ਜ਼ਿੰਦਗੀ ਵਿਚ ਅਸਫਲਤਾ ਤੋਂ ਕਦੇ ਨਾ ਘਬਰਾਓ ਅਤੇ ਮਿਹਨਤ, ਦ੍ਰਿੜਤਾ ਤੇ ਲਗਨ ਨਾਲ ਅੱਗੇ ਵਧੋ

0
308

ਗੁਰਦਾਸਪੁਰ,  21 ਜੂਨ ( ਸਲਾਮ ਤਾਰੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 46ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਨੇ  ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਹਰਪਾਲ ਸਿੰਘ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ

              ਇਸ ਮੌਕੇ ਸੰਬੋਧਨ ਚੇਅਰਮੈਨ ਡਾ. ਨਿੱਜਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਜਿਲਾ ਵਾਸੀਆਂ ਅਤੇ ਖਾਸਕਰਕੇ ਨੋਜਵਾਨ ਪੀੜ੍ਹੀ ਲਈ ਬਹੁਤ ਸਾਰਥਕ ਸਿੱਧ ਰਿਹਾ ਹੈ। ਉਨਾਂ ਕਿਹਾ ਕਿ ਇਹ ਆਪਣੇ ਆਪ ਵਿਚ ਨਿਵੇਕਲਾ ਪ੍ਰੋਗਰਾਮ ਹੈ, ਜਿਸ ਨਾਲ ਵੱਖ-ਵੱਖ ਖੇਤਰ ਵਿਚ ਉੱਪਲਲੱਬਧੀਆਂ ਕਰਨ ਵਾਲੀਆਂ ਸਖਸੀਅਤਾਂ ਵਲੋਂ ਆਪਣੇ ਸਫਲ ਸਟੋਰੀ ਦੱਸੀ ਜਾਂਦੀ ਹੈ, ਜਿਸ ਨਾਲ ਨੋਜਵਾਨ ਬੱਚਿਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਉਨਾਂ ਅਚਵੀਰਜ਼ ਨੂੰ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨਾਂ ਨੇ ਪੂਰੀ ਮਿਹਨਤ ਕੇ ਲਗਨ ਨਾਲ ਪ੍ਰਾਪਤੀਆਂ ਕੀਤੀਆਂ ਹਨ, ਜੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ। 

                            ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਚੇਅਰਮੈਨ ਡਾ. ਨਿੱਜਰ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੰਤਵ ਨੋਜਵਾਨ ਬੱਚਿਆਂ ਨੂੰ ਸਫਲ ਵਿਅਕਤੀਆਂ ਦੇ ਤਜਰਬੇੇ ਤੋ ਜਾਣੂੰ ਕਰਵਾਉਣਾ ਹੈ, ਤਾਂ ਜੋ ਉਹ ਵੀ, ਉਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜ਼ਿਲਾ ਦਾ ਨਆਂ ਰੋਸ਼ਨ ਕਰਨ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅਚੀਵਰਜ਼ ਨੂੰ ਦਰਸਾਉਂਦੀ ‘ਵਾਲ ਆਫ ਫੇਮ’ ਬਣਾਈ ਗਈ ਹੈ ਅਤੇ ‘ਕਾਫੀ ਬੁੱਕਲਿੱਟ’ ਵੀ ਤਿਆਰ ਕੀਤੀ ਜਾ ਰਹੀ ਹੈ

ਇਸ ਮੌਕੇ ਪਹਿਲੇ ਅਚੀਵਰਜ਼ ਲੈਫਟੀਨੈਂਟ ਮਨਪ੍ਰੀਤ ਸਿੰਘ, ਪਿੰਡ ਕੋਟ ਬੁੱਢਾ ਨੇੜੇ ਕਾਦੀਆਂ (ਗੁਰਦਾਸਪੁਰ) ਦੇ ਵਸਨੀਕ ਹਨ ਨੇ ਦੱਸਿਆ ਕਿ ਉਸਨੇ ਦੱਸਵੀਂ ਅਤੇ ਬਾਹਰਵੀਂ ਜਮਾਤ ਕੇਂਦਰੀਆਂ ਵਿਦਿਆਲਾ ਅੰਬਾਲਾ ਕੈਂਟ ਤੋਂ ਪਾਸ ਕੀਤੀ। ਉਪਰੰਤ ਬੀ.ਐਸ.ਸੀ (ਨਾਨ-ਮੈਡੀਕਲ) ਕਰਨ ਉਪਰੰਤ ਬੀ.ਐਸ.ਸੀ (ਆਈ.ਟੀ) ਅਤੇ ਐਮ.ਐਸ.ਸੀ (ਆਈ.ਟੀ) ਪਾਸ ਕੀਤੀ। ਉੱਚ ਪੜ੍ਹਾਈ ਕਰਨ ਤੋਂ ਬਾਅਦ ਫੌਜ ਵਿਚ ਭਰਤੀ ਹੋਏ ਅਤੇ ਹੁਣ ਲੈਫਟੀਨੈਂਟ ਵਜੋਂ ਜੰਮੂ ਅਤੇ ਕਸ਼ਮੀਰ ਵਿਖੇ ਸੇਵਾਵਾਂ ਨਿਭਾਅ ਰਹੇ ਹਨ। ਉਨਾਂ ਦੱਸਿਆ ਕਿ ਸਾਲ 2013 ਵਿਚ ਆਰਮੀ ਜੁਆਇੰਨ ਕੀਤੀ ਤੇ 2016 ਵਿਚ ਲੈਫਟੀਨੈਂਟ ਦਾ ਟੈਸਟ ਪਾਸ ਕੀਤਾ। ਉਨਾਂ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਨਾਲ ਟੈਸਟ ਦੇਣ ਲਈ ਨਾਲ-ਨਾਲ ਪੜ੍ਹਾਈ ਕਰਦੇ ਸਨ। ਆਰਮੀ ਕੈਡਿਟ ਕਾਲਜ ਵਿਚ ਮੁਕਾਬਲੇ ਦੀ ਪ੍ਰੀਖਿਆ ਦਿੱਤੀ ਅਤੇ ਉਪਰੰਤ ਐਸ.ਐਸ.ਬੀ ਦੀ ਇੰਟਰਵਿਊ ਦੇ ਕੇ ਲੈਫਟੀਨੈਂਟ ਬਣੇ। ਉਨਾਂ ਅੱਗੇ ਦੱਸਿਆ ਕਿ ਜ਼ਿੰਦਗੀ ਵਿਚ ਅਸਫਲਤਾ ਤੋਂ ਕਦੇ ਨਾ ਘਬਰਾਓ। ਕਦੇ ਹਾਰ ਨਾ ਮੰਨੇ ਤੇ ਲਗਨ ਤੇ ਦ੍ਰਿੜਤਾ ਨਾਲ ਅੱਗੇ ਵੱਧਦੇ ਜਾਓ। ਮਿਹਨਤ ਕਰੋ ਤੇ ਨਤੀਜੇ ਤੋਂ ਕਦੇ ਨਾ ਘਬਰਾਓ

ਦੂਸਰੇ ਅਚੀਵਰ ਡਾ. ਅਨੂੰ ਸ਼ੀਤਲ ਨੇ ਦੱਸਿਆ ਕਿ ਉਨਾਂ ਬਾਹਰਵੀਂ ਜਮਾਤ ਕੇਂਦਰੀਆ ਵਿਦਿਆਲਾ, ਏਅਰ ਫੋਰਸ ਪਠਾਨਕੋਟ ਤੋਂ ਪਾਸ ਕੀਤੀ। ਗਿਆਨੀ ਜੈਲ ਸਿੰਘ ਸਿੰਘ ਇੰਜੀ. ਕਾਲਜ ਬਠਿੰਡਾ ਤੋਂ ਸਾਲ 1994 ਵਿਚ ਬੈਚੂਲਰ ਆਫ ਇੰਜੀ. (ਇਲੈਕਟਰੋਨਿਕਸ ਐਂਡ ਇੰਨਸਟਰੂਮੇਨਸ਼ਨ ਇੰਜੀ. ਵਿਚ ਪਾਸ ਕੀਤੀ। ਉਪਰੰਤ ਪੰਜਾਬ ਟੈਕੀਨਕਲ ਯੂਨੀਵਰਸਿਟੀ ਜਲੰਧਰ ਤੋਂ ਸਾਲ 2012 ਵਿਚ ਪੀ.ਐਚ.ਡੀ (ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ) ਪਾਸ ਕੀਤੀ। ਵੱਖ-ਵੱਖ ਉੱਚ ਸੰਸਥਾਵਾਂ ਵਿਚ ਸੇਵਾਵਾਂ ਕਰਨ ਉਪਰੰਤ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ ਕੈਂਪਸ ਗੁਰਦਾਸਪੁਰ ਵਿਖੇ ਇੰਜੀ. ਐਂਡ ਟੈਕਨਾਲੋਜੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਜਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਤੰਦਰੁਸਤ ਦਿਮਾਗ, ਤੰਦਰੁਸਤ ਸਰੀਰ ਵਿਚ ਰਹਿੰਦਾ ਹੈ

Previous articleਸੀ -ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਲੋ ਇਸ ਭਰਤੀ ਲਈ ਯੋਗ ਲੜਕੀਆ ਨੂੰ ਸਿਖਲਾਈ ਦਿੱਤੀ ਜਾਵੇਗੀ ; ਜਿਲ੍ਹਾ ਰੋਜਗਾਰ ਅਫਸਰ
Next articleਕੌਮੀ ਲੋਕ ਅਦਾਲਤ 10 ਜੁਲਾਈ ਨੂੰ ਲੱਗੇਗੀ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ
Editor-in-chief at Salam News Punjab

LEAVE A REPLY

Please enter your comment!
Please enter your name here