spot_img
Homeਮਾਝਾਗੁਰਦਾਸਪੁਰਈ ਟੀ ਯੂ ਪੰਜਾਬ ਵੱਲੋਂ ਮਈ ਦੇ ਪਹਿਲੇ ਹਫ਼ਤੇ ਦੇ ਉਲੀਕੇ ਗਏ...

ਈ ਟੀ ਯੂ ਪੰਜਾਬ ਵੱਲੋਂ ਮਈ ਦੇ ਪਹਿਲੇ ਹਫ਼ਤੇ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ : ਸੇਖੋਂ

ਗੁਰਦਾਸਪੁਰ ( ਮੁਨੀਰਾ ਸਲਾਮ ਤਾਰੀ) ਐਲੀਮੈਂਟਰੀ ਟੀਚਰ ਯੂਨੀਅਨ(ਰਜਿ) ਪੰਜਾਬ ਦੀ ਸਮੂਹ ਲੀਡਰਸ਼ਿਪ ਵੱਲੋਂ ਮਈ ਮਹੀਨੇ ਦੇ ਪਹਿਲੇ ਹਫ਼ਤੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦੇਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਵੱਲੋਂ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਖਵਿੰਦਰ ਸਿੰਘ ਸੇਖੋਂ ਜ਼ਿਲਾ ਪ੍ਰਧਾਨ ਨੇ ਕੀਤਾ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਵਾਉਣੀ ਪ੍ਰਾਇਮਰੀ ਅਧਿਆਪਕਾਂ ਹੈੱਡ ਟੀਚਰਾਂ ਸੈਂਟਰ ਹੈਡ ਟੀਚਰਾਂ ਬੀ.ਪੀ.ਈ.ਓ ਨੂੰ ਪੇ ਕਮਿਸ਼ਨ ਵਲੋਂ ਦਿੱਤੇ ਵੱਧ ਗੁਣਾਂਕ ਲਾਗੂ ਕਰਵਾਉਣੇ ਰਹਿੰਦੇ ਬਕਾਏ ਜਾਰੀ ਕਰਵਾਉਣੇ ਏ.ਸੀ.ਪੀ ਤਹਿਤ ਅਗਲਾ ਗਰੇਡ ਦੇਣ ਤੇ ਜਲਦੀ ਪ੍ਰਮੋਸ਼ਨਾ ਕਰਵਾਉਣਾ ਪਿਛਲੇ ਸਾਲ ਕੀਤੀਆਂ ਗਈਆਂ ਬਦਲੀਆਂ ਤੁਰੰਤ ਲਾਗੂ ਕਰਵਾਉਣਾ ਕਿਤਾਬਾਂ ਜਲਦ ਤੋਂ ਜਲਦ ਸਕੂਲਾਂ ਵਿੱਚ ਮੁਹੱਈਆ ਕਰਵਾਉਣਾ ਆਦਿ ਜਥੇਬੰਦੀ ਦੇ ਮੁੱਖ ਉਦੇਸ਼ ਹਨ ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਕਰਨ ਪ੍ਰਾਇਮਰੀ ਪੱਧਰ ਤੇ ਨਵੀਂ ਭਰਤੀ ਜਲਦੀ ਕਰਨ ਆਦਿ ਨੂੰ ਵੀ ਮੰਗ ਪੱਤਰ ਦਾ ਮੁੱਖ ਹਿੱਸਾ ਰੱਖਿਆ ਜਾਵੇਗਾ ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਸਟੇਟ ਕਮੇਟੀ ਵੱਲੋਂ ਜ਼ਿਲ੍ਹੇ ਵਾਈਜ਼ ਸ਼ਡਿਊਲ ਤਿਆਰ ਕੀਤਾ ਜਾਵੇਗਾ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਵੱਲੋਂ ਮਿੱਥੇ ਗਏ ਪ੍ਰੋਗਰਾਮ ਨੂੰ ਨੇਪਰੇ ਚਡ਼੍ਹਾਇਆ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ ਸੂਬਾਈ ਆਗੂ ਮਲਕੀਤ ਸਿੰਘ ਕਾਹਨੂੰਵਾਨ ਵਰਿੰਦਰ ਕੋਟਲੀ ਸੁਖਦੀਪ ਸਿੰਘ ਜੌਲੀ ਦਲਜੀਤ ਸਿੰਘ ਧੰਦਲ ਗਗਨਦੀਪ ਸਿੰਘ ਆਦਿ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments