ਗੁਰਦਾਸਪੁਰ ਦੇ 29 ਪਿੰਡਾਂ ਅੰਦਰ ਵੈਕਸੀਨੇਸ਼ਨ 100 ਫੀਸਦ ਹੋਈ

0
244

ਗੁਰਦਾਸਪੁਰ, 21 ਜੂਨ ( ਸਲਾਮ ਤਾਰੀ ) ਗੁਰਦਾਸਪੁਰ ਜਿਲੇ ਦੇ 29 ਪਿੰਡਾਂ ਅੰਦਰ 45 ਸਾਲਤੋਂ ਉੱਪਰ ਉਮਰ ਵਰਗ ਦੀ ਆਬਾਦੀ ਦੀ 100 ਫੀਸਦ ਵੈਕਸੀਨੇਸ਼ਨ ਹੋ ਚੁੱਕੀ ਹੈ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸਨ ਫਤਿਹ-2 ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਬਿਮਾਰੀ ਵਿਰੁੱਧ ਜਾਗਰੂਕ ਕੀਤਾ ਗਿਆ ਹੈ ਤੇ ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ

ਡਿਪਟੀ ਕਮਿਸ਼ਨਰ ਨੇ ਜਿਲੇ ਦੇ ਦੂਜੇ ਪਿੰਡਾਂ ਨੂੰ ਵੀ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੇ ਪਿੰਡਾਂ ਤੋਂ ਸੇਧ ਲੈ ਕੇ ਜਲਦ ਤੋਂ ਜਲਦ ਵੈਕਸੀਨੇਸ਼ਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਮਹਾਂਮਾਰੀ ਉੱਪਰ ਜਲਦ ਕਾਬੂ ਪਾਇਆ ਜਾ ਸਕੇ। ਉਨਾਂ ਦੱਸਿਆ ਕਿ ਜਿਨਾਂ ਪਿੰਡਾਂ ਵਿਚ ਲੋਕਾਂ ਵਲੋਂ ਵੈਕਸੀਨੇਸ਼ਨ ਘੱਟ ਲਗਾਈ ਜਾ ਰਹੀ ਹੈ, ਉਨਾਂ ਵਲੋਂ ਖੁਦ ਉਨਾਂ ਪਿੰਡਾਂ ਦਾ ਦੋਰਾ ਕਰਕੇ ਪਿੰਡਵਾਸੀਆਂ ਨੂੰ ਵੈਕਸੀਨ ਲਗਾਉਣ ਲਈ ਪਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਕੋਵਿਡ ਵਿਰੋਧੀ ਵੈਕਸੀਨ ਲਗਾਉਣੀ ਬਹੁਤ ਜਰੂਰੀ ਹੈ

ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ ਨੇ ਦੱਸਿਆ ਕਿ 29 ਪਿੰਡਾਂ ਵਿਚ 100 ਫੀਸਦ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ। ਜਿਨਾਂ ਵਿਚ ਪਿੰਡ ਅਮਰਗੜ੍ਹ, ਪਨਿਆੜ, ਬਾਲਮ, ਬਸਤੀ ਬਾਜ਼ੀਗਰ, ਦਾਦੂਵਾਲ, ਔਜਲਾ, ਸ਼ਾਹਪੁਰ, ਬੋਪਾਰਾਏ, ਛੀਕਰੀ, ਨਾਨੋਹਾਰਨੀ, ਪੰਨਵਾਂ, ਪਕੀਵਾਂ, ਲੋਪਾ, ਕਮਾਲਪੁਰ ਜੱਟਾਂ, ਭੋਪਰ ਸੈਂਦਾਂ, ਸੁੱਖਾਰਾਜੂ, ਦੀਦੋਵਾਲ, ਗਾਦੀਆਂ, ਕਿਲਾ ਨੱਥੂ ਸਿੰਘ, ਕੋਟ ਮਾਨ ਸਾਹਿਬ, ਮੱਲੂਆਂ, ਅਲੱਰ ਪਿੰਡੀ, ਮੰਜ, ਮੋਜੋਵਾਲ, ਤੀਰਾ, ਲੱਖਣ ਖੁਰਦ, ਉਗਰੇਵਾਲ, ਮਲਕਪੁਰ ਅਤੇ ਮੰਗੀਆਂ ਸ਼ਾਮਲ ਹਨ

Previous articleਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ
Next articleਸੀ -ਪਾਈਟ ਕੈਂਪ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਲੋ ਇਸ ਭਰਤੀ ਲਈ ਯੋਗ ਲੜਕੀਆ ਨੂੰ ਸਿਖਲਾਈ ਦਿੱਤੀ ਜਾਵੇਗੀ ; ਜਿਲ੍ਹਾ ਰੋਜਗਾਰ ਅਫਸਰ
Editor-in-chief at Salam News Punjab

LEAVE A REPLY

Please enter your comment!
Please enter your name here