

LEAVE A REPLY

Please enter your comment!
Please enter your name here