ਕਾਦੀਆਂ 26 ਅਪ੍ਰੈਲ (ਮੁਨੀਰਾ ਸਲਾਮ ਤਾਰੀ):- ਇਲਾਕੇ ਵਿਚ ਪਿਛਲੇ ਕਈ ਸਾਲਾਂ ਤੋਂ ਉਭਰਦਾ ਹੋਇਆ ਭਾਈ ਮਹਿਤਾਬ ਸਿੰਘ ਲੀਲ ਕਲਾਂ ਵਾਲਿਆਂ ਦਾ ਕਵੀਸ਼ਰੀ ਜਥਾ ਜੋ ਆਪਣੇ ਇਲਾਕੇ ਦੀ ਸੇਵਾ ਕਰ ਰਹੇ ਹਨ। ਇਸ ਜਥੇ ਦੀ ਕਵੀਸ਼ਰੀ ਨਾਲ ਇਲਾਕੇ ਦੀਆਂ ਸੰਗਤਾਂ ਖੁਸ਼ਹਾਲ ਹੋ ਰਹੀਆਂ ਗੁਰੂਆਂ ਦੀ ਬਾਣੀ ਦੇ ਨਾਲ ਜੁੁੜ ਰਹੀਆਂ ਨੇ । ਆਪਣੇ ਇਲਾਕੇ ਵਿੱਚ ਭਾਵੇਂ ਹੋਰ ਵੀ ਕਈ ਕਵੀਸ਼ਰੀ ਜਥੇ ਹਨ ਪਰ ਸੰਗਤਾਂ ਦਾ ਜ਼ਿਆਦਾ ਰੁਝਾਨ ਭਾਈ ਮਹਿਤਾਬ ਸਿੰਘ ਜੀ ਦੇਕਵੀਸ਼ਰੀ ਜਿੱਥੇ ਵੱਲ ਹੀ ਰਹਿੰਦਾ ਹੈ ਜਾਂਦਾ ਹੈ ਕਿਉਂਕਿ ਇਸ ਕਵੀਸ਼ਰੀ ਜਥੇ ਨੂੰ ਇਲਾਕੇ ਦੀਆਂ ਸੰਗਤਾਂ ਬਹੁਤ ਪਿਆਰ ਦਿੰਦੀਆਂ ਹਨ ਅਤੇ ਆਨੰਦ ਮਾਣਦੀਆਂ ਹਨ । ਇਨ੍ਹਾਂ ਦੇ ਨਾਲ ਭਾਈ ਗੁਰਜਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਰਾਜਵਿਦਰ ਸਿੰਘ, ਭਾਈ ਕੁਲਬੀਰ ਸਿੰਘ ਵੀ ਇਨ੍ਹਾਂ ਦੇ ਨਾਲ ਸੇਵਾ ਨਿਭਾ ਰਹੇ ਹਨ ਪਤੀ ਭਾਈ ਮਹਿਤਾਬ ਸਿੰਘ ਲੀਲ ਕਲਾਂ ਵਾਲਿਆਂ ਦੇ ਨਾਲ ਹਰ ਵੇਲੇ ਖੜ੍ਹੇ ਰਹਿੰਦੇ ਹਨ ।