spot_img
Homeਮਾਝਾਗੁਰਦਾਸਪੁਰਕ੍ਰਿਸ਼ੀ ਵਿਗਿਆਨ ਕੇਦਰ, ਗੁਰਦਾਸਪੁਰ ਵਲੋ ਕਿਸਾਨ ਮੇਲਾ ਲਗਾਇਆ ਗਿਆ

ਕ੍ਰਿਸ਼ੀ ਵਿਗਿਆਨ ਕੇਦਰ, ਗੁਰਦਾਸਪੁਰ ਵਲੋ ਕਿਸਾਨ ਮੇਲਾ ਲਗਾਇਆ ਗਿਆ

ਗੁਰਦਾਸਪੁਰ 26 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਜ਼ਦਰ, ਗੁਰਦਾਸਪੁਰ ਵਲੋ ਖੇਤੀਬਾੜੀ ਵਿਭਾਗ ਅਤੇ ਆਤਮਾ, ਗੁਰਦਾਸਪੁਰ ਦੇ ਸਹਿਯੋਗ ਨਾਲ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਅਧੀਨ ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ ਅਭਿਆਨ ਤਹਿਤ ਕ੍ਰਿਸ਼ੀ ਵਿਗਿਆਨ ਕੇਜ਼ਦਰ, ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਾਇਆ ਗਿਆ, ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਦੇ ਵੱਖੑਵੱਖ ਪਿੰਡਾਂ ਦੇ 400 ਤੋਜ਼ ਵੱਧ ਕਿਸਾਨਾਂ ਨੇ ਹਿੱਸਾ ਲਿਆ

ਕਿਸਾਨ ਮੇਲੇ ਵਿੱਚ ਡਾ. ਭੁਪਿੰਦਰ ਸਿੰਘ ਢਿੱਲੋ, ਡਾਇਰੈਕਟਰ, ਖੇਤਰੀ ਖੋਜ ਕੇਦਰ, ਗੁਰਦਾਸਪੁਰ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਇਸ ਮੌਕੇ ਡਾ. ਸਰਬਜੀਤ ਸਿੰਘ ਔਲਖ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਮੁੱਖ  ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਆਖਿਆ ਅਤੇ ਨਾਲ ਹੀ ਉਹਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਦਰ ਵਲੋ ਚਲਾਏ ਜਾ ਰਹੇ ਵੱਖੑਵੱਖ ਕਿੱਤਾ ਮੁਖੀ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੇਲੇ ਦੀ ਸਟੇਜ ਦਾ ਸੰਚਾਲਨ ਡਾ. ਸਤਵਿੰਦਰਜੀਤ ਕੌਰ ਨੇ ਕੀਤਾ ਅਤੇ ਸਾਰੇ ਪ੍ਰੋਗਰਾਮ ਦੌਰਾਨ ਉਹਨਾਂ ਨੇ ਕਿਸਾਨ ਵੀਰਾਂ ਨੂੰ ਆਪਣੇ ਮਿੱਠੇ ਬੋਲਾਂ ਨਾਲ ਬੰਨੀ ਰੱਖਿਆ

ਮੇਲੇ ਦੌਰਾਨ ਵੱਖੑਵੱਖ ਵਿਸਿ਼ਆਂ ਦੇ ਮਾਹਿਰਾਂ ਵਲੋਜ਼ ਸਾਉਣੀ ਦੀਆਂ ਫ਼ਸਲਾਂ, ਤੇਲ ਬੀਜ ਫ਼ਸਲਾਂ, ਝੋਨੇ ਦੀ ਸਿੱਧੀ ਬਿਜਾਈ, ਮਿੱਟੀ ਪਾਣੀ ਪਰਖ, ਜੈਵਿਕ ਖੇਤੀ ਕਰਨ ਦੇ ਢੰਗ, ਗਰਮੀ ਰੁੱਤ ਦੀਆਂ ਸਬਜੀਆਂ, ਮਿਲਟਸ ਦੀ ਖੇਤੀ, ਕੁਦਰਤੀ ਸੋਮਿਆਂ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ

ਖੇਤੀਬਾੜੀ ਨਾਲ ਸਬੰਧਤ ਵੱਖੑਵੱਖ ਮਹਿਕਮਿਆਂ ਅਤੇ ਸੈਲਫ ਹੈਲਪ ਗਰੱਪਾਂ ਵਲੋਜ਼ ਖੇਤੀ ਨੁਮਾਇਸ਼ਾਂ ਲਗਾਈਆਂ ਗਈਆਂ ਅਤੇ ਕਿਸਾਨ ਭਲਾਈ ਸਕੀਮਾਂ ਬਾਰੇ ਦੱਸਿਆ ਗਿਆ। ਝੋਨੇ ਦੀਆਂ ਨਵੀਆਂ ਕਿਸਮਾਂ ਪੀ.ਆਰ. 130, ਪੀ.ਆਰ. 131, ਪੀ.ਆਰ. 121, ਪੀ.ਆਰ. 128, ਪੀ.ਆਰ. 129 ਅਤੇ ਪੰਜਾਬ ਬਾਸਮਤੀ 7 ਦੇ ਬੀਜਾਂ ਦੀ ਵਿਕਰੀ ਵੀ ਕੀਤੀ ਗਈ। 

ਮੇਲੇ ਵਿੱਚ ਯੁਨੀਵਰਸਿਟੀ ਦੇ ਸਾਇੰਸਦਾਨ ਡਾ. ਸੁਮੇਸ਼ ਚੌਪੜਾ, ਡਾ. ਹਰਪਾਲ ਸਿੰਘ ਰੰਧਾਵਾ, ਡਾ. ਹਰਪ੍ਰੀਤ ਸਿੰਘ, ਡਾ. ਮਨਦੀਪ ਕੌਰ ਸੈਣੀ, ਡਾ. ਰਵਿੰਦਰ ਸਿੰਘ ਛੀਨਾ, ਡਾ. ਰਜਿੰਦਰ ਸਿੰਘ ਬੱਲ, ਡਾ. ਰਾਜਵਿੰਦਰ ਕੌਰ, ਡਾ. ਅੰਕੁਸ਼ ਪਰੋਚ, ਡਾ. ਗੁਰਦੇਵ ਸਿੰਘ, ਡਾ. ਬਿਕਰਮਜੀਤ ਸਿੰਘ, ਡਾ. ਸੁਧੀਰ ਕੁਮਾਰ ਨੇ ਕਿਸਾਨਾਂ ਦੀ ਵੱਖੑਵੱਖ ਸਮੱਸਿਆਵਾਂ ਦਾ ਹੱਲ ਦੱਸਿਆ

ਮੇਲੇ ਵਿੱਚ ਡਾ. ਰਣਧੀਰ ਠਾਕੁਰ, ਖੇਤੀਬਾੜੀ ਅਫਸਰ, ਗੁਰਦਾਸਪੁਰ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ। 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments